ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼ ਸੂਬੇ ਦੇ ਸਰਕਾਰੀ ਵਿਭਾਗਾਂ ਦੀ ਸਾਰੀ ਸੇਵਾਵਾਂ ਜਲਦੀ ਤੋਂ ਜਲਦੀ ਜੁੜਨ ਆਟੋ ਅਪੀਲ ਸਿਸਟਮ ਵਿਚ
ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਆਟੋ ਅਪੀਲ ਸਿਸਟਮ ਦੀ ਰਵਿਯੂ ਮੀਟਿੰਗ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ, 11 ਅਕਤੂਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸਾਰੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਵਿਭਾਗ ਜਨਤਾ ਨਾਲ ਜੁੜੀ ਸਾਰੇ ਸੇਵਾਵਾਂ ਨੂੰ ਜਲਦੀ ਤੋਂ ਜਲਦੀ ਆਟੋ ਅਪੀਲ ਸਿਸਟਮ ਵਿਚ ਜੋੜਨ। ਇਸ ਕੰਮ ਨੂੰ ਤੇਜੀ ਨਾਲ ਕੀਤਾ ਜਾਵੇ ਤਾਂ ਜੋ ਆਮ ਜਨਤਾ ਨੂੰ ਵੱਧ ਤੋਂ ਵੱਧ ਸਹੂਲਤਾ ਮਿਲ ਸਕਣ। ਉਨਾਂ ਨੇ ਕਿਹਾ ਕਿ ਜਨਤਾ ਨੂੰ ਸਰਕਾਰੀ ਸੇਵਾਵਾਂ ਸਮੇਂ ‘ਤੇ ਮਿਲਣ ਇਹ ਸਰਕਾਰੀ ਅਤੇ ਕਰਮਚਾਰੀ ਦੋਵਾਂ ਦਾ ਪ੍ਰਾਥਮਿਕ ਜਿਮੇਵਾਰੀ ਹੈ। ਮੁੱਖ ਮੰਤਰੀ ਮੰਗਲਵਾਰ ਨੂੰ ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਆਟੋ ਅਪੀਲ ਸਿਸਟਮ ਨਾਲ ਜੁੜੀ ਰਵਿਯੂ ਮੀਟਿੰਗ ਵਿਚ ਬੋਲ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸੇਵਾਵਾਂ ਨੂੰ ਆਟੋ ਅਪੀਲ ਸਿਸਟਮ ਵਿਚ ਜੋੜਨ ਲਈ ਸਰਕਾਰੀ ਅਧਿਕਾਰੀ ਤੇਜੀ ਨਾਲ ਕੰਮ ਕਰਨ। ਜੇਕਰ ਇਸ ਕੰਮ ਵਿਚ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਸ ਨੂੰ ਤੁਰੰਤ ਜਾਣਕਾਰੀ ਵਿਚ ਲਿਆ ਜਾਵੇ, ਤਾਂ ਜੋ ਉਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ। ਸਰਕਾਰ ਅਤੇ ਸਰਕਾਰੀ ਕਰਮਚਾਰੀ ਦੀ ਡਿਊਟੀ ਜਨਤਾ ਦੀ ਸੇਵਾ ਕਰਨਾ ਹੈ। ਸਾਡਾ ਮਕਸਦ ਸੂਬੇ ਦੇ 70 ਲੱਖ ਪਰਿਵਾਰਾਂ ਦੀ ਜਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰੀ ਸੇਵਾਵਾਂ ਨੂੰ ਜਨਤਾ ਤਕ ਪਹੁੰਚਾਉਣਾ ਹੈ। ਸਾਨੂੰ ਇਸ ਜਿਮੇਵਾਰੀ ਨੂੰ ਬਖੂਬੀ ਸਮਝਦੇ ਹੋਏ ਕੰਮ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕੀਤੀ ਆਟੋ ਅਪੀਲ ਸਿਸਟਮ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੇਵਾ ਦਾ ਅਧਿਕਾਰ ਕਮਿਸ਼ਨ ਦੇ ਆਟੋ ਅਪੀਲ ਸਿਸਟਮ ਦੀ ਕਾਰਜਪ੍ਰਣਾਲੀ ਦੀ ਸ਼ਲਾਘਾ ਕੀਤੀ। ਉਨਾਂ ਨੇ ਕਿਹਾ ਕਿ ਇਸ ਸਿਸਟਮ ਦੀ ਵਜਾ ਨਾਲ ਅੱਜ ਸਰਕਾਰੀ ਸੇਵਾਵਾਂ ਵਿਚ ਹੋਣ ਵਾਲੀ ਦੇਰੀ ‘ਤੇ ਜਵਾਬਦੇਹੀ ਤੈਅ ਹੋਈ ਹੈ। ਕਮਿਸ਼ਨ, ਸੇਵਾਵਾਂ ਵਿਚ ਹੋਣ ਵਾਲੀ ਦੇਰੀ ‘ਤੇ ਸਬੰਧਿਤ ਅਧਿਕਾਰੀ ‘ਤੇ ਜੁਰਮਾਨਾ ਲਗਾ ਰਿਹਾ ਹੈ। ਇਸ ਦਾ ਅਸਰ ਦਿਖਣ ਲਗਿਆ ਹੈ। ਹੁਣ ਤਕ ਆਟੋ ਅਪੀਲ ਸਿਸਟਮ ਵਿਚ ਸੇਵਾਵਾਂ ਵਿਚ ਹੋਣ ਵਾਲੀ ਦੇਰੀ ਨਾਲ ਸਬੰਧਿਤ 3 ਲੱਖ 53 ਹਜਾਰ 529 ਅਪੀਲ ਕੀਤੀਆਂ ਗਈਆਂ। ਇੰਨਾਂ ਵਿੱਚੋਂ 2 ਲੱਖ 70 ਹਜਾਰ 385 ਨੂੰ ਪਹਿਲੀ ਅਪੀਲ ਅਧਿਕਾਰੀ ਤਕ ਪਹੁੰਚੀ। 82,375 ਅਪੀਲ ਨੂੰ ਦੂਜੀ ਅਪੀਲ ਅਧਿਕਾਰੀ ਤਕ ਪਹੁੰਚੀ। ਮਹਿਜ 769 ਅਪੀਲ ਹੀ ਸੇਵਾ ਦਾ ਅਧਿਕਾਰ ਕਮਿਸ਼ਨ ਤਕ ਪਹੁੰਚੀ। ਇਸ ‘ਤੇ ਕਮਿਸ਼ਨਰ ਨੇ ਐਕਸ਼ਨ ਲਿਆ।
