Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਫ਼ਤਹਿਗੜ੍ਹ ਸਾਹਿਬ

ਚੋਣ ਕਮਿਸਨ ਗੁਰਦੁਆਰਾ ਅਤੇ ਸੈਂਟਰ ਦੇ ਗ੍ਰਹਿ ਵਿਭਾਗ ਨੂੰ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਹੋਣ ਦੀ ਮਿਤੀ ਦਾ ਐਲਾਨ ਕੀਤਾ ਜਾਵੇ : ਸਿਮਰਨਜੀਤ ਸਿੰਘ ਮਾਨ

21 Views
ਫ਼ਤਹਿਗੜ੍ਹ ਸਾਹਿਬ, 01 ਨਵੰਬਰ : “ਜਦੋਂ ਬਹੁਤ ਲੰਮੇ ਸੰਘਰਸ਼ ਉਪਰੰਤ ਅਤੇ ਲੰਮੇ ਸਮੇ ਦੀਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੀਤੇ ਰੋਸ ਪ੍ਰਗਟਾਵਿਆਂ ਦੀ ਬਦੌਲਤ ਸਿੱਖ ਕੌਮ ਦੀ 13 ਸਾਲਾਂ ਬਾਅਦ ਜ਼ਮਹੂਰੀਅਤ ਬਹਾਲ ਕਰਨ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ । ਜਿਸ ਨਾਲ ਸਿੱਖ ਮਰਦਾਂ-ਔਰਤਾਂ, ਨੌਜਵਾਨ ਬਾਲਗ ਬੱਚੇ-ਬੱਚੀਆਂ ਵਿਚ ਇਸ ਕਰਕੇ ਭਾਰੀ ਉਤਸਾਹ ਹੈ ਕਿਉਂਕਿ ਸਿੱਖ ਕੌਮ ਦੀ ਵੱਡੀ ਗਿਣਤੀ ਸਿੱਦਤ ਨਾਲ ਮਹਿਸੂਸ ਕਰਦੀ ਹੈ ਕਿ ਜਿਨ੍ਹਾਂ ਗੈਰ ਇਖਲਾਕੀ, ਗੈਰ-ਧਾਰਮਿਕ ਅਤੇ ਦਿਸ਼ਾਹੀਣ ਸਿੱਖਾਂ ਦਾ ਐਸ.ਜੀ.ਪੀ.ਸੀ ਸੰਸਥਾਂ ਉਤੇ ਲੰਮੇ ਸਮੇ ਤੋਂ ਜਬਰੀ ਕਬਜਾ ਕੀਤਾ ਹੋਇਆ ਹੈ, ਉਨ੍ਹਾਂ ਨੇ ਖ਼ਾਲਸਾ ਪੰਥ ਦੀਆਂ ਮਹਾਨ ਉੱਚ ਰਵਾਇਤਾ, ਮਰਿਯਾਦਾਵਾਂ, ਨਿਯਮਾਂ, ਅਸੂਲਾਂ ਦਾ ਆਪਣੇ ਸਵਾਰਥੀ ਅਤੇ ਮਾਲੀ ਹਿੱਤਾ ਲਈ ਵੱਡੇ ਪੱਧਰ ਤੇ ਘਾਣ ਕਰਕੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਹੈ ਅਤੇ ਸਿੱਖ ਕੌਮ ਦੀ ਵੱਡੀ ਗਿਣਤੀ ਦੀ ਇਹ ਇੱਛਾ ਹੈ ਕਿ ਇਸ ਚੱਲਦੇ ਆ ਰਹੇ ਦੋਸ਼ਪੂਰਨ ਪ੍ਰਬੰਧ ਨੂੰ ਖ਼ਤਮ ਕਰਕੇ ਅੱਛੇ ਗੁਰਸਿੱਖ ਖਿਆਲਾਂ ਦੇ ਧਾਰਨੀ ਦ੍ਰਿੜ ਸਿੱਖਾਂ ਨੂੰ ਇਸ ਪ੍ਰਬੰਧ ਵਿਚ ਵੋਟਾਂ ਰਾਹੀ ਲਿਆਂਦਾ ਜਾਵੇ ।
ਇਹੀ ਵਜਹ ਹੈ ਕਿ ਸਿੱਖਾਂ ਵਿਚ ਐਸ.ਜੀ.ਪੀ.ਸੀ ਚੋਣਾਂ ਲਈ ਵੋਟਾਂ ਬਣਾਉਣ ਵਿਚ ਹਰ ਪੰਥਦਰਦੀ ਦੀ ਨਿੱਜੀ ਦਿਲਚਸਪੀ ਬਣੀ ਹੋਈ ਹੈ । ਜੇਕਰ ਚੋਣ ਕਮਿਸਨ ਗੁਰਦੁਆਰਾ ਅਤੇ ਸਰਕਾਰ ਨੇ ਵੋਟਾਂ ਬਣਾਉਣ ਲਈ ਵੋਟਰਾਂ ਨੂੰ, ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਬਣਾਉਣ ਦੀ ਤਰ੍ਹਾਂ ਸਹੂਲਤਾਂ ਪ੍ਰਦਾਨ ਕਰ ਦਿੱਤੀਆ ਅਤੇ ਘਰ-ਘਰ ਜਾ ਕੇ ਬੀ.