ਜਮਹੂਰੀ ਕਿਸਾਨ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਦੀ ਮੀਟਿੰਗ ਹੋਈ

Date:

spot_img

ਸੁਖਜਿੰਦਰ ਮਾਨ
ਬਠਿੰਡਾ, 12 ਮਈ: ਜਮਹੂਰੀ ਕਿਸਾਨ ਸਭਾ ਪੰਜਾਬ ਦੀ ਬਠਿੰਡਾ ਜਿਲ੍ਹਾ ਕਮੇਟੀ ਦੀ ਮੀਟਿੰਗ ਸੁਖਦੇਵ ਸਿੰਘ ਨਥਾਣਾ ਦੀ ਪ੍ਰਧਾਨਗੀ ਹੇਠ ਹੋਈ।ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ।ਫੈਸਲੇ ਜਾਰੀ ਕਰਦਿਆਂ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਦੱਸਿਆ ਕਿ ਮੀਟਿੰਗ ਵਿੱਚ ‘ਸੰਯੁਕਤ ਕਿਸਾਨ ਮੋਰਚੇ‘ ਦੇ ਫੈਸਲੇ ਪੂਰੀ ਸ਼ਕਤੀ ਅਤੇ ਸੁਹਿਰਦਤਾ ਨਾਲ ਲਾਗੂ ਕਰਨ ਦਾ ਨਿਰਣਾ ਲਿਆ ਗਿਆ।ਪੰਜਾਬ ਸਰਕਾਰ ਦੇ 18 ਜੂਨ ਤੋਂ ਝੋਨਾ ਬੀਜਣ ਦੇ ਨਾਦਰਸ਼ਾਹੀ ਫੁਰਮਾਨ ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਫੈਸਲੇ ਖਿਲਾਫ਼ ਵਿਸ਼ਾਲ ਘੋਲ ਵਿੱਢਨ ਦਾ ਫੈਸਲਾ ਲਿਆ ਗਿਆ।ਸੁਖਮੰਦਰ ਸਿੰਘ ਧਾਲੀਵਾਲ ਨੂੰ ਮੀਤ ਪ੍ਰਧਾਨ ਵਜੋਂ ਜਿਲ੍ਹਾ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।ਨਹਿਰੀ ਢਾਂਚੇ ਦੀ ਮੁਰੰਮਤ ਅਤੇ ਪਸਾਰ ਲਈ ਇਲਾਕਾ ਪੱਧਰ ਦੀਆਂ ਕਿਸਾਨ ਇਕੱਤਰਤਾਵਾਂ ਸੱਦਣ ਦਾ ਫੈਸਲਾ ਕੀਤਾ ਗਿਆ।ਤਾਰਾ ਸਿੰਘ ਨੰਦਗੜ੍ਹ ਕੋਟੜਾ, ਗੁਲਜ਼ਾਰ ਸਿੰਘ ਬਦਿਆਲਾ, ਸ਼ਿਵਜੀ ਰਾਮ ਤਲਵੰਡੀ ਸਾਬੋ, ਪਿ੍ਰੰਸੀਪਲ ਦਰਸ਼ਨ ਸਿੰਘ ਚਨਾਰਥਲ, ਮਲਕੀਤ ਸਿੰਘ ਮਹਿਮਾ ਸਰਜਾ, ਸਰਬਪਰੀਤ ਸਿੰਘ ਧਾਲੀਵਾਲ ਨੇ ਵੀ ਵਿਚਾਰ ਰੱਖੇ।ਭਰਾਤਰੀ ਜੱਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਮਿੱਠੂ ਸਿੰਘ ਘੁੱਦਾ ਅਤੇ ਪ੍ਰਕਾਸ਼ ਸਿੰਘ ਨੰਦਗੜ੍ਹ ਵੀ ਮੌਜੂਦ ਸਨ।

spot_img
spot_img

Share post:

Popular

More like this
Related

ਮੋਦੀ ਦੀ ਸੀਬੀਆਈ ਨੇ ਵੀ ਸਾਡੀ ਸਰਕਾਰ ਦੀ ਇਮਾਨਦਾਰੀ ਨੂੰ ਦਿੱਤੀ ਕਲੀਨ ਚਿੱਟ- ਭਗਵੰਤ ਸਿੰਘ ਮਾਨ

👉ਪੂਰੇ ਪੰਜਾਬ ਵਿੱਚ 12 ਘੰਟੇ ਚੱਲੀ ਰੇਡ ਤੋਂ ਬਾਅਦ...

CM Bhagwant Singh Mann ਨੇ ‘ਲਾਲ ਲਕੀਰ’ ਅੰਦਰ ਬਣੇ ਮਕਾਨਾਂ ਦੇ ਮਾਲਕਾਨਾ ਹੱਕ ਦਿੱਤੇ; ਦਹਾਕਿਆਂ ਦੀ ਉਡੀਕ ਖ਼ਤਮ ਹੋਈ

👉ਲਾਲ ਲਕੀਰ ’ਤੇ ਸਰਕਾਰ ਜਾਂ ਅਦਾਲਤਾਂ ਦੀ ਲਟਕਦੀ ਤਲਵਾਰ...

ਜ਼ਿਲ੍ਹੇ ਭਰ ‘ਚ ਮੇਰਾ ਘਰ, ਮੇਰੇ ਨਾਮ ਸਕੀਮ ਤਹਿਤ 808 ਲਾਭਪਾਤਰੀਆਂ ਨੂੰ ਵੰਡੇ ਪ੍ਰਾਪਰਟੀ ਕਾਰਡ

Bathinda News: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ “ਮੇਰਾ...

ਕਿਸਾਨ ਭਰਾਵਾਂ ਲਈ ਸਹਾਈ ਸਿੱਧ ਹੋ ਰਹੇ ਹਨ ਕਿਸਾਨ ਮੇਲੇ : ਗੁਰਮੀਤ ਸਿੰਘ ਖੁੱਡੀਆਂ

👉ਕਿਸਾਨ ਭਰਾ ਘੱਟ ਲਾਗਤ ਅਤੇ ਵੱਧ ਝਾੜ ਤੇ ਆਮਦਨ...