ਸੁਖਜਿੰਦਰ ਮਾਨ
ਬਠਿੰਡਾ, 4 ਅਕਤੂਬਰ: ਕੌਮੀ ਸੇਵਾ ਯੋਜਨਾ ਦੇ ਖੇਤਰੀ ਦਫ਼ਤਰ ਚੰਡੀਗੜ੍ਹ ਵੱਲੋਂ ਦਿੱਲੀ ਗਣਤੰਤਰ ਦਿਵਸ ਪਰੇਡ ਵਿੱਚ ਹਿੱਸਾ ਲੈਣ ਵਾਸਤੇ ਐਨ.ਐਸ.ਐਸ. ਵਲੰਟੀਅਰਾਂ ਦੀ ਚੋਣ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਵਿਖੇ ਕੈਂਪ ਆਯੋਜਿਤ ਕਰਕੇ ਕੀਤੀ ਗਈ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਦੱਸਿਆ ਕਿ 6 ਯੂਨੀਵਰਸਿਟੀਆਂ ਦੇ ਲਗਭਗ 40 ਵਿਦਿਆਰਥੀਆਂ ਵੱਲੋਂ ਇਸ ਚੋਣ ਕੈਂਪ ਵਿੱਚ ਹਿੱਸਾ ਲਿਆ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੁਣੇ ਗਏ ਵਲੰਟੀਅਰ ਦਿੱਲੀ ਗਣਤੰਤਰ ਦਿਵਸ ਪਰੇਡ ਵਿੱਚ ਇਲਾਕੇ ਦੀ ਨੁਮਾਇੰਦਗੀ ਕਰਨਗੇ, ਜੋ ਸਾਡੇ ਲਈ ਮਾਣ ਦਾ ਵਿਸ਼ਾ ਹੋਵੇਗੀ।
ਮਨਪ੍ਰੀਤ ਬਾਦਲ ਨੂੰ ਅਦਾਲਤ ਨੇ ਦਿੱਤਾ ਝਟਕਾ, ਜ਼ਮਾਨਤ ਅਰਜ਼ੀ ਕੀਤੀ ਰੱਦ
ਰੀਜ਼ਨਲ ਡਾਇਰੈਕਟਰ ਐਨ.ਐਸ.ਐਸ. ਚੰਡੀਗੜ੍ਹ ਸ਼੍ਰੀ ਮਤੀ ਹਰਿੰਦਰ ਕੌਰ ਅਨੁਸਾਰ 20 ਪੰਜਾਬ ਬਟਾਲਿਅਨ ਐਨ.ਸੀ.ਸੀ., ਬਠਿੰਡਾ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਮੈਡੀਕਲ ਚੈੱਕਅਪ ਤੋਂ ਬਾਦ ਸਿਹਤਮੰਦ ਵਿਦਿਆਰਥੀਆਂ ਦੀ ਮੈਰਿਟ ਦੇ ਆਧਾਰ ‘ਤੇ ਚੋਣ ਕੀਤੀ ਗਈ ਹੈ। ਆਯੋਜਿਤ ਕੈਂਪ ਵਿੱਚ ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਚੁਣੇ ਗਏ ਉਮੀਦਵਾਰਾਂ ਨੂੰ ਕੌਮੀ ਸੇਵਾ ਯੋਜਨਾ ਦੇ ਨਿਯਮਾਂ ਅਨੁਸਾਰ ਪੂਰੇ ਅਨੁਸ਼ਾਸਨ ‘ਚ ਰਹਿ ਵਿਚਰਣ ਦਾ ਸੰਦੇਸ਼ ਦਿੱਤਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵਲੋਂ ਦਿੱਲੀ ਗਣਤੰਤਰ ਦਿਵਸ ਪਰੇਡ ਲਈ ਚੋਣ ਕੈਂਪ ਆਯੋਜਿਤ"