ਬਠਿੰਡਾ, 13 ਅਗਸਤ: ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਚੱਲੇ ਆ ਰਹੇ ਜੀਦਾ ਟੋਲ ਪਲਾਜ਼ਾ ਦੇ ਮੁਲਾਜਮਾਂ ਵਿਰੁਧ ਵਿਰੁਧ ਆਖ਼ਰ ਥਾਣਾ ਨਹਿਆਵਾਲਾ ਦੀ ਪੁਲਿਸ ਨੇ ਪਰਚਾ ਦਰਜ਼ ਕਰ ਲਿਆ ਹੈ। ਟੋਲ ਪਲਾਜ਼ਾ ਦੇ ਕਰਮਚਾਰੀਆਂ ਉਪਰ ਅਪਣੀ ਪਤਨੀ ਨਾਲ ਜਾ ਰਹੇ ਇੱਕ ਕਿਸਾਨ ਆਗੂ ਦੀ ਪੱਗ ਉਤਾਰਨ ਅਤੇ ਉਸਦੇ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲੱਗੇ ਸਨ। ਵੱਡੀ ਗੱਲ ਇਹ ਵੀ ਹੈ ਕਿ ਉਕਤ ਟੋਲ ਪਲਾਜ਼ੇ ਵਾਲਿਆਂ ਦਾ ਮਾਝੇ ਦੇ ਕਿਸਾਨਾਂ ਦੀ ਪ੍ਰਭਾਵਸ਼ਾਲੀ ਜਥੇਬੰਦੀ ਮੰਨੀ ਜਾਣੀ ਕਿਸਾਨ-ਮਜਦੂਰ ਸੰਘਰਸ਼ ਕਮੇਟੀ ਨਾਲ ਇੱਕ ਹਫ਼ਤੇ ਵਿਚ ਹੀ ਦੂਜੀ ਵਾਰ ਵਿਵਾਦ ਹੋਇਆ ਸੀ।ਜਿਸਤੋਂ ਅੱਕੇ ਕਿਸਾਨਾਂ ਵਲੋਂ ਬੀਤੇ ਕੱਲ ਸੈਕੜਿਆਂ ਦੀ ਗਿਣਤੀ ਵਿਚ ਉਕਤ ਟੋਲ ਪਲਾਜ਼ਾ ’ਤੇ ਧਰਨਾ ਦਿੱਤਾ ਗਿਆ ਸੀ, ਜਿਸਤੋਂ ਬਾਅਦ ਪੁਲਿਸ ਨੂੰ ਇੰਨ੍ਹਾਂ ਟੋਲ ਪਲਾਜ਼ਾ ਦੇ ਮੁਲਾਜਮਾਂ ਵਿਰੁਧ ਪਰਚਾ ਦਰਜ਼ ਕਰਨਾ ਪਿਆ ਹੈ।
ਠੇਕਾ ਮੁਲਾਜ਼ਮ 15 ਅਗਸਤ ਨੂੰ ਮੁੱਖ ਮੰਤਰੀ ਅਤੇ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ਼ ਕਰਨਗੇ ਵਿਰੋਧ
ਕਿਸਾਨਾਂ ਨੇ ਲਗਾਏ ਧਰਨੇ ਵਿਚ ਉਕਤ ਟੋਲ ਪਲਾਜ਼ਾ ਦੇ ਮੁਲਾਜਮਾਂ ਦੇ ਨਾਲ-ਨਾਲ ਨਹਿਆਵਾਲਾ ਥਾਣੇ ਦੀ ਮਹਿਲਾ ਇੰਚਾਰਜ਼ ਉਪਰ ਵੀ ਪੱਖਪਾਤ ਕਰਨ ਅਤੇ ਕਿਸਾਨਾਂ ਤੇ ਟੋਲ ਮੁਲਾਜਮਾਂ ਵਿਚਕਾਰ ਭੜਕਾਹਟ ਪੈਦਾ ਕਰਨ ਦੇ ਦੋਸ਼ ਲਗਾਉਂਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਸੂਚਨਾ ਮੁਤਾਬਕ ਸਭ ਤੋਂ ਪਹਿਲਾਂ ਲੰਘੀ 4 ਜੁਲਾਈ ਨੂੰ ਕਿਸੇ ਸੰਘਰਸ਼ ’ਤੇ ਜਾ ਰਹੇ ਕਿਸਾਨਾਂ ਨਾਲ ਟੋਲ ਪਲਾਜ਼ਾ ਮੁਲਾਜਮਾਂ ਦਾ ਪਰਚੀ ਕੱਟਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਇਸ ਵਿਵਾਦ ਦੌਰਾਨ ਥਾਣਾ ਨਹਿਆਵਾਲਾ ਦੀ ਮੁਖੀ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ‘ਤੇ ਵਾਈਰਲ ਹੋਈ ਸੀ, ਜਿਸ ਵਿਚ ਉਸਦੇ ਵਲੋਂ ਇੱਕ ਕਿਸਾਨ ਆਗੂ ’ਤੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦਿਆਂ ਉਸਨੂੰ ਫ਼ੜ ਕੇ ਕਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਉਕਤ ਮਾਮਲਾ ਥਾਣੇ ਵਿਚ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਹੱਲ ਹੋ ਗਿਆ ਸੀ।
