ਕੇਂਦਰ ਨੇ ਉਡਾਨ ਸਕੀਮ ਤਹਿਤ ‘ਅਲਾਇੰਸ ਏਅਰ’ ਨੂੰ ਰੂਟ ਸੋੌਪਿਆਂ, 21 ਸਤੰਬਰ ਤੋਂ ਜਹਾਜ ਚੱਲਣ ਦੀ ਸੰਭਾਵਨਾ
ਆਉਣ ਵਾਲੇ ਸਮੇਂ ਚ ਬਠਿੰਡਾ ਤੋਂ ਜੰਮੂ ਲਈ ਵੀ ਸ਼ੁਰੂ ਹੋਵੇਗੀ ਸੇਵਾ
ਸੁਖਜਿੰਦਰ ਮਾਨ
ਬਠਿੰਡਾ, 11 ਅਗਸਤ: ਕਰੀਬ ਸਾਢੇ ਤਿੰਨ ਸਾਲਾਂ ਤੋਂ ਬੰਦ ਬਠਿੰਡਾ-ਦਿੱਲੀ ਰੂਟ ’ਤੇ ਮੁੜ ਹਵਾਈ ਯਾਤਰਾ ਸ਼ੁਰੂ ਹੋਵੇਗੀ। ਕੇਂਦਰ ਸਰਕਾਰ ਦੇ ਸ਼ਹਿਰੀ ਹਵਾਵਾਜ਼ੀ ਵਿਭਾਗ ਵਲੋਂ ਉਡਾਨ ਯੋਜਨਾ ਦੇ ਅਧੀਨ ਰੀਜਨਲ ਕੁਨੈਕਟੀਵਿਟੀ ਸਕੀਮ ਤਹਿਤ ਇਹ ਰੂਟ ਅਲਾਇੰਸ ਏਅਰ ਨੂੰ ਦਿੱਤਾ ਗਿਆ ਹੈ, ਜਿਸਦੇ ਵਲੋਂ ਆਗਾਮੀ 21 ਸਤੰਬਰ ਤੋਂ ਇਹ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਪਤਾ ਲੱਗਿਆ ਹੈ ਕਿ ਇਹ ਕੰਪਨੀ 19 ਸੀਟਾਂ ਦਾ ਹਵਾਈ ਜਹਾਜ਼ ਫ਼ਿਲਹਾਲ ਇਸ ਰੂਟ ’ਤੇ ਚਲਾਏਗੀ। ਆਉਣ ਵਾਲੇ ਸਮੇਂ ਵਿਚ ਯਾਤਰੀਆਂ ਦੇ ਵਧਣ ਦੇ ਚੱਲਦੇ ਵੱਧ ਸੀਟਾਂ ਵਾਲਾ ਜਹਾਜ਼ ਵੀ ਇਸ ਰੂਟ ’ਤੇ ਚੱਲ ਸਕਦਾ ਹੈ।
ਬਠਿੰਡਾ ’ਚ ਤੜਕਸਾਰ ਥਾਣੇ ਦੇ ਸੰਤਰੀ ਦੀ ਐਸਐਲਆਰ ਖੋਹ ਕੇ ਭੱਜਣ ਵਾਲੇ ਸਕੋਡਾ ਕਾਰ ਸਵਾਰ ਨੌਜਵਾਨ ਪੁਲਿਸ ਵਲੋਂ ਕਾਬੂ
ਇਸਤੋਂ ਇਲਾਵਾ ਬਠਿੰਡਾ ਤੋਂ ਜੰਮੂ ਲਈ ਵੀ ਜਲਦੀ ਹੀ ਹਵਾਈ ਸੇਵਾ ਸ਼ੁਰੂ ਹੋ ਸਕਦੀ ਹੈ। ਇਹ ਰੂਟ ਵੀ ਉਕਤ ਕੰਪਨੀ ਨੂੰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ‘‘ ਕੁੱਝ ਸਮਾਂ ਪਹਿਲਾਂ ਇਸ ਕੰਪਨੀ ਵਲੋਂ ਇਹ ਰੂਟ ਮੰਗਿਆ ਗਿਆ ਸੀ ਤੇ ਇਸ ਰੂਟ ਉਪਰ ਸਤੰਬਰ ਵਿਚ ਬਠਿੰਡਾ ਤੋਂ ਦਿੱਲੀ ਲਈ ਫ਼ਲਾਈਟ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ। ’’ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਬਠਿੰਡਾ-ਦਿੱਲੀ ਰੂਟ ਲਈ ਇੱਕ ਹੋਰ ਕੰਪਨੀ ਰੁਚੀ ਦਿਖ਼ਾ ਰਹੀ ਹੈ, ਜਿਸਦੀ ਪ੍ਰਕ੍ਰਿਆ ਵੀ ਜਾਰੀ ਹੈ।
