ਬਠਿੰਡਾ, 10 ਅਕਤੂਬਰ : ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੀ ਸੰਭਾਲ ਸਬੰਧੀ ਅਤੇ ਨਰਮੇ ਦੀ ਫ਼ਸਲ ਉਤੇ ਗੁਲਾਬੀ ਸੁੰਡੀ ਦੀ ਰੋਕਥਾਮ ਵਾਸਤੇ ਕਲੱਸਟਰ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਖੇਤੀਬਾੜੀ ਅਫ਼ਸਰ ਡਾ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਗੰਗਾ ਅਬਲੂ ਕੀ ਬਲਾਕ ਬਠਿੰਡਾ ਕਲੱਸਟਰ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਗੰਗਾ, ਦਾਨ ਸਿੰਘ ਵਾਲਾ ਅਤੇ ਬਰਕੰਦੀ ਦੇ ਕਿਸਾਨਾਂ ਨੇ ਭਾਗ ਲਿਆ।
ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!
ਕੈਂਪ ਵਿੱਚ ਡਾ ਜਸਵਿੰਦਰ ਕੁਮਾਰ (ਖੇਤੀਬਾੜੀ ਵਿਕਾਸ ਅਫ਼ਸਰ) ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਸਬੰਧੀ ਸਰਫੇਸ ਸੀਡਰ, ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਡਾ ਸਰਬਜੀਤ ਸਿੰਘ (ਖੇਤੀਬਾੜੀ ਵਿਕਾਸ ਅਫ਼ਸਰ) ਨੇ ਪਰਾਲੀ ਦੀ ਸੰਭਾਲ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮੁਹੱਈਆ ਕਾਰਵਾਈਆ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਤੇ ਹਾੜੀ ਦੀਆਂ ਫਸਲਾਂ ਬਾਰੇ ਵਿਸਥਾਰ ਵਿੱਚ ਦੱਸਿਆ।
‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ
ਡਾ ਅਮਨਦੀਪ ਕੌਰ (ਖੇਤੀਬਾੜੀ ਵਿਕਾਸ ਅਫ਼ਸਰ) ਨੇ ਝੋਨੇ ਅਤੇ ਬਾਸਮਤੀ ਫ਼ਸਲ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਝੋਨੇ ਤੇ ਖੇਤੀਬਾੜੀ ਮਹਿਕਮੇ ਵੱਲੋਂ ਬੰਦ ਕੀਤੀਆਂ 10 ਦਵਾਈਆ ਨਾ ਵਰਤਣ ਤਾਂ ਜੋ ਵਧੀਆ ਕੁਆਲਟੀ ਦੀ ਉਪਜ ਪੈਦਾ ਹੋ ਸਕੇ । ਜਗਮੀਰ ਸਿੰਘ (ਏ ਟੀ ਐਮ) ਨੇ ਕੈੰਪ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ।
ਵੱਡੀ ਖ਼ਬਰ: 20 ਤੋਂ 21 ਅਕਤੂਬਰ ਤੱਕ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ
ਪਰਾਲੀ ਕਲੱਸਟਰ ਅਫ਼ਸਰ ਰੀਨਾ ਰਾਣੀ ਅਤੇ ਹਰਮਨਦੀਪ ਸਿੰਘ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦੇ ਹੋਏ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਲਈ ਪ੍ਰੇਰਿਤ ਕੀਤਾ । ਇਸ ਕੈਂਪ ਵਿੱਚ ਕਰਮਜੀਤ ਸਿੰਘ (ਐਸ ਡੀ ੳ ਪੀ ਡਬਲਿਊ ਡੀ), ਪਿੰਡ ਦੀ ਪੰਚਾਇਤ, ਨੰਬਰਦਾਰ, ਕਿਸਾਨ ਯੂਨੀਅਨ ਦੇ ਆਗੂ ਅਤੇ ਸਾਰੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।