ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਭਾਰੀ ਵਾਹਨਾਂ ਨੂੰ ਫੜਿਆ, ਕਾਰਵਾਈ ਕਰਨ ਦੇ ਆਦੇਸ਼ ਦਿੱਤੇ
ਹਾਈਵੇ ‘ਤੇ ਜਿਆਦਾਤਰ ਦੁਰਘਟਨਾਵਾਂ ਦੇ ਜਿਮੇਵਾਰ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨ – ਅਨਿਲ ਵਿਜ
ਸੁਖਜਿੰਦਰ ਮਾਨ
ਚੰਡੀਗੜ੍ਹ, 26 ਮਈ :- ਅਪਣੀਆਂ ਬੇਬਾਕ ਟਿੱਪਣੀਆਂ ਤੇ ਅਨੌਖੇ ਕੰਮਾਂ ਲਈ ਜਾਣੇ ਜਾਂਦੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਵੀਰਵਾਰ ਨੂੰ ਕੌਮੀ ਰਾਜਮਾਰਗਾਂ ‘ਤੇ ਆਪਣੀ ਨਿਰਧਾਰਿਤ ਲੇਨ ਨੂੰ ਛੱਡ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਨੂੰ ਫੜਨ ਲਈ ਖੁਦ ਜੀਟੀ ਰੋਡ ‘ਤੇ ਪੁਲਿਸ ਨਾਲ ਮੈਦਾਨ ਵਿਚ ਨਿੱਤਰ ਆਏ। ਉਨ੍ਹਾਂ ਅੰਬਾਲਾ ਵਿਚ ਮੋਹੜਾ ਦੇ ਕੋਲ ਜੀਟੀ ਰੋਡ ‘ਤੇ ਐਸਪੀ ਅਤੇ ਟ੍ਰੈਫਿਕ ਪੁਲਿਸ ਦੇ ਨਾਲ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨ ਡਰਾਈਵਰਾਂ ਦੇ ਖਿਲਾਫ ਕਾਰਵਾਈ ਕੀਤੀ। ਉਨ੍ਹਾਂ ਨੇ ਕਿਹਾ ਕਿ ਗਲਤ ਲੇਨ ‘ਤੇ ਚਲਣ ਵਾਲੇ ਵਾਹਨ ਡਰਾਈਵਰਾਂ ‘ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਣੀ ਚਾਹੀਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਇਕ ਸਰਵੇ ਵਿਚ ਪਾਇਆ ਗਿਆ ਹੈਕਿ ਹਾਈਵੇ ‘ਤੇ ਜਿਆਦਾਤਰ ਹਾਦਸੇ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਦੀ ਵਜ੍ਹਾ ਨਾਲ ਹੁੰਦੇ ਹਨ, ਇਸੀ ਵਜ੍ਹਾ ਨਾਲ ਅੱਜ ਇੰਨ੍ਹਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਸ੍ਰੀ ਅਨਿਲ ਵਿਜ ਨੇ ਜੀਟੀ ‘ਤੇ ਕਰੀਬ ਦੋ ਘੰਟੇ ਖੜੇ ਹੋ ਕੇ ਗਲਤ ਲੇਨ ‘ਤੇ ਚਲਣ ਵਾਲੇ ਭਾਰੀ ਵਾਹਨਾਂ ਨੂੰ ਰੁਕਵਾਇਆ ਅਤੇ ਉਨ੍ਹਾਂ ਦੇ ਚਾਲਾਨ ਕਰਨ ਦੇ ਆਦੇਸ਼ ਦਿੱਤੇ। ਮੌਕੇ ‘ਤੇ ਅੰਬਾਲਾ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਸਮੇਤ ਪੁਲਿਸ ਟੀਮਾਂ ਮੌਜੂਦ ਰਹੀਆਂ।
