ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਵੀ ਮਨਪ੍ਰੀਤ ਦੇ ਵਿਰੋਧ ਵਿੱਚ ਖੜਾ ਕੀਤਾ ਵਕੀਲ
ਬਠਿੰਡਾ, 4 ਅਕਤੂਬਰ : ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸਥਾਨਕ ਅਦਾਲਤ ਵਿੱਚ ਵੱਡਾ ਝਟਕਾ ਲੱਗਿਆ ਹੈ। ਸ: ਬਾਦਲ ਵੱਲੋਂ ਆਪਣੇ ਵਕੀਲ ਸੁਖਦੀਪ ਸਿੰਘ ਭਿੰਡਰ ਰਾਹੀਂ ਅਦਾਲਤ ਵਿਚ ਦਾਇਰ ਕੀਤੀ ਜਮਾਨਤ ਦੀ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿੱਚ ਕਰੀਬ ਇਕ ਘੰਟਾ ਚੱਲੀ ਜ਼ਬਰਦਸਤ ਬਹਿਸ ਦੌਰਾਨ ਸਭ ਤੋਂ ਵੱਡਾ ਤੇ ਰੌਚਕ ਪਹਿਲੂ ਇਹ ਵੀ ਰਿਹਾ ਕਿ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਰੱਦ ਕਰਵਾਉਣ ਲਈ ਆਪਣਾ ਵਕੀਲ ਖੜ੍ਹਾ ਕੀਤਾ ਹੋਇਆ ਸੀ, ਜਿੰਨ੍ਹਾਂ ਵਲੋਂ ਸਾਬਕਾ ਮੰਤਰੀ ਦੀ ਜ਼ਮਾਨਤ ਦੀ ਅਰਜ਼ੀ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸਦੇ ਨਾਲ ਹੀ ਵਿਜੀਲੈਂਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਅਮਰਜੀਤ ਸਿਆਲ ਨੇ ਵੀ ਮਨਪ੍ਰੀਤ ਬਾਦਲ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਦਾਅਵਾ ਕੀਤਾ ਕਿ ਮੰਤਰੀ ਹੁੰਦਿਆਂ ਪਲਾਂਟਾਂ ਦੀ ਖਰੀਦ ਵਿੱਚ ਕਰੀਬ 75 ਲੱਖ ਦਾ ਨੁਕਸਾਨ ਪਹੁੰਚਾਇਆ ਹੈ, ਜਿਸਦੇ ਚੱਲਦੇ ਹਿਰਾਸਤ ਵਿਚ ਲੈ ਕੇ ਪੁਛਗਿੱਛ ਕਰਨੀ ਹੈ।
ਕੋਵਿਡ ਸੈਂਟਰ ਦੇ ਫੰਡਾਂ ਤੇ ਸਮਾਨ ਦੀ ਜਾਂਚ ਲਈ ਡੀਸੀ ਵਲੋਂ ਤਿੰਨ ਮੈਂਬਰੀ ਕਮੇਟੀ ਦਾ ਗਠਨ
ਦੂਜੇ ਪਾਸੇ ਸਾਬਕਾ ਮੰਤਰੀ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਰਕਾਰ ਜਾਣਬੁਝ ਕੇ ਉਨ੍ਹਾਂ ਦੇ ਮੁਵੱਕਲ ਨੂੰ ਸਿਆਸੀ ਰੰਜ਼ਿਸ਼ ਤਹਿਤ ਫ਼ਸਾਇਆ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨਾਲ ਸਿਆਸੀ ਰੰਜ਼ਿਸ਼ ਰੱਖ ਰਹੇ ਹਨ। ਇਸਤੋਂ ਇਲਾਵਾ ਉਨ੍ਹਾਂ ਗ੍ਰਿਫ਼ਤਾਰੀ ਦਾ ਵਿਰੋਧ ਕਰਦਿਆਂ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ਵਿਚ ਵਿਜੀਲੈਂਸ ਨੇ ਕੋਈ ਰਿਕਵਰੀ ਨਹੀਂ ਕਰਨੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਮਨਪ੍ਰੀਤ ਬਾਦਲ ਦੀ ਜਮਾਨਤ ਅਰਜੀ 22 ਸਤੰਬਰ ਨੂੰ ਵੀ ਲਗਾਈ ਗਈ ਸੀ ਪ੍ਰੰਤੂ ਪਰਚਾ ਦਰਜ਼ ਹੋਣ ਤੋਂ ਬਾਅਦ ਇਹ ਅਰਜੀ ਵਾਪਸ ਲੈ ਲਈ ਗਈ ਸੀ। ਜਿਸਤੋਂ ਬਾਅਦ ਵੀਰਵਾਰ ਦਾਇਰ ਕੀਤੀ ਇਸ ਨਵੀਂ ਅਰਜ਼ੀ ਵਿੱਚ ਮਨਪ੍ਰੀਤ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਸਿਆਸੀ ਰੰਜ਼ਿਸ਼ ਦੇ ਤਹਿਤ ਇਹ ਪਰਚਾ ਦਰਜ ਕਰਨ ਦੇ ਦੋਸ਼ ਲਗਾਏ ਸਨ।
ਥਾਣਾ ਬਾਲਿਆਵਾਲੀ ਦਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਲਾਈਨ ਹਾਜ਼ਰ
ਦਸਣਾ ਬਣਦਾ ਹੈ ਕਿ ਲੰਘੀ 24 ਸਤੰਬਰ ਨੂੰ ਮਨਪ੍ਰੀਤ ਅਤੇ ਉਨ੍ਹਾਂ ਦੇ ਸਾਥੀਆਂ ਵਿਰੁਧ ਵਿਜੀਲੈਂਸ ਬਿਊਰੋ ਬਠਿੰਡਾ ਨੇ ਇੱਕ ਪਲਾਟ ਖ਼ਰੀਦਣ ਦੇ ਮਾਮਲੇ ਵਿਚ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕੀਤਾ ਸੀ। ਇਸ ਕੇਸ ਵਿਚ ਕੁਲ 6 ਮੁਲਜਮ ਬਣਾਏ ਗਏ ਸਨ, ਜਿੰਨ੍ਹਾਂ ਵਿਚੋਂ ਤਿੰਨ ਮੁਲਜਮਾਂ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਨੂੰ ਪਰਚਾ ਦਰਜ਼ ਹੋਣ ਦੇ 24 ਘੰਟਿਆਂ ਅੰਦਰ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਮਨਪ੍ਰੀਤ ਬਾਦਲ, ਬੀਡੀੲੈ ਦੇ ਤਤਕਾਲੀ ਪ੍ਰਸਾਸਕ ਬਿਕਰਮ ਸੇਰਗਿੱਲ ਅਤੇ ਸੁਪਰਡੈਂਟ ਪੰਕਜ ਕਾਲੀਆ ਦੀ ਗ੍ਰਿਫਤਾਰੀ ਲਈ ਹਾਲੇ ਤੱਕ ਛਾਪੇਮਾਰੀ ਕੀਤੀ ਜਾ ਰਹੀ ਹੈ।
ਵੱਡੀ ਖ਼ਬਰ: ਪੰਜਾਬ ਦੇ AG ਵਿਨੋਦ ਘਈ ਨਿਜੀ ਕਾਰਨਾਂ ਕਰਕੇ ਦੇ ਸਕਦੇ ਹਨ ਅਸਤੀਫ਼ਾਂ
ਇਸਦੇ ਲਈ ਵਿਜੀਲੈਂਸ ਦੀਆਂ ਟੀਮਾਂ ਪੰਜਾਬ ਤੋਂ ਇਲਾਵਾ ਰਾਜਸਥਾਨ, ਦਿੱਲੀ, ਹਿਮਾਚਲ, ਚੰਡੀਗੜ ਤੇ ਹਰਿਆਣਾ ਆਦਿ ਸਹਿਤ ਅੱਧੀ ਦਰਜ਼ਨ ਸੂਬਿਆਂ ਵਿਚ ਲਗਾਤਾਰ ਰੇਡਾਂ ਕਰ ਰਹੀਆਂ ਹਨ ਪ੍ਰੰਤੂ ਇੰਨ੍ਹਾਂ ਦੀ ਹਾਲੇ ਤੱਕ ਕੋਈ ਉੱਘ-ਸੁੱਘ ਨਹੀਂ ਨਿਕਲੀ ਹੈ।ਹਾਲਾਂਕਿ ਗ੍ਰਿਫਤਾਰ ਕੀਤੇ ਤਿੰਨੇਂ ਮੁਜਰਮਾਂ ਨੂੰ ਪੁਛਗਿਛ ਤੋਂ ਬਾਅਦ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ ਪ੍ਰੰਤੂ ਮਨਪ੍ਰੀਤ ਤੋਂ ਇਲਾਵਾ ਬਾਕੀ ਦੋਨੋਂ ਸਰਕਾਰੀ ਅਧਿਕਾਰੀਆਂ ਵਲੋਂ ਹਾਲੇ ਤੱਕ ਅਗਾਓ ਜਮਾਨਤ ਦੀ ਅਰਜੀ ਲਗਾਉਣ ਬਾਰੇ ਵੀ ਕੋਈ ਸੂਚਨਾ ਨਹੀਂ ਹੈ।