WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਵਿਲੱਖਣ ਵਿਗਿਆਨ ਉਤਸਵ 4 ਤੋਂ 6 ਅਕਤੂਬਰ ਤੱਕ : ਲਵਜੀਤ ਕਲਸੀ

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਰਨਗੇ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 4 ਅਕਤੂਬਰ : ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜੀ ਇੰਨ ਇੰਡੀਆ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਨਕ ਡੀਏਵੀ ਕਾਲਜ ਵਿਖੇ ਪਹਿਲਾਂ ਵਿਲੱਖਣ ਵਿਗਿਆਨ ਉਤਸਵ ਅੱਜ ਤੋਂ 6 ਅਕਤੂਬਰ ਤੱਕ ਸ਼ੁਰੂ ਹੋਣ ਜਾ ਰਿਹਾ ਹੈ। ਇਸਦਾ ਉਦਘਾਟਨ ਪਹਿਲੇ ਦਿਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਇਹ ਆਪਣੀ ਕਿਸਮ ਦਾ ਪਹਿਲਾ ਵਿਲੱਖਣ ਵਿਗਿਆਨ ਉਤਸਵ ਹੈ। ਉਨ੍ਹਾਂ ਕਿਹਾ ਕਿ 3 ਰੋਜ਼ਾ ਇਹ ਵਿਗਿਆਨ ਉਤਸਵ ਰੋਜ਼ਾਨਾ ਸਵੇਰੇ 10 ਵਜੇ ਸ਼ੁਰੂ ਹੋਵੇਗਾ, ਜੋ ਕਿ ਦੇਰ ਰਾਤ ਤੱਕ ਚੱਲੇਗਾ। ਜਿਸ ਵਿੱਚ ਸਾਇੰਸ ਵਿਸ਼ੇ ਨਾਲ ਸਬੰਧਤ 8ਵੀਂ ਜਮਾਤ ਤੋਂ ਲੈ ਕੇ ਕਾਲਜ, ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਵਲੋਂ ਸਮੂਲੀਅਤ ਕਰਕੇ ਸਾਇੰਸ ਪੜ੍ਹਨ, ਸਮਝਣ ਤੇ ਸਾਇੰਸ ਮੰਨੋਰੰਜਨ ਬਾਰੇ ਗਿਆਨ ਹਾਸਲ ਕਰਨਗੇ।

ਮੁੱਖ ਮੰਤਰੀ ਨੇ ਵਿੱਤੀ ਸੂਝ-ਬੂਝ ਅਤੇ ਸੂਬੇ ਦੇ ਵਸੀਲਿਆਂ ਦੀ ਢੁਕਵੀਂ ਵਰਤੋਂ ਦਾ ਹਵਾਲਾ ਦਿੰਦਿਆਂ ਰਾਜਪਾਲ ਵੱਲੋਂ ਮੰਗੇ ਵੇਰਵਿਆਂ ਦਾ ਜਵਾਬ ਦਿੱਤਾ

ਮੈਡਮ ਲਵਜੀਤ ਕਲਸੀ ਨੇ ਇਹ ਵੀ ਦੱਸਿਆ ਕਿ ਜੋ ਵਿਦਿਆਰਥੀਆਂ ਕੋਈ ਨਾ ਕੋਈ ਪ੍ਰੋਜੈਕਟਰ ਬਣਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਉਤਸਵ ਦੌਰਾਨ ਸਾਰਾ ਸੰਭਵ ਸਮਾਨ ਉਪਲਬੱਧ ਕਰਵਾ ਕੇ ਉਨ੍ਹਾਂ ਨੂੰ ਹੱਥੀ ਪ੍ਰੋਜੈਕਟ ਬਣਾਉਣ ਦਾ ਮੌਕਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨੇ ਦਿਨ ਮੇਲੇ ਚ ਸਕੂਲੀ ਵਿਦਿਆਰਥੀਆਂ ਨੂੰ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਵਿਗਿਆਨ ਉਤਸਵ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਨੌਜ਼ਵਾਨਾਂ ਚ ਵਿਗਿਆਨਕ ਉੱਨਤੀ ਤੇ ਕਮਿਊਨਿਟੀ ਵਿਚਕਾਰ ਪਾੜੇ ਨੂੰ ਪੂਰਾ ਕਰਨਾ, ਉਤਸੁਕਤਾ ਅਤੇ ਸਮਝ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ।