ਆਟੋਮੈਟਿਕ ਸਪੀਡ ਚੈਕ ਕਰਨ ਦੇ ਲਈ ਲੱਗ ਰਹੇ ਕੈਮਰੇ – ਅਨਿਲ ਵਿਜ
ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਹਰੇਕ ਸਾਲ ਲਗਭਗ ਦੱਸ ਹਜਾਰ ਸੜਕ ਦੁਰਘਟਨਾਵਾਂ ਹੁੰਦੀਆਂ ਹਨ, ਲਗਭਗ ਪੰਜ ਹਜਾਰ ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੁੰਦੀ ਹੈ ਤੇ ਨੌ ਹਜਾਰ ਦੇ ਲਗਭਗ ਲੋਕ ਹਾਦਸਿਆਂ ਵਿਚ ਜਖਮੀ ਹੁੰਦੇ ਹਨ ਅਤੇ ਇਹ ਸਿਰਫ ਆਵਾਜਾਈ ਨਿਯਮਾਂ ਦੀ ਪਾਲਣਾ ਨਹੀਂ ਕਰਨ ‘ਤੇ ਹੁੰਦਾ ਹੈ। ਉਨ੍ਹਾ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਹਨ ਕਿ ਵਾਹਨ ਡਰਾਈਵਰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਅਤੇ ਅਸੀਂ ਲੋਕਾਂ ‘ਤੇ ਸਖਤੀ ਨਹੀਂ ਕਰਨਾ ਚਾਹੁੰਦੇ, ਅਸੀਂ ਚਾਹੁੰਦੇ ਹਨ ਕਿ ਲੋਕ ਨਿਯਮਾਂ ਦੀ ਪਾਲਣਾ ਕਰਨ ਅਤੇ ਮੈਂ ਅਧਿਕਾਰੀਆਂ ਨੂੰ ਵੀ ਕਿਹਾ ਕਿ ਨਿਯਮਾਂ ਦੀ ਸਖਤੀ ਨਾਲ ਇਹ ਪਾਲਣਾ ਕਰਨ। ਅਸੀਂ ਸਾਰੇ ਹਾਈਵੇ ‘ਤੇ ਆਟੋਮੈਟਿਕ ਸਪੀਡ ਚੈਕ ਕਰਨ ਲਈ ਕੈਮਰੇ ਲਗਾ ਰਹੇ ਹਨ, ਜੀਟੀ ਰੋਡ ‘ਤੇ ਅੰਬਾਲਾ ਤੋਂ ਦਿੱਲੀ ਤਕ 20 ਪੁਆਇੰਟ ‘ਤੇ ਕੈਮਰੇ ਤੇ ਰਡਾਰ ਲਗਾ ਚੁੱਕੇ ਹਨ ਜੋ ਜਲਦੀ ਕਮ ਕਰਨਾ ਸ਼ੁਰੂ ਕਰ ਦੇਣਗੇ।
ਹਾਈਵੇ ‘ਤੇ ਮੰਤਰੀ ਵਿਜ ਨੇ ਦੇਖਿਆ ਗਲਤ ਲੇਨ ‘ਤੇ ਕਈ ਟਰੱਕ ਤੇ ਭਾਰੀ ਵਾਹਨ ਚੱਲ ਰਹੇ
