ਸੁਖਜਿੰਦਰ ਮਾਨ
ਬਠਿੰਡਾ, 6 ਜਨਵਰੀ: ਕਰੋਨਾ ਮਹਾਂਮਾਰੀ ਦੀ ਸੰਭਾਵੀ ਤੀਜ਼ੀ ਲਹਿਰ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਵਰਜਿਸ਼ ਲਈ ਖੁੱਲੇ ਜਿਮ ਬੰਦ ਕਰਨ ਦੇ ਜਾਰੀ ਕੀਤੇ ਹੁਕਮਾਂ ਵਿਰੁਧ ਸ਼ਹਿਰ ਦੇ ਜਿਮ ਸੰਚਾਲਕਾਂ ਨੇ ਸਰਕਾਰ ਵਿਰੁਧ ਬਗਾਵਤ ਦੇ ਝੰਡੇ ਚੁੱਕ ਲਏ ਹਨ। ਅੱਜ ਉਨ੍ਹਾਂ ਸਥਾਨਕ ਤਿਕੋਣੀ ਚੌਕ ਵਿਚ ਰੋਸ ਮੁਜ਼ਾਹਰਾ ਕਰਦਿਆਂ ਸਰਕਾਰ ਨੂੰ ਇਹ ਹੁਕਮ ਵਾਪਸ ਲੈਣ ਲਈ ਕਿਹਾ। ਇਸ ਮੌਕੇ ਜਿੰਮ ਸੰਚਾਲਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਲੰਮੇ ਸਮੇਂ ਤੋਂ ਆਰਥਿਕ ਮੰਦੀ ਵਿਚ ਚੱਲ ਰਹੇ ਜਿੰਮਾਂ ਦਾ ਕੰਮ ਮੁੜ ਬੰਦ ਕਰ ਦਿੱਤਾ ਗਿਆ ਹੈ। ਜਿਮ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਝਾਂਜੀ ਨੇ ਦਾਅਵਾ ਕੀਤਾ ਕਿ ਸਰਕਾਰ ਦੀਆਂ ਹਿਦਾਇਤਾਂ ਤਹਿਤ ਉਹ ਅਪਣੇ ਜਿੰਮਾਂ ਵਿਚ ਸਿਰਫ਼ ਦੋਨੋਂ ਟੀਕੇ ਲੱਗਣ ਵਾਲੇ ਵਿਅਕਤੀਆਂ ਨੂੰ ਦਾਖ਼ਲ ਹੋਣ ਦੇ ਰਹੇ ਹਨ। ਇਸੇ ਤਰ੍ਹਾਂ ਉਨ੍ਹਾਂ ਤੋਂ ਇਲਾਵਾ ਜਿੰਮ ਟਰੇਨਰਾਂ ਦੇ ਵੀ ਕਰੋਨਾ ਟੀਕੇ ਲੱਗੇ ਹੋਏ ਹਨ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜਿਮ ਸੰਚਾਲਕਾਂ ਦੀ ਹਿਮਾਇਤ ਕਰਦਿਆਂ ਪੰਜਾਬ ਸਰਕਾਰ ਨੂੰ ਅਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਕਿਹਾ।
ਜਿੰਮ ਸੰਚਾਲਕਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਵਿਰੁਧ ਚੁੱਕੇ ਝੰਡੇ
4 Views