ਜਨਤਾ ਲਈ ਵਰਦਾਨ ਹੈ ਆਟੋ ਅਪੀਲ ਸਿਸਟਮ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਟੋ ਅਪੀਲ ਸਿਸਟਮ ਜਨਤਾ ਦੇ ਲਈ ਵਰਦਾਨ ਹੈ। ਵੱਡੇ ਪੱਧਰ ‘ਤੇ ਲੋਕਾਂ ਨੂੰ ਇਸ ਸਿਸਟਮ ਨਾਲ ਫਾਇਦਾ ਹੋ ਰਿਹਾ ਹੈ। ਸੂਬਾ ਸਰਕਾਰ ਨੇ ਅੰਤੋਂਦੇਯ ਦੇ ਮਕਸਦ ਨਾਲ ਇਸ ਦੀ ਸ਼ੁਰੂਆਤ ਕੀਤੀ ਸੀ, ਤਾਂ ਜੋ ਸਾਰਿਆਂ ਦੀ ਸੁਣਵਾਈ ਹੋਵੇ ਅਤੇ ਸਾਰੇ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਮਿਲੇ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਰਕਾਰੀ ਸੇਵਾਵਾਂ ਦੇ ਕੰਮ ਦਾ ਸਮੇਂ ਤੈਅ ਹੋਇਆ ਹੈ। ਇਸ ਨਾਲ ਜਨਤਾ ਨੂੰ ਲਾਭ ਹੋਇਆ ਹੈ। ਇਸ ਨਾਲ ਲੋਕਾਂ ਵਿਚ ਸਰਕਾਰ ਦੇ ਪ੍ਰਤੀ ਭਰੋਸਾ ਪੈਦਾ ਹੋ ਰਿਹਾ ਹੈ। ਜਨਤਾ ਸੁਖੀ ਹੁੰਦੀ ਹੈ ਤਾਂਹੀ ਸੂਬੇ ਦਾ ਹੈਪੀਨੈਸ ਇੰਡੈਕਸ ਵਿਚ ਇਜਾਫਾ ਹੁੰਦਾ ਹੈ।
ਜਿਨਾਂ ਵਿਭਾਗਾਂ ਦੇ ਇਕ ਤੋਂ ਵੱਧ ਪੋਰਟਲ ਉਹ ਉਨਾਂ ਵਿਚ ਬਨਾਉਣ ਬਿਹਤਰ ਕਨੈਕਟੀਵਿਟੀ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਿਨਾਂ ਵਿਭਾਗਾਂ ਦੇ ਵੱਖ-ਵੱਖ ਸੇਵਾਵਾਂ ਦੇ ਲਈ ਇਕ ਤੋਂ ਵੱਧ ਪੋਰਟਲ ਹਨ, ਉਹ ਇਕ ਪੋਰਟਲ ਦੀ ਦੂਜੇ ਪੋਰਟਲ ਤੋਂ ਬਿਹਤਰ ਕਨੈਕਟੀਵਿਟੀ ਬਣਾਉਨ ਤਾਂ ਜੋ ਆਸਾਨੀ ਨਾਲ ਡਾਟਾ ਨੁੰ ਦੇਖਿਆ ਜਾ ਸਕੇ। ਇਸ ਤੋਂ ਆਮ ਲੋਕਾਂ ਨੂੰ ਵੀ ਸਹੂਲਤ ਲੈਣ ਵਿਚ ਆਸਾਨੀ ਹੁੰਦੀ ਹੈ।
ਜਨ ਪ੍ਰਤੀਨਿਧੀਆਂ ਨੂੰ ਵੀ ਦਿੱਤਾ ਜਾਵੇ ਆਟੋ ਅਪੀਲ ਸਿਸਟਮ ਨਾਲ ਜੁੜੀ ਸਿਖਲਾਈ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਟੋ ਅਪੀਲ ਸਿਸਟਮ ਨਾਲ ਜੁੜੀ ਜਾਣਕਾਰੀ ਤੇ ਇਸ ਦੀ ਸਿਖਲਾਈ ਜਨ ਪ੍ਰਤੀਨਿਧੀਆਂ ਨੂੰ ਵੀ ਦਿੱਤੀ ਜਾਵੇ। ਹੁਣ ਤਕ ਵਿਧਾਇਕਾਂ ਨੂੰ ਹੀ ਇਸ ਨਾਲ ਜੁੜੀ ਜਾਣਕਾਰੀ ਦਿੱਤੀ ਗਈ ਸੀ ਪਰ ਭਵਿੱਖ ਵਿਚ ਛੋਟੀ ਤੋਂ ਛੋਟੀ ਇਕਾਈ ਦੇ ਜਨ ਪ੍ਰਤੀਨਿਧੀ ਨੂੰ ਵੀ ਇਸ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਸਮੇਂ -ਸਮੇਂ ‘ਤੇ ਉਨਾਂ ਨੂੰ ਇਸ ਸਿਸਟਮ ਨਾਲ ਜੁੜੀ ਸਿਖਲਾਈ ਦੇਣਾ ਸਕੀਨੀ ਕਰਨ।