ਐਲ.ਓ, ਆਂਗਣਵਾੜੀ ਵਰਕਰ ਜਾਂ ਅਧਿਆਪਕਾਂ ਨੂੰ ਇਹ ਜਿੰਮੇਵਾਰੀ ਸੌਪਣ ਦਾ ਪ੍ਰਬੰਧ ਕਰ ਦਿੱਤਾ, ਤਾਂ ਇਹ ਵੱਡੀ ਉਮੀਦ ਬੱਝਦੀ ਹੈ ਕਿ ਕੋਈ ਵੀ ਯੋਗ ਸਿੱਖ ਵੋਟ ਬਣਾਉਣ ਤੋਂ ਵਾਂਝਾ ਨਹੀ ਰਹਿ ਜਾਵੇਗਾ । ਇਸ ਲਈ ਇਹ ਵੀ ਜ਼ਰੂਰੀ ਹੈ ਕਿ ਗ੍ਰਹਿ ਵਿਭਾਗ ਇੰਡੀਆ ਅਤੇ ਗੁਰਦੁਆਰਾ ਚੋਣ ਕਮਿਸਨ ਆਪਸੀ ਸਲਾਹ ਮਸਵਰੇ ਰਾਹੀ ਤੁਰੰਤ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਲਈ ਜਿੰਨੀ ਜਲਦੀ ਹੋ ਸਕੇ ਤਰੀਕ ਦਾ ਐਲਾਨ ਕਰਦੇ ਹੋਏ ਨੋਟੀਫਿਕੇਸਨ ਜਾਰੀ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਮੁੱਖ ਦਫਤਰ ਤੋ ਆਪਣੇ ਦਸਤਖ਼ਤਾਂ ਹੇਠ ਐਸ.ਜੀ.ਪੀ.ਸੀ ਦੀਆਂ ਵੋਟਾਂ ਬਣਨ ਦੀ ਪ੍ਰਕਿਰਿਆ ਸੁਰੂ ਹੋਣ ਤੇ ਇਸ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੰਘਰਸ਼ ਦੀ ਵੱਡੀ ਪ੍ਰਾਪਤੀ ਕਰਾਰ ਦਿੰਦੇ ਹੋਏ ਅਤੇ ਗ੍ਰਹਿ ਵਿਭਾਗ ਇੰਡੀਆ-ਚੋਣ ਕਮਿਸਨ ਗੁਰਦੁਆਰਾ ਨੂੰ ਇਸ ਗੰਭੀਰ ਵਿਸੇ ਉਤੇ ਤੁਰੰਤ ਵੋਟਾਂ ਬਣਾਉਣ ਲਈ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਵੋਟਾਂ ਪੈਣ ਦੀ ਮਿਤੀ ਸੰਬੰਧੀ ਐਲਾਨ ਕਰਦੇ ਹੋਏ ਨੋਟੀਫਿਕੇਸਨ ਜਾਰੀ ਕਰਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਗੁਰਦੁਆਰਾ ਚੋਣ ਕਮਿਸਨ ਵੱਲੋ ਪੰਜਾਬ ਸਰਕਾਰ, ਚੋਣ ਕਮਿਸਨ ਪੰਜਾਬ ਨੂੰ ਵੋਟਾਂ ਬਣਾਉਣ ਲਈ ਅਤੇ ਇਸ ਐਸ.ਜੀ.ਪੀ.ਸੀ ਦੀ ਸਮੁੱਚੇ ਪੰਜਾਬ ਦੀ ਵੋਟਰ ਸੂਚੀ ਤਿਆਰ ਕਰਨ ਲਈ ਸਖਤ ਹਦਾਇਤ ਕਰ ਦਿੱਤੀ ਹੈ ਅਤੇ ਇਸ ਉਤੇ ਜੋਰ ਸੋਰ ਨਾਲ ਅਮਲ ਵੀ ਸੁਰੂ ਹੋ ਗਿਆ ਹੈ । ਵੋਟਰਾਂ ਵੱਲੋ ਵੀ ਭਾਰੀ ਦਿਲਚਸਪੀ ਤੇ ਉਤਸਾਹ ਦਿਖਾਇਆ ਜਾ ਰਿਹਾ ਹੈ ।
