ਅੱਧੀ ਦਰਜ਼ਨ ਗੱਡੀਆਂ ਨੂੰ ਫ਼ੂਕਿਆ
ਸੁਖਜਿੰਦਰ ਮਾਨ
ਬਠਿੰਡਾ, 3 ਨਵੰਬਰ: ਅੱਜ ਗੁਰੂ ਗੋਬਿੰਦ ਸਿੰਘ ਰਿਫਾਈਨਰੀ ’ਚ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋਣ ਅਤੇ ਇੱਕ ਦੇ ਗੰਭੀਰ ਜਖ਼ਮੀ ਹੋਣ ਤੋਂ ਬਾਅਦ ਭੜਕੇ ਮਜਦੂਰਾਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਰਿਫ਼ਾਈਨਰੀ ਦੀਆਂ ਚਾਰ ਅਤੇ ਪੁਲਿਸ ਦੀਆਂ ਦੋ ਗੱਡੀਆਂ ਨੂੰ ਅੱਗ ਨਾਲ ਫ਼ੂਕਣ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਬਠਿੰਡਾ ਤੋਂ ਪੁਲਿਸ ਵਿਭਾਗ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਕਾਫ਼ੀ ਜਦੋ-ਜਹਿਦ ਤੋਂ ਬਾਅਦ ਸਥਿਤੀ ’ਤੇ ਕਾਬੂ ਪਾਇਆ। ਮਿ੍ਰਤਕ ਮਜਦੂਰ ਦੀ ਪਹਿਚਾਣ ਅਭਿਸੇਕ (22) ਸਿਰਸਾ ਹਰਿਆਣਾ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਐਨ.ਸੀ.ਸੀ ਨਾਂ ਦੀ ਕੰਪਨੀ ਵਲੋਂ ਰਿਫ਼ਾਈਨਰੀ ਅੰਦਰ ਚੱਲ ਰਹੀ ਕੰਸਟਰਕਸੱਨ ਦੌਰਾਨ ਪੈੜ ਡਿੱਗ ਪਈ, ਜਿਸ ਕਾਰਨ ਅਭਿਸੇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁੱਸੇ ਵਿਚ ਆਏ ਮਜਦੂਰਾਂ ਨੇ ਦੋਸ਼ ਲਗਾਇਆ ਕਿ ਕੰਪਨੀ ਅਧਿਕਾਰੀਆਂ ਵਲੋਂ ’ਤੇ ਕਾਬੂ ਪਾ ਲਿਆ ਸੀ। ਦੂਜੇ ਪਾਸੇ ਰਿਫਾਈਨਰੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਰਮਚਾਰੀ ਨੇ ਸੁਰੱਖਿਆ ਕਿੱਟ ਵੀ ਪਾਈ ਹੋਈ ਸੀ ਪਰ ਅਚਾਨਕ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਪ੍ਰੰਤੂ ਸਥਿਤੀ ਤਣਾਅਪੂਰਨ ਹੋਣ ਕਾਰਨ ਰਿਫਾਈਨਰੀ ਦੇ ਆਲੇ-ਦੁਆਲੇ ਵੱਡੀ ਗਿਣਤੀ ‘ਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ’ਚ ਮਜਦੂਰ ਦੀ ਮੌਤ ਤੋਂ ਬਾਅਦ ਹੰਗਾਮਾ
14 Views