WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਚੋਰੀ ਦੀ ਘਟਨਾ ਛੁਪਾਉਣ ਲਈ ਨੌਜਵਾਨ ਨੇ ਭੈਣ ਦੀ ਦਾਦੀ ਸੱਸ ਦਾ ਕੀਤਾ ਕਤਲ

ਘਟਨਾ ਤੋਂ ਬਾਅਦ ਪ੍ਰਵਾਰ ਨੇ ਕੁਦਰਤੀ ਮੌਤ ਸਮਝ ਕੇ ਕੀਤਾ ਸੰਸਕਾਰ, ਸੀਸੀਟੀਵੀ ਕੈਮਰਿਆਂ ਨੇ ਕੀਤਾ ਖ਼ੁਲਾਸਾ
ਸੁਖਜਿੰਦਰ ਮਾਨ
ਬਠਿੰਡਾ, 19 ਜੂਨ: ਚੰਦ ਪੈਸਿਆਂ ਦੀ ਲਾਲਸਾ ਦੇ ਚੱਲਦਿਆਂ ਰਿਸ਼ਤਿਆਂ ਦਾ ਕਿਸ ਤਰ੍ਹਾਂ ਘਾਣ ਹੋ ਰਿਹਾ ਹੈ ਇਸਦੀ ਤਾਜ਼ਾ ਮਿਸਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੇਸਰ ਸਿੰਘ ਵਾਲਾ ਵਿਖੇ ਵਾਪਰੀ ਇੱਕ ਘਟਨਾ ਤੋਂ ਦੇਖਣ ਨੂੰ ਮਿਲੀ ਹੈ। ਇਸ ਘਟਨਾ ਵਿਚ ਭੈਣ ਦੇ ਘਰ ਆਏ ਭਰਾ ਨੇ ਗਹਿਣਿਆਂ ਦੇ ਲਾਲਚ ’ਚ ਉਸਦੀ ਦਾਦੀ ਸੱਸ ਦਾ ਕਤਲ ਕਰ ਦਿੱਤਾ, ਜਿਸਨੇ ਉਸਦੇ ਜੀਜੇ ਨੂੰ ਬਚਪਨ ਵਿਚ ਮਾਂ-ਬਾਪ ਦੇ ਮਰਨ ਕਾਰਨ ਮਾਪਿਆਂ ਤੋਂ ਵੱਧ ਚਾਵਾਂ ਲਾਡਾਂ ਨਾਲ ਪਾਲਿਆਂ ਸੀ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪ੍ਰਵਾਰ ਨੇ ਬਜੁਰਗ ਮਾਤਾ ਦੀ ਮੌਤ ਨੂੰ ਕੁਦਰਤੀ ਭਾਣਾ ਮੰਨ ਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਪ੍ਰੰਤੂ ਜਦ ਬਾਅਦ ਵਿਚ ਘਰੋਂ ਗਹਿਣੇ ਚੋਰੀ ਹੋਣ ਦੀ ਗੱਲ ਸਾਹਮਣੇ ਆਈ ਤਾਂ ਇਸ ਕਲਯੁਗੀ ਘਟਨਾ ਦਾ ਪਰਦਾਫ਼ਾਸ ਹੋਇਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਕੇਸਰ ਸਿੰਘ ਵਾਲਾ ਦੇ ਦਿਲਮਨਪ੍ਰੀਤ ਸਿੰਘ ਦੇ ਬਚਪਨ ਵਿਚ ਹੀ ਮਾਪਿਆਂ ਦੀ ਮੌਤ ਹੋ ਗਈ ਸੀ, ਜਿਸਦੇ ਚੱਲਦੇ ਉਸਨੂੰ ਉਸਦੀ ਦਾਦੀ ਹਰਪਾਲ ਕੌਰ ਨੇ ਪਾਲ-ਪੋਸ ਕੇ ਵੱਡਾ ਕੀਤਾ ਤੇ ਉਸਦਾ ਵਿਆਹ ਮੋਗਾ ਜ਼ਿਲੇ ਦੇ ਪਿੰਡ ਰੌਤਾ ਦੀ ਲੜਕੀ ਨਾਲ ਕਰ ਦਿੱਤਾ। ਪ੍ਰਵਾਰ ਦਾ ਗੁਜ਼ਾਰਾ ਚਲਾਉਣ ਲਈ ਦਿਲਮਨਪ੍ਰੀਤ ਭਗਤਾ ਵਿਚ ਹੀ ਬਿਜਲੀ ਦੀ ਮੁਰੰਮਤ ਦਾ ਕੰਮ ਕਰਦਾ ਸੀ। ਗਰਮੀਆਂ ਦੇ ਮੌਸਮ ਦੀਆਂ ਛੁੱਟੀਆਂ ਹੋਣ ਕਾਰਨ ਉਸਦੀ ਪਤਨੀ ਅਪਣੇ ਬੱਚਿਆਂ ਨਾਲ ਪੇਕੇ ਘਰ ਗਈ ਹੋਈ ਸੀ। ਘਟਨਾ ਵਾਲੇ ਦਿਨ 15 ਜੂਨ ਨੂੰ ਉਹ ਰੋਜ਼ ਦੀ ਤਰ੍ਹਾਂ ਦੁਕਾਨ ’ਤੇ ਚਲਾ ਗਿਆ, ਇਸ ਦੌਰਾਨ ਜਦ ਚਾਰ ਵਜੇ੍ਹ ਘਰ ਆਇਆ ਤਾਂ ਉਸਦੀ ਦਾਦੀ ਮ੍ਰਿਤਕ ਪਈ ਹੋਈ ਸੀ। ਘਟਨਾ ਦਾ ਪਤਾ ਚੱਲਦੇ ਹੀ ਪ੍ਰਵਾਰ ਇਕੱਠਾ ਹੋ ਗਿਆ। ਪ੍ਰਵਾਰ ਵਾਲਿਆਂ ਨੇ ਸਮਝਿਆਂ ਕਿ 85 ਸਾਲ ਦੀ ਬਜੁਰਗ ਹੋਣ ਕਾਰਨ ਹਰਪਾਲ ਕੌਰ ਦੀ ਗਰਮੀ ਕਾਰਨ ਮੌਤ ਹੋ ਗਈ ਹੈ, ਜਿਸਦੇ ਚੱਲਦੇ 16 ਜੂਨ ਨੂੰ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ। ਸੰਸਕਾਰ ਤੋਂ ਅਗਲੇ ਦਿਨ ਜਦ ਕਿਸੇ ਕੰਮ ਲਈ ਮ੍ਰਿ੍ਰਤਕ ਹਰਪਾਲ ਕੌਰ ਦੇ ਸੰਦੂਕ ਨੂੰ ਖੋਲਿਆ ਗਿਆ ਤਾਂ ਦਿਲਮਨਪ੍ਰੀਤ ਦੀ ਘਰਵਾਲੀ ਨੇ ਦੇਖਿਆ ਕਿ ਉਸਦੇ ਵਿਚੋਂ ਸਾਰੇ ਗਹਿਣੇ ਗਾਇਬ ਸਨ। ਚੋਰੀ ਦੀ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਜਦ ਪੜਤਾਲ ਸ਼ੁਰੂ ਕੀਤੀ ਤਾਂ ਆਢ-ਗੁਆਂਢ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਫ਼ਰੋਲਿਆ ਗਿਆ। ਇਸ ਦੌਰਾਨ ਕੈਮਰਿਆਂ ਵਿਚ ਪਤਾ ਲੱਗਿਆ ਕਿ ਘਟਨਾ ਵਾਲੇ ਦਿਨ ਦੁਪਿਹਰ 12 ਵਜੇਂ ਦਿਲਮਨਪ੍ਰੀਤ ਦਾ ਸਾਲਾ ਇੰਦਰਜੀਤ ਸਿੰਘ ਆਪਣੇ ਇੱਕ ਦੋਸਤ ਸੁਰਿੰਦਰ ਸਿੰਘ ਵਾਸੀ ਰੌਂਤਾ ਜ਼ਿਲ੍ਹਾ ਮੋਗਾ ਨਾਲ ਮੋਟਰਸਾਈਕਲ ’ਤੇ ਘਰ ਆਇਆ ਸੀ ਤੇ ਕਰੀਬ ਦੋ ਘੰਟਿਆਂ ਬਾਅਦ ਚਲਾ ਗਿਆ। ਜਦ ਪੁਲਿਸ ਨੇ ਸਖ਼ਤੀ ਨਾਲ ਉਕਤ ਨੌਜਵਾਨ ਤੋਂ ਪੁਛਗਿਛ ਕੀਤੀ ਤਾਂ ਸਾਰੀ ਕਹਾਣੀ ਸਾਫ਼ ਹੋ ਗਈ ਤੇ ਕਥਿਤ ਦੋਸ਼ੀਆਂ ਨੇ ਅਪਣੇ ਜੁਰਮ ਨੂੰ ਮੰਨ ਲਿਆ। ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਦੇ ਮਨ ਵਿਚ ਲਾਲਚ ਆ ਗਿਆ ਤੇ ਸੰਦੂਕ ਵਿਚੋਂ ਗਹਿਣੇ ਚੁੱਕਦਿਆਂ ਨੂੰ ਬਜੁਰਗ ਔਰਤ ਨੇ ਦੇਖ ਲਿਆ ਸੀ ਜਿਸਦੇ ਚੱਲਦੇ ਉਨ੍ਹਾਂ ਗਲਾਂ ਘੋਟ ਕੇ ਉਸਨੂੰ ਮਾਰ ਦਿੱਤਾ।

Related posts

ਸੀਆਈਏ-2 ਸਟਾਫ਼ ਵੱਲੋਂ 28000 ਨਸ਼ੀਲੀਆਂ ਗੋਲੀਆਂ ਦਾ ਵੱਡਾ ਜਖ਼ੀਰਾ ਬਰਾਮਦ, 3 ਕਾਬੂ

punjabusernewssite

ਬਠਿੰਡਾ ‘ਚ ਸ਼ੱਕੀ ਹਾਲਤਾਂ ਵਿੱਚ ਗੋਲੀ ਲੱਗਣ ਕਾਰਨ ਪੁਲਿਸ ਇੰਸਪੈਕਟਰ ਦੀ ਹੋਈ ਮੌਤ

punjabusernewssite

ਪਿਸਤੌਲ ਦੀ ਨੌਕ ’ਤੇ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੈਨ ਖੋਹ ਕੇ ਭੱਜੇ ਲੁਟੇਰੇ

punjabusernewssite