ਸੁਖਜਿੰਦਰ ਮਾਨ
ਬਠਿੰਡਾ, 25 ਅਗਸਤ : ਨਰਮਾ ਪੱਟੀ ਦੇ ਕਿਸਾਨਾਂ ਨੂੰ ਫਸਲ ਬਾਰੇ ਲੋੜੀਂਦੀ ਜਾਣਕਾਰੀ ਤੁਰੰਤ ਮੁਹੱਈਆਂ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸਰਵੇਖਣ ਲੜੀ ਉਪਰੰਤ ਇਹ ਸਾਹਮਣੇ ਆਇਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਰਮੇ ਉਪਰ ਗੁਲਾਬੀ ਸੁੰਡੀ ਦਾ ਹਮਲਾ ਵਧਿਆ ਹੈ ਜਦਕਿ ਬਾਕੀ ਸਾਰੇ ਪੱਖਾਂ ਤੋਂ ਫਸਲ ਤੰਦਰੁਸਤ ਹੈ ਅਤੇ ਭਰਪੂਰ ਫੁੱਲ ਗੁੱਡੀ ਅਤੇ ਟੀਂਡੇ ਬਨਣ ਸਦਕਾ ਇਸ ਬਾਰ ਨਰਮੇ ਦਾ ਚੰਗੇਰਾ ਝਾੜ ਰਹਿਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਮੋੜ ਮੰਡੀ ਵਿਖੇ ਤੈਨਾਤ ਡੀਐਸਪੀ ਬਲਜੀਤ ਬਰਾੜ ਵਿਜੀਲੈਂਸ ਵਲੋਂ ਕਾਬੂ, ਚੁੱਕੀ ਹੋਈ ਸੀ ਅੱਤ
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਿਰਦੇਸ਼ਕ ਖੇਤਰੀ ਖੋਜ਼ ਕੇਂਦਰ ਬਠਿੰਡਾ ਡਾ. ਕਰਮਜੀਤ ਸਿੰਘ ਸੇਖੋਂ ਅਤੇ ਪ੍ਰਮੁੱਖ ਨਰਮਾ ਬਰੀਡਰ ਡਾ.ਪਰਮਜੀਤ ਸਿੰਘ ਨੇ ਦੱਸਿਆ ਕਿ ਜਿਲੇ ਦੇ ਤਲਵੰਡੀ ਸਾਬੋ, ਰਾਮਪੁਰਾ, ਨਥਾਣਾ, ਮੌੜ, ਬਠਿੰਡਾ ਅਤੇ ਸੰਗਤ ਬਲਾਕ ਦੇ ਪਿੰਡਾਂ ਵਿੱਚ ਨਰਮੇ ਦੇ ਸਰਵੇਖਣ ਉਪਰੰਤ ਇਹ ਤੱਥ ਸਾਹਮਣੇ ਆਇਆ ਹੈ ਕਿ ਜਿਥੇ ਨਰਮਾ ਉਤਪਾਦਨ ਵਿੱਚ ਬਦਲਦੇ ਮੌਸਮੀ ਵਰਤਾਰਿਆਂ ਦਾ ਬਹੁਤ ਯੋਗਦਾਨ ਹੈ, ਉੱਥੇ ਕਿਸਾਨ ਵੀਰਾਂ ਨੂੰ ਫਸਲ ਲਈ ਪਾਣੀ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਤੋਂ ਇਲਾਵਾ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਪ੍ਰਤੀ ਬਹੁਤ ਸੁਚੇਤ ਰਹਿਣ ਦੀ ਜਰੂਰਤ ਹੈ।
ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਬਠਿੰਡਾ ਪੱਟੀ ’ਚ ਨਰਮੇ ਦੀ ਫ਼ਸਲ ਦਾ ਲਿਆ ਜਾਇਜ਼ਾ
ਉਨਾਂ ਦੱਸਿਆਂ ਕਿ ਮੌਜੂਦਾ ਸਮੇਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸੁਚੇਤ ਰਹਿ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਜਿਵੇਂ ਕਿ ਐਮਾਮੈਕਟਿਨ ਬੈਨਜੋਏਟ, ਪ੍ਰੋਫੈਨੋਫਾਸ, ਇੰਡੌਕਸਾਕਾਰਬ, ਈਥੀਅਨ ਅਤੇ ਫਲੂਬੈਂਡਾਮਾਈਡ ਵਿੱਚੋਂ ਕਿਸੇ ਇੱਕ ਦੀ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਸਪਰੇਅ ਕਰਨੀ ਚਾਹੀਦੀ ਹੈ। ਇਸਦੇ ਨਾਲ ਨਾਲ ਖੁਰਾਕੀ ਤੱਤਾਂ ਦੀ ਪੂਰਤੀ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦਾ ਛਿੜਕਾਅ ਕਰਨੲ ਚਾਹੀਦਾ ਹੈ।ਡਾ.ਜਗਦੀਸ਼ ਗਰੋਵਰ (ਇੰਚਾਰਜ, ਪਸਾਰ ਗਤੀਵਿਧੀਆਂ) ਨੇ ਦੱਸਿਆ ਕਿ ਖੋਜ ਕੇਂਦਰ ਵਲੋਂ ਅਗਲੇ ਦਿਨੀਂ ਨਰਮੇ ਦੀ ਸਫਲ ਕਾਸ਼ਤ ਲਈ ਸਿਖਲਾਈ ਵਜੋਂ ਫਾਰਮ ਸਕੂਲ਼ਾਂ ਦਾ ਆਯੋਜਨ ਕੀਤਾ ਜਾਵੇਗਾ।
Share the post "ਖੇਤਰੀ ਖੋਜ ਕੇਂਦਰ ਬਠਿੰਡਾ ਵਲੋਂ ਨਰਮੇ ਦੇ ਚੰਗੇ ਉਤਪਾਦਨ ਲਈ ਲਗਾਤਾਰ ਸਰਵੇਖਣ ਜਾਰੀ"