ਥਾਣਾ ਕੈਂਟ ਮਾਮਲਾ: ਇੱਕ ਹੋਰ ਮੁਲਜਮ ਗ੍ਰਿਫਤਾਰ, ਐਸਐਲਆਰ ਰਾਈਫ਼ਲ ਦੀ ਭਾਲ ਜਾਰੀ
ਇਸਤੋਂ ਬਾਅਦ ਮੁੜ 10 ਜੁਲਾਈ ਨੂੰ ਜਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁਲਤਾਨੀ ਦਾ ਕਿਸਾਨ ਆਗੂ ਅਨੂਪ ਸਿੰਘ ਅਪਣੀ ਪਤਨੀ ਨਾਲ ਬਠਿੰਡਾ ਤੋਂ ਵਾਪਸ ਕਾਰ ’ਤੇ ਜਾ ਰਿਹਾ ਸੀ ਤਾਂ ਜੀਦਾ ਟੋਲ ਪਲਾਜ਼ਾ ’ਤੇ ਪਰਚੀ ਕਟਵਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ ਸੀ। ਇਸ ਹੰਗਾਮੇ ਦੌਰਾਨ ਕਿਸਾਨ ਆਗੂ ਨੇ ਟੋਲ ਪਲਾਜ਼ਾ ਮੁਲਾਜਮਾਂ ’ਤੇ ਉਸਦੀ ਪੱਗ ਉਤਾਰਨ ਅਤੇ ਉਸਨੂੰ ਅਪਮਾਨਜਨਕ ਸਬਦ ਬੋਲਣ ਤਂੋ ਇਲਾਵਾ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਸਨ। ਇਸ ਸਬੰਧ ਵਿਚ ਥਾਣੇ ਵੀ ਸਿਕਾਇਤ ਦਿੱਤੀ ਗਈ ਪ੍ਰੰਤੂ ਕਿਸਾਨ ਆਗੂਆਂ ਦੇ ਦੋਸ਼ਾਂ ਮੁਤਾਬਕ ਥਾਣਾ ਮੁਖੀ ਨੇ ਟੋਲ ਪਲਾਜ਼ਾ ਮੁਲਾਜਮਾਂ ਦਾ ਹੀ ਪੱਖ ਪੂਰਿਆ। ਜਿਸਦੇ ਚੱਲਦੇ ਬੀਤੇ ਕੱਲ ਗੁਰਦਾਸਪੁਰ, ਤਰਨਤਾਰਨ, ਫ਼ਿਰੋਜਪੁਰ ਤੇ ਮੋਗਾ ਤੋਂ ਸੈਕੜਿਆਂ ਦੀ ਗਿਣਤੀ ਵਿਚ ਕਿਸਾਨ ਮਜੂਦਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਜੀਦਾ ਟੋਲ ਪਲਾਜ਼ਾ ’ਤੇ ਧਰਨਾ ਲਗਾਉਂਦਿਆਂ ਟੋਲ ਮੁਲਾਜਮਾਂ ਦੇ ਨਾਲ-ਨਾਲ ਪੁਲਿਸ ਅਧਿਕਾਰੀ ਵਿਰੁਧ ਕਾਰਵਾਈ ਕਰਨ ਦੀ ਮੰਗ ਰੱਖੀ ਸੀ। ਇਸ ਦੌਰਾਨ ਮੌਕੇ ’ਤੇ ਪੁੱਜੇ ਡੀਐਸਪੀ ਭੁੱਚੋਂ ਰਛਪਾਲ ਸਿੰਘ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਮਸਲੇ ਨੂੰ ਸੁਲਝਾਉਣ ਦਾ ਯਤਨ ਕੀਤਾ। ਜਿਸਤੋਂ ਬਾਅਦ ਕਿਸਾਨ ਆਗੂ ਅਨੂਪ ਸਿੰਘ ਦੀ ਸਿਕਾਇਤ ’ਤੇ ਟੋਲ ਪਲਾਜ਼ਾ ਦੇ ਅਣਪਛਾਤੇ ਮੁਲਾਜਮਾਂ ਵਿਰੁਧ ਧਾਰਾ 355, 294 ਅਤੇ 34 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ।
Share the post "ਜੀਦਾ ਟੋਲ ਪਲਾਜ਼ੇ ਵਾਲਿਆਂ ਦੀ ਗੁੰਡਾਗਰਦੀ: ਕਿਸਾਨ ਆਗੂ ਦੀ ਪੱਗ ਲਾਹੀ, ਹੋਇਆ ਪਰਚਾ ਦਰਜ਼"