ਜੋ ਪ੍ਰਕਿਰਆਿ ਜਲਦੀ ਹੀ ਪੂਰਨ ਹੋ ਜਾਵੇਗੀ । ਪਰ ਗ੍ਰਹਿ ਵਿਭਾਗ ਅਤੇ ਗੁਰਦੁਆਰਾ ਚੋਣ ਕਮਿਸਨ ਦੀ ਇਹ ਵੱਡੀ ਕਮੀ ਸਿੱਖ ਕੌਮ ਦੇ ਮਨ-ਆਤਮਾ ਵਿਚ ਰੜਦੀ ਰਹੇਗੀ ਕਿ ਇਸ ਸੰਬੰਧ ਵਿਚ ਜੋ ਕੰਮ ਪਹਿਲ ਦੇ ਆਧਾਰ ਤੇ ਵੋਟਾਂ ਪੈਣ ਦੀ ਮਿਤੀ ਦਾ ਐਲਾਨ ਹੋਣਾ ਚਾਹੀਦਾ ਸੀ ਉਹ ਗ੍ਰਹਿ ਵਿਭਾਗ ਸੈਟਰ ਅਤੇ ਗੁਰਦੁਆਰਾ ਚੋਣ ਕਮਿਸਨ ਵੱਲੋ ਕਿਉਂ ਨਹੀ ਕੀਤਾ ਜਾ ਰਿਹਾ ? ਇਸ ਮੁੱਖ ਜਿੰਮੇਵਾਰੀ ਨਿਭਾਉਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬ ਸੂਬੇ ਦੇ ਨਿਵਾਸੀ, ਯੂ.ਟੀ ਚੰਡੀਗੜ੍ਹ ਅਤੇ ਹਿਮਾਚਲ ਦੇ ਨਿਵਾਸੀ ਉਪਰੋਕਤ ਦੋਵਾਂ ਪ੍ਰਬੰਧਕ ਸੰਸਥਾਵਾਂ ਤੋਂ ਮੰਗ ਕਰਦੇ ਹਨ ਕਿ ਵੋਟਾਂ ਪੈਣ ਦੀ ਮਿਤੀ ਦਾ ਜਿਥੇ ਫੌਰੀ ਐਲਾਨ ਕੀਤਾ ਜਾਵੇ ਉਥੇ ਇਸ ਵੋਟਾਂ ਬਣਨ ਦੀ ਪ੍ਰਕਿਰਿਆ ਨੂੰ ਚੰਡੀਗੜ੍ਹ, ਯੂ.ਟੀ ਸਟੇਟ ਅਤੇ ਹਿਮਾਚਲ ਸਟੇਟ ਜਿਥੇ ਇਕ-ਇਕ ਚੋਣ ਹਲਕੇ ਹਨ, ਉਥੇ ਵੀ ਇਹ ਪ੍ਰਕਿਰਿਆ ਹੁਣੇ ਤੋ ਸੁਰੂ ਕਰਵਾਕੇ ਪੈਣ ਜਾ ਰਹੀਆ ਵੋਟਾਂ ਵਿਚ ਹਿਮਾਚਲ ਅਤੇ ਯੂ.ਟੀ. ਚੰਡੀਗੜ੍ਹ ਦੇ ਸਿੱਖਾਂ ਦੀ ਵੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ।
ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਗ੍ਰਹਿ ਵਿਭਾਗ ਇੰਡੀਆ ਅਤੇ ਗੁਰਦੁਆਰਾ ਚੋਣ ਕਮਿਸਨ ਦੇ ਮੁੱਖ ਚੋਣ ਕਮਿਸਨਰ ਜਸਟਿਸ ਐਸ.ਐਸ. ਸਾਰੋ ਜੋ ਇਸ ਉੱਦਮ ਨੂੰ ਪਹਿਲੋ ਹੀ ਬਹੁਤ ਸੰਜ਼ੀਦਗੀ ਤੇ ਜਿੰਮੇਵਾਰੀ ਨਾਲ ਪੂਰਨ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਚੋਣਾਂ ਨੂੰ ਜਲਦੀ ਤੇ ਸਹੀ ਸਮੇ ਤੇ ਕਰਵਾਉਣ ਦੇ ਚਾਹਵਾਨ ਹਨ, ਉਨ੍ਹਾਂ ਨੂੰ ਸੈਟਰ ਸਰਕਾਰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਕੇ ਅਤੇ ਸਲਾਹ ਕਰਦੇ ਹੋਏ ਗੁਰਦੁਆਰਾ ਚੋਣਾਂ ਕਰਵਾਉਣ ਵਿਚ ਇਮਾਨਦਾਰੀ ਨਾਲ ਸਹਿਯੋਗ ਕਰਨਗੇ ਅਤੇ ਤੁਰੰਤ ਉਨ੍ਹਾਂ ਰਾਹੀ ਵੋਟਾਂ ਪੈਣ ਦੀ ਮਿਤੀ ਦਾ ਨੋਟੀਫਿਕੇਸਨ ਜਾਰੀ ਕਰਵਾਉਣਗੇ ।

Related posts

ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ

punjabusernewssite

ਬਾਜਵਾ ਨੇ ਅਧੂਰੇ ਵਾਅਦਿਆਂ ਲਈ ‘ਆਪ’ ਦੀ ਕੀਤੀ ਆਲੋਚਨਾ

punjabusernewssite

IPS ਪੁਲਿਸ ਅਫ਼ਸਰ ਜੋੜੇ ਦੇ ਘਰ ਵਾਪਰੀ ਮੰਦਭਾਗੀ ਘਟਨਾਂ

punjabusernewssite