ਸ੍ਰੀ ਵਿਜ ਨੇ ਕਿਹਾ ਕਿ ਇਕ ਸਰਵੇ ਵਿਚ ਅਸੀਂ ਪਾਇਆ ਗਿ ਜਿਆਦਾਤਰ ਦੁਰਘਟਨਾਵਾਂ ਇਸ ਲਈ ਹੋ ਰਹੀਆਂ ਹਨ ਕਿ ਭਾਰੀ ਵਾਹਨ ਆਪਣੀ ਲੇਨ ਛੱਡ ਕੇ ਦੂਜੀ ਲੇਨ ‘ਤੇ ਚੱਲ ਰਹੀਆਂ ਹਨ। ਇਸ ਲਈ ਅੱਜ ਟਰੱਕ ਤੇ ਹੋਰ ਭਾਰੀ ਵਾਹਨਾਂ ‘ਤੇ ਕਾਰਵਾਈ ਕੀਤੀ ਗਈ ਹੈ। ਅਸੀਂ ਦੇਖਿਆ ਕਿ ਤਿੰਨ -ਚਾਰ ਟਰੱਕ ਇਕ ਹੀ ਲੇਨ ਵਿਚ ਅੱਗੇ ਵੱਧ ਰਹੇ ਹਨ, ਟਰੱਕ ਪੂਰੀ ਸੜਕ ਨੂੰ ਕਵਰ ਕਰ ਕੇ ਚੱਲ ਰਹੇ ਹਨ ਜੋ ਕਿ ਦੁਰਘਟਨਾ ਦਾ ਕਾਰਨ ਬਣ ਰਹੇ ਹਨ। ਇਹ ਅਸੀਂ ਆਪਣੀ ਅੱਖਾਂ ਨਾਲ ਦੇਖਿਆ। ਸ੍ਰੀ ਵਿਜ ਨੇ ਕਿਹਾ ਕਿ ਅਜਿਹੇ ਵਾਹਨ ਡਰਾਈਵਰਾਂ ਦੇ ਚਾਲਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਾਰੇ ਜਿਲ੍ਹਿਆਂ ਦੇ ਪੁਲਿਸ ਅਧਿਕਾਰੀ ਸਖਤੀ ਨਾਲ ਚੈਕ ਰਨ ਭਾਰੀ ਵਾਹਨ – ਵਿਜ
ਗ੍ਰਹਿ ਮਤਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਐਸਪੀ, ਸਾਰੇ ਪੁਲਿਸ ਕਮਿਸ਼ਨਰ ਅਤੇ ਸਾਰੇ ਡੀਸੀਪੀ ਨੂੰ ਲਿਖਿਆ ਹੈ ਕਿ ਉਹ ਆਪਣੇ-ਆਪਣੇ ਖੇਤਰ ਦੇ ਹਾਈਵੇ ‘ਤੇ ਯਕੀਨੀ ਕਰਨ ਕਿ ਭਾਂਰੀ ਵਾਹਨ ਆਪਣੀ-ਆਪਣੀ ਲੇਨ ‘ਤੇ ਚੱਲਣ ਅਤੇ ਦੂਜੇ ਹੋਰ ਵਾਹਨਾਂ ਨੂੰ ਆਪਣੀ ਲੇਨ ਵਿਚ ਚੱਲਣ ਦੇਣ ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।ਗ੍ਰਹਿ ਮੰਤਰੀ ਨੇ ਕਿਹਾ ਕਿ ਹੋਰ ਜਿਲ੍ਹਿਆਂ ਦੇ ਐਸਪੀ, ਡੀਸੀੀ ਆਪਣੇ-ਆਪਣੇ ਏਰਿਆ ਵਿਚ ਚੈਕਿੰਗ ਕਰਨ ਅਤੇ ਯਕੀਨੀ ਕਰਨ ਕਿ ਹੈਵੀ ਵਹੀਕਲ ਦੇ ਲਈ ਜੋ-ਜੋ ਲੇਨ ਰੱਖੀ ਗਈ ਹੈ ਉਹ ਉਸ ਵਿਚ ਹੀ ਚੱਲਣ ਅਤੇ ਜੋ ਨਹੀਂ ਚਲਦੇ ਉਨ੍ਹਾਂ ਦੇ ਖਿਲਾਫ ਕਾਰਵਾਈ ਅਮਲ ਵਿਚ ਲਿਆਈ ਜਾਵੇ। ਉਨ੍ਹਾਂ ਨੇ ਕਿਹਾ ਕਿ ਥਾਂ-ਥਾਂ ਜਾਕੇ ਇਸ ਨੂੰ ਚੈਕ ਕੀਤਾ ਜਾਵੇਗਾ।
Share the post "ਗਲਤ ਲੇਨ ‘ਤੇ ਚੱਲਣ ਵਾਲੇ ਵਾਹਨਾਂ ਨੂੰ ਫੜਨ ਪੁਲਿਸ ਦੇ ਨਾਲ ਸੜਕਾਂ ’ਤੇ ਉੱਤਰੇ ਗ੍ਰਹਿ ਮੰਤਰੀ ਅਨਿਲ ਵਿਜ"