WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਮੁੱਖ ਪਹਿਲ: ਅਨੁਰਾਗ ਅਗਰਵਾਲ

ਚੰਡੀਗੜ੍ਹ, 21 ਅਪ੍ਰੈਲ : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ, ਜੋ ਚੋਣਾਂ ਦੌਰਾਨ ਕੇਂਦਰ ਹਥਿਆਰਬੰਦ ਪੁਲਿਸ ਫੋਰਸਾਂ ਦੀ ਤੈਨਾਤੀ ’ਤੇ ਗਠਿਤ ਰਾਜ ਕਮੇਟੀ ਦੇ ਚੇਅਰਮੈਨ ਵੀ ਹਨ, ਨੇ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦੀ ਪਹਿਲ ਹੈ। ਇਸ ਦੇ ਮੱਦੇਨਜ਼ਰ, ਰਾਜ ਵਿਚ ਡਰਮੁਕਤ ਤੇ ਸ਼ਾਂਤੀਪੂਰਨ ਢੰਗ ਨਾਲ ਵੋਟਰ ਯਕੀਨੀ ਕਰਨ ਲਈ ਹਰਿਆਣਾ ਪੁਲਿਸ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਨੂੰ ਵੀ ਚੋਕਸੀ ਨਾਲ ਤੈਨਾਤ ਕੀਤਾ ਜਾ ਰਿਹਾ ਹੈ। ਹੁਣ ਤਕ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ 15 ਕੰਪਨੀਆਂ ਪੁੱਜ ਚੁੱਕੀਆਂ ਹਨ।

ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਆਪਣੀ ਵਿਧਾਇਕੀ ਤੋਂ ਦੇਣ ਅਸਤੀਫ਼ਾ: ਪ੍ਰਗਟ ਸਿੰਘ

ਸ੍ਰੀ ਅਗਰਵਾਲ ਚੋਣ ਪ੍ਰਬੰਧਾਂ ਨੂੰ ਲੈਕੇ ਵਿਭਾਗ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ 2024 ਸਿਰਫ ਚੋਣ ਨਹੀਂ, ਸਗੋਂ ਇਹ ਚੋਣ ਦਾ ਤਿਉਹਾਰ ਦੇਸ਼ ਦਾ ਮਾਣ ਹੈ। ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਖੁਸ਼ੀ, ਸ਼ਾਂਤੀ, ਭਾਈਚਾਰੇ ਨਾਲ ਮਨਾਉਣਾ ਸੂਬਿਆਂ ਦੇ ਮੁੱਖ ਚੋਣ ਅਧਿਕਾਰੀ ਦਫਤਰਾਂ ਦੀ ਤਾਂ ਜਿੰਮੇਵਾਰੀ ਹੈ ਹੀ, ਸਗੋਂ ਹਰੇਕ ਨਾਗਰਿਕ ਦਾ ਮੌਲਿਕ ਅਧਿਕਾਰ ਵੀ ਹੈਮੀਟਿੰਗ ਵਿਚ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਅੰਬਾਲਾ, ਹਿਸਾਰ, ਸਿਰਸਾ, ਰੋਹਤਕ, ਲੋਕ ਸਭਾ ਖੇਤਰ ਲਈ ਕੇਂਦਰੀ ਰਿਜਰਵ ਪੁਲਿਸ ਫੋਰਸ (ਸੀਆਰਪੀਐਫ) ਦੀ ਦੋ-ਦੋ ਕੰਪਨੀਆਂ ਤੈਨਾਤ ਕੀਤੀ ਜਾਵੇਗੀ।

ਸ੍ਰੀ ਮੁਕਤਸਰ ਸਾਹਿਬ ਮਥਾ ਟੇਕਣ ਆਈ ਕੁੜੀ ਨਾਲ ਹੋਇਆ ਸਮੂਹਿਕ ਬਲਾਤਕਾਰ

ਇਸ ਤਰ੍ਹਾਂ, ਸੋਨੀਪਤ ਲੋਕ ਸਭਾ ਖੇਤਰ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਦੋ ਕੰਪਨੀਆਂ ਅਤੇ ਕੁਰੂਕਸ਼ੇਤਰ, ਕਰਨਾਲ, ਭਿਵਾਨੀ-ਮਹੇਂਦਰਗੜ੍ਹ, ਗੁਰੂਗ੍ਰਾਮ ਤੇ ਫਰੀਦਾਬਾਦ ਲੋਕ ਸਭਾ ਖੇਤਰਾਂ ਵਿਚ ਭਾਰਤੀ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੀ ਇਕ-ਇਕ ਕੰਪਨੀ ਤੈਨਾਤ ਕੀਤੀ ਜਾਵੇਗੀ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਕੰਪਨੀਆਂ ਦਾ ਠਹਿਰਾਓ ਜਿਲਾ ਮੁੱਖ ਦਫਤਰਾਂ ’ਤੇ ਰਹੇਗਾ।

 

Related posts

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਅਤੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਪੰਚਕੂਲਾ ’ਚ ਰੋਡ ਸੋਅ ਦਾ ਆਯੋਜਿਨ

punjabusernewssite

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ – ਮੁੱਖ ਸਕੱਤਰ

punjabusernewssite

ਮੁੱਖ ਮੰਤਰੀ ਨੇ ਲੋਹਗੜ੍ਹ ਵਿਚ ਬਣਾਏ ਜਾ ਰਹੇ ਅਜਾਇਬਘਰ ਦੇ ਕਾਰਜ ਵਿਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼

punjabusernewssite