ਸੁਖਜਿੰਦਰ ਮਾਨ
ਬਠਿੰਡਾ, 4 ਸਤੰਬਰ : ਸੂਬੇ ਦੇ ਖੇਡ ਵਿਭਾਗ ਵੱਲੋ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਤਹਿਤ ਜ਼ਿਲ੍ਹੇ ਵਿੱਚ ਚੱਲੀ ਰਹੀਆਂ ਬਲਾਕ ਪੱਧਰੀ ਖੇਡ ਮੁਕਾਬਿਲਆਂ ਦੇ ਦੂਜੇ ਦਿਨ ਦਾ ਅਗਾਜ ਅੱਜ ਵਿਧਾਇਕ (ਬਠਿੰਡਾ ਦਿਹਾਤੀ) ਅਮਿਤ ਰਤਨ ਕੋਟ ਫੱਤਾ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਸੂਬਾ ਸਰਕਾਰ ਦੇ ਇਸ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਹੀ ਖਿਡਾਰੀਆਂ ਨੂੰ ਸੁਭਕਾਮਨਾਵਾਂ ਦਿੰਦਿਆਂ ਪੂਰੀ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦਾ ਸੁਨੇਹਾ ਦਿੱਤਾ।
67 ਵੀਆ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ
ਅੱਜ ਦੂਜੇ ਦਿਨ ਲੜਕਿਆਂ ਦੇ ਬਲਾਕ ਪੱਧਰੀ ਖੇਡਾਂ ਵਿੱਚ ਐਥਲੈਟਿਕਸ, ਫੁੱਟਬਾਲ,ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿਗ,ਕਬੱਡੀ ਸਰਕਲ, ਕਬੱਡੀ ਨੈਸ਼ਨਲ ਸਟਾਇਲ, ਖੋਹ-ਖੋਹ ਤੋਂ ਇਲਾਵਾ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ।ਬਲਾਕ ਬਠਿੰਡਾ, ਰਾਮਪੁਰਾ, ਸੰਗਤ, ਤਲਵੰਡੀ ਸਾਬੋ ਅਤੇ ਨਥਾਣਾ ਵਿੱਚ ਭਾਗ ਲੈ ਰਹੇ ਖਿਡਾਰੀਆਂ ਦੇ ਆਏ ਨਤੀਜਿਆਂ ਵਿਚੋਂ ਵਾਲੀਬਾਲ ਸੂਟਿੰਗ ਅੰਡਰ-21 ਲੜਕਿਆਂ ਵਿੱਚ ਬੁਲਾਡੇਵਾਲਾ ਨੇ ਰੋਜਮੈਰੀ ਸਕੂਲ ਬਲੂਆਣਾ ਨੂੰ ਹਰਾਇਆ, ਅੰਡਰ-14 ਫੁੱਟਬਾਲ ਵਿੱਚ ਕਟਾਰ ਸਿੰਘ ਵਾਲਾ ਨੇ ਬੁਲਾਡੇਵਾਲਾ ਨੂੰ ਹਰਾਇਆ ਅਤੇ ਮਾਊਟ ਲਿਟਰਾ ਸਕੂਲ ਨੇ ਝੁੰਬਾ ਪਿੰਡ ਨੂੰ ਹਰਾਇਆ।
67 ਵੀਆ ਜ਼ਿਲ੍ਹਾ ਬਠਿੰਡਾ ਗਰਮ ਰੁੱਤ ਸਕੂਲੀ ਖੇਡਾਂ ਹੈਂਡਬਾਲ ਵਿੱਚ ਬਲਾਕ ਬਠਿੰਡਾ 1 ਦੀ ਚੜਤ