ਪੰਜਾਬ ਨੇ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੋਗੁਣੀ ਕਰਨ ਲਈ ਕੇਂਦਰੀ ਟੀਮ ਤੋਂ ਨਿਯਮਾਂ ਵਿੱਚ ਛੋਟ ਮੰਗੀ
ਜਿਕਰਯੋਗ ਹੈ ਕਿ ਕਰੋਨਾ ਦੇ ਕਾਰਨ ਬਠਿੰਡਾ-ਦਿੱਲੀ-ਬਠਿੰਡਾ ਰੂਟ ’ਤੇ ਫਲਾਈਟਾਂ ਮਾਰਚ 2020 ਤੋਂ ਬੰਦ ਹਨ। ਇਸ ਰੂਟ ’ਤੇ ਮੁੜ ਹਵਾਈ ਸੇਵਾ ਸ਼ੁਰੂ ਕਰਨ ਲਈ ਵਪਾਰੀਆਂ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਸ਼ਿੁਰੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਬਠਿੰਡਾ-ਜੰਮੂ ਹਵਾਈ ਸੇਵਾਵਾਂ ਪਹਿਲਾਂ ਹਫਤੇ ਵਿਚ ਪੰਜ ਦਿਨ ਚੱਲਦੀ ਸੀ ਤੇ ਕਰੀਬ 70 ਫੀਸਦੀ ਸੀਟਾਂ ਭਰੀਆਂ ਰਹਿੰਦੀਆਂ ਸਨ ਕਿਉਂਕਿ ਇਹ ਰੂਟ ਸ਼੍ਰੀਨਗਰ ਤੋਂ ਇਲਾਵਾ ਧਾਰਮਿਕ ਅਸਥਾਨ ਵੈਸ਼ਨੂੰ ਦੇਵੀ ਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਵਾਸਤੇ ਬਹੁਤ ਸਹਾਈ ਸੀ। ਦਸਣਾ ਬਣਦਾ ਹੈ ਕਿ ਬਠਿੰਡਾ ਦਾ ਇਹ ਸਿਵਲ ਏਅਰਪੋਰਟ ਅਕਾਲੀ ਭਾਜਪਾ ਸਰਕਾਰ ਦੌਰਾਨ ਬਣਿਆ ਸੀ ਤੇ ਇੱਥੋਂ ਦਿੱਲੀ ਤੇ ਜੰਮੂ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਸੀ। ਹੁਣ ਵੀ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੁਆਰਾ ਮੁੜ ਇੱਥੋਂ ਹਵਾਈ ਸੇਵਾ ਸ਼ੁਰੂ ਕਰਨ ਲਈ ਇਹ ਮੁੱਦਾ ਸੰਸਦ ਵਿਚ ਚੁੱਕਿਆ ਸੀ।
Share the post "ਖ਼ੁਸਖਬਰ: ਸਾਢੇ ਤਿੰਨ ਸਾਲ ਬਾਅਦ ਬਠਿੰਡਾ ਤੋਂ ਦਿੱਲੀ ਲਈ ਮੁੜ ਸ਼ੁਰੂ ਹੋਵੇਗੀ ਹਵਾਈ ਸੇਵਾ"