ਆਟੋ ਅਪੀਲ ਸਿਸਟਮ ਨੂੰ ਦੂਜੇ ਸੂਬੇ ਵੀ ਜਾਨਣ ਦੀ ਕਰ ਰਹੇ ਕੋਸ਼ਿਸ਼
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨਾਂ ਨੇ ਸੇਵਾ ਦਾ ਅਧਿਕਾਰ ਐਕਟ ਦੇ ਤਹਿਤ ਆਟੋ ਅਪੀਲ ਸਿਸਟਮ ਦੀ ਸ਼ੁਰੂਆਤ ਕੀਤੀ ਤਾਂ ਉਨਾਂ ਦੇ ਸਾਹਮਣੇ ਕੋਈ ਵੀ ਇਸ ਤਰਾ ਦੇ ਸਿਸਟਮ ਦਾ ਉਦਾਹਰਣ ਨਹੀਂ ਸੀ, ਪਰ ਅੱਜ ਉਨਾਂ ਨੇ ਅਜਿਹਾ ਸਿਸਟਮ ਖੜਾ ਕਰ ਕੇ ਦਿਖਾਇਆ ਹੈ। ਤਾਂ ਹੀ ਦੂਜੇ ਸੂਬੇ ਵਿਚ ਇਸ ਆਟੋ ਅਪੀਲ ਸਿਸਟਮ ਨੂੰ ਸਮਝਣ ਲਈ ਸੰਪਰਕ ਕਰ ਰਹੇ ਹਨ। ਉਨਾਂ ਨੇ ਕਿਹਾ ਕਿ ਉਤਰਾਖੰਡ, ਜੰਮੂ -ਕਸ਼ਮੀਰ ਤੇ ਕੇਂਦਰ ਸਰਕਾਰ ਵੀ ਇਸ ਸਿਸਟਮ ਦੀ ਸ਼ਲਾਘਾ ਕਰ ਰਹੀ ਹੈ।
ਇਸ ਤੋਂ ਪਹਿਲਾਂ ਸੇਵਾ ਦਾ ਅਧਿਕਾਰ ਕਮਿਸ਼ਨ ਦੇ ਮੁੱਖ ਕਮਿਸ਼ਨਰ ਟੀਸੀ ਗੁਪਤਾ ਨੇ ਆਟੋ ਅਪੀਲ ਸਿਸਟਮ ਨਾਲ ਜੁੜੀ ਜਾਣਕਾਰੀ (ਪ੍ਰੈਜੇਂਟੇਸ਼ਨ) ਮੁੱਖ ਮੰਤਰੀ ਦੇ ਸਾਹਮਣੇ ਰੱਖੀ। ਇਸ ਦੌਰਾਨ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਏਸੀਐਸ ਟੀਵੀਐਸਐਨ ਪ੍ਰਸਾਦ, ਸੁਮਿਤਾ ਮਿਸ਼ਰਾ, ਅਨੁਰਾਗ ਰਸਤੋਗੀ, ਰਾਜਾ ਸ਼ੇਖਰ, ਅਸ਼ੋਕ ਖੇਮਕਾ, ਜੀ. ਅਨੁਪਮਾ, ਅਪੂਰਵ ਕੁਮਾਰ ਸਿੰਘ, ਅਰੁਣ ਕੁਮਾਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਪ੍ਰਧਾਨ ਸਕੱਤਰ ਅਨੁਰਾਗ ਅਗਰਵਾਲ, ਵਿਜੇਂਦਰ ਕੁਮਾਰ, ਕਮਿਸ਼ਨਰ ਅਤੇ ਸਕੱਤਰ ਪੰਕਜ ਯਾਦਵ, ਵਿਜੈ ਦਹਿਆ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।