ਇਸੇ ਤਰ੍ਹਾਂ ਸੰਗਤ ਬਲਾਕ ਵਿੱਚ ਰੱਸਾ ਕੱਸੀ ਵਿੱਚ ਅੰਡਰ-21 ਵਿੱਚ ਪਹਿਲਾ ਸਥਾਨ ਘੁੱਦਾ, ਦੂਸਰਾ ਸਥਾਨ ਕੋਟ ਗੁਰੂ ਅਤੇ ਤੀਸਰਾ ਸਥਾਨ ਨੰਦਗੜ੍ਹ ਨੇ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰਡਰ 14 ਪਹਿਲਾ ਸਥਾਨ ਸ.ਸ.ਸ.ਸਕੂਲ ਭਗਵਾਨਗੜ੍ਹ ਨੇ ਪ੍ਰਾਪਤ ਕੀਤਾ, ਬਲਾਕ ਨਥਾਣਾ ਵਾਲੀਬਾਲ ਸੂਟਿੰਗ ਵਿੱਚ ਅੰਡਰ-21 ਪਹਿਲਾ ਸਥਾਨ ਭੁੱਚੋ ਮੰਡੀ, ਦੂਸਰਾ ਸਥਾਨ ਗੰਗਾ ਨੇ ਪ੍ਰਾਪਤ ਕੀਤਾ। ਵਾਲੀਬਾਲ ਸਮੈਸਿਗ ਅੰਡਰ 14 ਪਹਿਲਾ ਸਥਾਨ ਵਿਕਟੋਰੀਅਸ ਕਾਨਵੈਂਟ ਸਕੂਲ ਚੱਕ ਰਾਮ ਸਿੰਘ ਵਾਲਾ ਦੂਸਰਾ ਸਥਾਨ ਸ.ਸ.ਸ.ਸਕੂਲ ਲਹਿਰਾ ਧੂਰਕੋਟ ਨੇ ਪ੍ਰਾਪਤ ਕੀਤਾ, ਬਲਾਕ ਤਲਵੰਡੀ ਸਾਬੋ ਐਥਲੈਟਿਕਸ ਅੰਡਰ 17,100 ਮੀ: ਰੇਸ ਵਿੱਚ ਪਹਿਲਾ ਸਥਾਨ ਜ਼ਸਪ੍ਰੀਤ ਸਿੰਘ ਦੂਸਰਾ ਸਥਾਨ ਇਸ਼ਮੀਤ ਸਿੰਘ ਤੀਸਰਾ ਸਥਾਨ ਖੁਸ਼ਦੀਪ ਸਿੰਘ ਨੇ ਪ੍ਰਾਪਤ ਕੀਤਾ।
ਜ਼ੋਨਲ ਪੱਧਰੀ ਖੇਡਾਂ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਛਾਏ
ਇਸੇ ਤਰ੍ਹਾਂ ਹੀ ਰਾਮਪੁਰਾ ਬਲਾਕ ਵਿੱਚ ਰੱਸਾ ਕੱਸੀ ਅੰਡਰ 17 ਵਿੱਚ ਪਹਿਲਾ ਸਥਾਨ ਸ.ਹ.ਸ ਡਿੱਖ ਅਤੇ ਦੂਜਾ ਸਥਾਨ ਫਤਿਹ ਸਕੂਲ ਰਾਮਪੁਰਾ ਨੇ ਪ੍ਰਾਪਤ ਕੀਤਾ। ਖੋ ਖੋ ਅੰਡਰ 14 ਵਿੱਚ ਪਹਿਲਾ ਸਥਾਨ ਮੰਡੀ ਕਲਾਂ ਦੂਜਾ ਸਥਾਨ ਆਦਰਸ਼ ਸਕੂਲ ਚਾਉਕੇ ਨੇ ਪ੍ਰਾਪਤ ਕੀਤਾ, ਅੰਡਰ 21 ਵਿੱਚ ਪਹਿਲਾ ਸਥਾਨ ਖੋਖਰ ਅਤੇ ਦੂਸਰਾ ਸਥਾਨ ਮੰਡੀ ਕਲਾ ਨੇ ਪ੍ਰਾਪਤ ਕੀਤਾ। ਇਸ ਟੂਰਨਾਮੈਂਟ ਦੌਰਾਨ ਖੇਡ ਵਿਭਾਗ ਬਠਿੰਡਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਸਟਾਫ ਵਿਸ਼ੇਸ ਰੂਪ ਵਿੱਚ ਹਾਜਰ ਸਨ।
Share the post "ਖੇਡਾਂ ਵਤਨ ਪੰਜਾਬ ਦੀਆਂ: ਵਿਧਾਇਕ ਅਮਿਤ ਰਤਨ ਕੋਟ ਫੱਤਾ ਨੇ ਦੂਜੇ ਦਿਨ ਖੇਡਾਂ ਦਾ ਕੀਤਾ ਆਗਾਜ"