ਖੇਡਾਂ ਵਤਨ ਪੰਜਾਬ ਦੀਆਂ ਵਿੱਚ ਤੈਰਾਕੀ ਵਿੱਚੋ ਮਹਿਤਾਬ ਸਿੰਘ ਢਿੱਲੋ ਨੇ ਸਭ ਨੂੰ ਪਛਾੜਿਆ

Date:

spot_img

ਸੁਖਜਿੰਦਰ ਮਾਨ
ਬਠਿੰਡਾ, 4 ਅਕਤੂਬਰ : ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਖੇਡ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਦੀ ਦੇਖ ਰੇਖ ਹੇਠ ਖੇਡਾਂ ਵਤਨ ਪੰਜਾਬ ਦੀਆਂ ਵੱਖ ਵੱਖ ਖੇਡ ਮੈਦਾਨਾਂ ਵਿਚ ਜ਼ਿਲਾ ਖੇਡ ਅਫਸਰ ਬਠਿੰਡਾ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਵੱਖ ਵੱਖ ਵਰਗਾਂ ਤਹਿਤ ਕਰਵਾਈਆਂ ਜਾ ਰਹੀਆਂ ਹਨ। ਦਿੱਲੀ ਪਬਲਿਕ ਸਕੂਲ ਬਠਿੰਡਾ ਵਿਖੇ ਤੈਰਾਕੀ ਦੇ ਮੁਕਾਬਲੇ ਦੌਰਾਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਪੁੱਜੇ ਜ਼ਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਨੇ ਜਿਥੇ ਖਿਡਾਰੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਉਥੇ ਹੀ ਦੂਸਰੇ ਵਰਗ ਦੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਖੇਡਾਂ ਜਿੱਤਣ ਲਈ ਨਹੀਂ ਖੇਡੀਆਂ ਜਾਂਦੀਆਂ ਸਗੋਂ ਅਗਾਂਹਵਧੂ ਸਕਾਰਾਤਮਕ ਸੋਚ ਨਾਲ ਖੇਡਣ ਦੀ ਭਾਵਨਾ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੇ ਖਰੀਦ ਕਾਰਜਾਂ ਦੀ ਰਸਮੀ ਸ਼ੁਰੂਆਤ

ਕਨਵੀਨਰ ਸੁਖਜੀਤ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਨੇ ਦੱਸਿਆ ਕਿ ਅੰਡਰ 14 ਸਾਲ ਵਰਗ ਫਰੀ ਸਟਾਈਲ 50 ਮੀਟਰ ਤੈਰਾਕੀ ਵਿੱਚੋ ਮਹਿਤਾਬ ਸਿੰਘ ਢਿੱਲੋ ਨੇ ਸਭ ਨੂੰ ਪਿਛਾੜ ਦਿੱਤਾ੍ਟ ਕਾਰਤਿਕ ਨੇ ਦੂਜਾ, ਅਦਿਤਿਯਾ ਜਿੰਦਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ੍ਟ ਤੈਰਾਕੀ ਬੈਕ ਸਟੋਕ ਵਿਚ ਮਹਿਤਾਬ ਸਿੰਘ ਢਿੱਲੋ ਨੇ ਪਹਿਲਾ, ਵੀਰਪ੍ਰਤਾਪ ਸਿੰਘ ਨੇ ਦੂਜਾ, ਜਤਿਨ ਕਟਾਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ੍ਟ 50 ਮੀਟਰ ਤੈਰਾਕੀ ਬਟਰ ਫਲਾਈ ਵਿਚ ਵੀਰਪ੍ਰਾਤਮ ਸਿੰਘ ਨੇ ਪਹਿਲਾ, ਜਤਿਨ ਕਟਾਰੀਆਂ ਨੇ ਦੂਜਾ, ਵਤਸਲ ਮਿੱਤਲ ਨੇ ਤੀਜਾ ਸਥਾਨ ਗ੍ਰਹਿਣ ਕੀਤਾ ਹੈ। ਇਕਬਾਲ ਸਿੰਘ ਕੋ ਕਨਵੀਨਰ ਅਤੇ ਪ੍ਰਦੀਪ ਸਿੰਘ ਬੋਬੀ ਡੀਪੀਈ ਨੇ ਦੱਸਿਆ ਕਿ ਖੇਡ ਸਟੇਡੀਅਮ ਬਠਿੰਡਾ ਵਿਚ ਫੁੱਟਬਾਲ ਅੰਡਰ 21 ਸਾਲ ਵਰਗ ਤਹਿਤ ਫੂਲ 2 ਨੇ ਕਾਰਪੋਰੇਸ਼ਨ ਬਠਿੰਡਾ ਵਨ ਨੂੰ , ਸੰਗਤ ਟੂ ਨੇ ਬਠਿੰਡਾ 2 ਨੂੰ ਹਰਾਇਆ।