ਬਾਲ ਕਮਿਸ਼ਨ ਦੇ ਚੇਅਰਮੈਨ ਵੱਲੋਂ ਜਲੰਧਰ ਵਿਚ ਵਾਪਰੀ ਘਟਨਾ ਦੀ ਕੀਤੀ ਨਿਖੇਧੀ

ਇਸ ਵਿਗਿਆਨ ਉਤਸਵ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਸਾਬਕਾ ਚੀਫ਼ ਸੈਕਟਰੀ ਹਰਿਆਣਾ ਤੇ ਪ੍ਰਧਾਨ ਸੋਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਐਂਡ ਟੈਕਨਾਲੋਜ਼ੀ ਇੰਨ ਇੰਡੀਆ (ਪੰਚਕੁਲਾ) ਧਰਮਵੀਰ ਨੇ ਇੱਥੇ ਵਿਗਿਆਨ ਉਤਸਵ ਦੀ ਮੇਜਬਾਨੀ ਕਰਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਇੰਸ ਵਿਸ਼ਿਆਂ ਵਿੱਚ ਖਗੋਲ ਵਿਗਿਆਨ, ਜਲਵਾਯੂ ਤਬਦੀਲੀ ਤੇ ਪੰਜਾਬ ਦੇ ਪ੍ਰਸਿੱਧ ਵਿਗਿਆਨੀਆਂ ਦੇ ਸ਼ਾਨਦਾਰ ਯੋਗਦਾਨ ਸ਼ਾਮਲ ਹੋਣਗੇ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਸਮੇਤ ਕਈ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸਬੰਧਤ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਫੈਸਟੀਵਲ ਦੀਆਂ ਮੁੱਖ ਗੱਲਾਂ ਵਿੱਚ ਮਨਮੋਹਕ ਵਿਗਿਆਨ ਪ੍ਰਦਰਸ਼ਨ, ਅਤਿ-ਆਧੁਨਿਕ 3-4 ਪ੍ਰਿੰਟਿੰਗ ਸ਼ੋਅਕੇਸ, ਮਨਮੋਹਕ ਰੋਬੋਟਿਕਸ ਅਤੇ ਡਰੋਨ ਟੈਕਨਾਲੋਜੀ ਡਿਸਪਲੇ, ਕਠਪੁਤਲੀ ਦੁਆਰਾ ਨਵੀਨਤਾਕਾਰੀ ਵਿਗਿਆਨ ਸੰਚਾਰ, ਖਗੋਲ-ਵਿਗਿਆਨ ਦੇ ਅਸਮਾਨ-ਨਜ਼ਰ ਰੱਖਣ ਵਾਲੇ ਸੈਸ਼ਨ, ਵਿਗਿਆਨ ਦਾ ਇੱਕ ਦਿਲਚਸਪ ਸਰਕਸ, ਜੀਵਨ ਦੇ ਸੂਝਵਾਨ ਪ੍ਰਦਰਸ਼ਨ ਸ਼ਾਮਲ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੁਆਰਾ ਉਪਕਰਨ ਅਤੇ ਕੁਇਜ਼ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਹੋਣਗੇ।

ਮੁੱਖ ਮੰਤਰੀ ਵੱਲੋਂ ਚਮਕੌਰ ਸਾਹਿਬ ਤੋਂ ਝੋਨੇ ਦੇ ਖਰੀਦ ਕਾਰਜਾਂ ਦੀ ਰਸਮੀ ਸ਼ੁਰੂਆਤ

ਇਸ ਮੌਕੇ ਪ੍ਰੋ: ਕੇਆ ਧਰਮਵੀਰ ਜਨਰਲ ਸੈਕਟਰੀ ਨੇ ਦੱਸਿਆ ਕਿ ਇਹ ਉਤਸਵ ਉਭਰਦੇ ਵਿਦਿਆਰਥੀ ਇਨੋਵੇਟਰਾਂ ਨੂੰ ਪ੍ਰਦਰਸ਼ਨੀਆਂ ਰਾਹੀਂ ਆਪਣੇ ਸੂਝਵਾਨ ਵਿਚਾਰਾਂ ਅਤੇ ਪ੍ਰੋਜੈਕਟਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ। ਇਸ ਮੌਕੇ ਵਿੱਤ ਸਕੱਤਰ ਮੱਖਣ ਲਾਲ ਗਰਗ ਨੇ ਦੱਸਿਆ ਕਿ ਪਹਿਲੇ ਦਿਨ ਸਾਇੰਸ ਵਿਸ਼ੇ ਨਾਲ ਸਬੰਧਤ ਪੋਸਟਰ ਮੇਕਿੰਗ ਮੁਕਾਬਲਿਆਂ ਤੋਂ ਇਲਾਵਾ ਕਾਲਜੀ ਵਿਦਿਆਰਥੀਆਂ ਦੇ ਸਾਇੰਸ ਵਿਸ਼ੇ ਨਾਲ ਸਬੰਧਤ ਕੁਇੰਜ਼ ਮੁਕਾਬਲੇ ਵੀ ਹੋਣਗੇ। ਇਸ ਤੋਂ ਇਲਾਵਾ ਪ੍ਰਸਿੱਧ ਸਾਇੰਸਦਾਨਾਂ ਵਲੋਂ ਲੈਕਚਰ ਦਿੱਤਾ ਜਾਵੇਗਾ। ਇਸ ਮੌਕੇ ਸਾਇੰਸ ਵਿਸ਼ੇ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਸਟਾਲਾਂ ਤੋਂ ਇਲਾਵਾ ਸਾਇੰਸ ਸ਼ੋਅ ਵੀ ਵਿਦਿਆਰਥੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ। ਇਸ ਦੌਰਾਨ ਸਾਬਕਾ ਵੀਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਸੁਸਾਇਟੀ ਦੇ ਉਪ ਪ੍ਰਧਾਨ ਪ੍ਰੋ: ਅਰੁਣ ਕੇ ਗਰੋਵਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵ ਪਾਲ ਗੋਇਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਬੁੱਟਰ ਆਦਿ ਹਾਜ਼ਰ ਸਨ।

 

Related posts

ਪੰਜਾਬ ਯੂਨੀਵਰਸਿਟੀ ਬਚਾਓ ਸੰਘਰਸ ਹਮਾਇਤ ਕਮੇਟੀ’ ਦਾ ਗਠਨ

punjabusernewssite

ਰਿਜਨਲ ਸੈਂਟਰ ਵਿਖੇ ਫਰੈਸ਼ਰ-ਕਮ-ਫੇਅਰਵੈਲ ਪਾਰਟੀ ਦਾ ਆਯੋਜਨ

punjabusernewssite

ਬਾਬਾ ਫ਼ਰੀਦ ਕਾਲਜ ਵੱਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ

punjabusernewssite