ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ : ਰੂਸ ਵਲੋਂ ਯੂਕਰੇਨ ’ਤੇ ਕੀਤੇ ਹਮਲੇ ਵਿਚ ਮਾਨਵਤਾ ਦੇ ਹੋ ਰਹੇ ਘਾਣ ਦੇ ਰੋਸ਼ ਵਜੋਂ ਅੱਜ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਜਗਰੂਪ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿਚ ਅੱਜ ਸ਼ਾਂਤੀ ਮਾਰਚ ਕੱਿਢਆ । ਫ਼ਾਇਰ ਬਿ੍ਗੇਡ ਚੌਕ ਤੋਂ ਸ਼ੁਰੂ ਹੋ ਕੇ ਇਹ ਸ਼ਾਂਤੀ ਮਾਰਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸਦਭਾਵਨਾ ਚੌਕ ਵਿਚ ਆ ਸਮਾਪਤ ਹੋਇਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬਠਿੰਡਾ ਸ਼ਹਿਰੀ ਹਲਕੇ ਤੋਂ ਉਮੀਦਵਾਰ ਰਹੇ ਜਗਰੂਪ ਸਿੰਘ ਗਿੱਲ, ਕਾਰਜ਼ਕਾਰੀ ਜ਼ਿਲ੍ਹਾ ਪ੍ਰਧਾਨ ਅੰਮਿ੍ਰਤ ਲਾਲ ਅਗਰਵਾਲ, ਜ਼ਿਲ੍ਹਾ ਯੂਥ ਪ੍ਰਧਾਨ ਅਮਰਦੀਪ ਰਾਜਨ, ਅੰਮਿ੍ਰਤ ਲਾਲ ਠਾਕੁਰ ਤੇ ਮਹਿੰਦਰ ਸਿੰਘ ਫ਼ੂਲੋਮਿੱਠੀ ਆਦਿ ਨੇ ਦੋਸ਼ ਲਗਾਇਆ ਕਿ ਵੱਡੇ ਦੇਸ ਛੋਟੇ ਦੇਸਾਂ ਨੂੰ ਨਿਗਲ ਰਹੇ ਹਨ ਤੇ ਉਹ ਅਪਣੇ ਮਕਸਦ ਨੂੰ ਪੂਰਾ ਕਰਨ ਲਈ ਉਨ੍ਹਾਂ ’ਤੇ ਜੰਗਾਂ ਥੋਪ ਰਹੇ ਹਨ। ਆਪ ਆਗੂਆਂ ਨੇ ਦਾਅਵਾ ਕੀਤਾ ਕਿ ਇਸ ਜੰਗ ਵਿਚ ਯੂਕਰੇਨ ਵਿਚ ਬੇਕਸੂਰ ਨਾਗਰਿਕ ਮਾਰੇ ਜਾ ਰਹੇ ਹਨ ਤੇ ਲੱਖਾਂ ਲੋਕ ਦੇਸ ਛੱਡ ਕੇ ਦੂਜੇ ਦੇਸਾਂ ਵਿਚ ਸ਼ਰਨ ਲੈਣ ਲਈ ਮਜਬੂਰ ਹਨ। ਆਪ ਆਗੂਆਂ ਨੇ ਦੋਸ਼ ਲਗਾਇਆ ਕਿ ਅੱਜ ਜੰਗ ਗ੍ਰਸਤ ਦੇਸ ਯੂਕਰੇਨ ’ਚ ਹਜ਼ਾਰਾਂ ਭਾਰਤੀ ਵਿਦਿਆਰਥੀ ਆਦਿ ਫ਼ਸੇ ਹੋਏ ਹਨ ਤਾਂ ਭਾਰਤ ਸਰਕਾਰ ਨੇ ਵੀ ਇਸ ਦਿਸ਼ਾ ਵੱਲ ਪਹਿਲਾਂ ਕੋਈ ਕਦਮ ਨਹੀਂ ਚੂੱਕਿਆ। ਉਨ੍ਹਾਂ ਰੂਸ ਨੂੰ ਤੁਰੰਤ ਇਹ ਜੰਗ ਬੰਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਜੰਗ ਇਕੱਲੇ ਯੂਕਰੇਨ ਦੇ ਖਿਲਾਫ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਦੇ ਖਿਲਾਫ ਹੈ।
ਜਗਰੂਪ ਗਿੱਲ ਦੀ ਅਗਵਾਈ ’ਚ ਆਪ ਨੇ ਸ਼ਹਿਰ ’ਚ ਕੱਢਿਆ ਸ਼ਾਂਤੀ ਮਾਰਚ
2 Views