ਵਿਲੱਖਣ ਵਿਗਿਆਨ ਉਤਸਵ 4 ਤੋਂ 6 ਅਕਤੂਬਰ ਤੱਕ : ਲਵਜੀਤ ਕਲਸੀ

ਇਸ ਮੌਕੇ ਉਨ੍ਹਾਂ ਨਾਲ ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਕੁਮਾਰ ਸੈਣੀ,ਲੂ ਸਾਹਿਲ ਕੁਮਾਰ ਲੇਖਾਕਾਰ ਖੇਡ ਵਿਭਾਗ , ਹਰਭਗਵਾਨ ਸਿੰਘ , ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਲੌਰ ਸਿੰਘ, ਲਛਮੀ ਡੀਪੀਈ, ਜਸਵੀਰ ਕੌਰ ਡੀ ਪੀ ਈ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ। ਇਨ੍ਹਾਂ ਖੇਡਾਂ ਨੂੰ ਨੇਪਰੇ ਚਾੜਣ ਲਈ ਮੌਕੇ ਪ੍ਰਿੰਸੀਪਲ ਗੁਰਮੇਲ ਸਿੰਘ , ਬਲਵਿੰਦਰ ਕੌਰ ਕਬੱਡੀ ਕੋਚ, ਮਨਜਿੰਦਰ ਸਿੰਘ ਫੁੱਟਬਾਲ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ, ਜਸਪ੍ਰੀਤ ਸਿੰਘ ਬਾਸਕਟਬਾਲ ਕੋਚ, ਸੁਖਪਾਲ ਕੌਰ ਕੋਚ, ਜਸਪ੍ਰੀਤ ਸਿੰਘ ਕੋਚ, ਹਰਪ੍ਰੀਤ ਸਿੰਘ , ਵਰਿੰਦਰ ਸਿੰਘ ਬਨੀ ਲੈਕਚਰਾਰ, ਅਰੁਣਦੀਪ ਸਿੰਘ ਜੂਡੋ ਕੋਚ, ਜਸਵੀਰ ਸਿੰਘ, ਜਸਵਿੰਦਰ ਸਿੰਘ, ਅੰਗਰੇਜ਼ ਸਿੰਘ , ਦਵਿੰਦਰ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਸਿੰਕਦਰ ਸਿੰਘ, ਹਰਜਿੰਦਰ ਸਿੰਘ ਤਲਵੰਡੀ , ਇੰਦਰਜੀਤ ਕੌਰ, ਸੁਖਜਿੰਦਰ ਸਿੰਘ, ਇਕਬਾਲ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ ਡੀ ਪੀ, ਇਕਬਾਲ ਸਿੰਘ ਤਲਵੰਡੀ ਸਾਬੋ, ਗੁਰਜੀਤ ਸਿੰਘ, ਹਰਜੀਤ ਸਿੰਘ, ਖੇਡਾਂ ਵਤਨ ਪੰਜਾਬ ਮੀਡੀਆ ਟੀਮ ਬਲਵੀਰ ਕਮਾਂਡੋ ਜੰਗੀਰਾਣਾ, ਹਰਵਿੰਦਰ ਸਿੰਘ , ਸਰਜੀਤ ਸਿੰਘ ਬਾਜੋਆਣੀਆ ਆਦਿ ਨੇ ਬਾਖ਼ੂਬੀ ਨਾਲ ਡਿਊਟੀ ਨਿਭਾਈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

विकसित भारत-2047 के निर्माण में जागरूक समाज, युवा शक्ति और जनप्रतिनिधियों की भूमिका अहम : सीपीए सम्मेलन में मंथन

👉विकसित भारत-2047 का संकल्प दोहराया Haryana News:राष्ट्रमंडल संसदीय संघ (कॉमनवेल्थ...

मुख्यमंत्री नायब सिंह सैनी से मिले ऑस्ट्रेलिया के विश्व कप विजेता पूर्व कप्तान माइकल क्लार्क

👉संत कबीर कुटीर में मुख्यमंत्री के साथ खेला क्रिकेट 👉मुख्यमंत्री...

Guru Kashi University ਵੱਲੋਂ “ਵਿਸ਼ਵ ਵਾਤਾਵਰਣ ਦਿਵਸ” ਤੇ ਸੈਮੀਨਾਰ ਦਾ ਆਯੋਜਨ

Bathinda News: ਜਲਵਾਯੂ ਪਰਿਵਰਤਨ ਕਾਰਨ ਵੱਧ ਰਹੀਆਂ ਚੁਣੌਤੀਆਂ, ਵਾਤਾਵਰਣ...