WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਅਪਰਾਧ ਜਗਤ

ਜੇਲ੍ਹ ’ਚ ਬੰਦ ਕੈਦੀ ਨੂੰ ਸੁਪਰੀਮ ਕੋਰਟ ਤੋਂ ਜਮਾਨਤ ਦਿਵਾਉਣ ਦੇ ਨਾਂ ’ਤੇ ਵਕੀਲ ਜੋੜੀ ਨੇ ਠੱਗੇ 63 ਲੱਖ

ਪੁਲਿਸ ਵਲੋਂ ਪਰਚਾ ਦਰਜ਼
ਸੁਖਜਿੰਦਰ ਮਾਨ
ਬਠਿੰਡਾ, 15 ਮਈ : ਬਠਿੰਡਾ ਦੀ ਇੱਕ ਵਕੀਲ ਜੋੜੀ(ਪਤੀ-ਪਤਨੀ) ਵਲੋਂ ਬਠਿੰਡਾ ਜੇਲ੍ਹ ’ਚ ਬੰਦ ਇੱਕ ਨੌਜਵਾਨ ਨੂੰ ਉਮਰ ਕੈਦ ਦੇ ਕੇਸ ’ਚ ਸੁਪਰੀਮ ਕੋਰਟ ਦੇ ਰਾਹੀਂ ਪੱਕੀ ਜਮਾਨਤ ਦਿਵਾਉਣ ਦੇ ਨਾਂ ’ਤੇ ਉਸਦੇ ਨਾਲ 63 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਨਟਵਰ ਲਾਲ ਦੀ ਜੋੜੀ ਵਲੋਂ ਦਿੱਤੇ ਲੱਖ ਭਰੋਸਿਆਂ ਦੇ ਬਾਵਜੂਦ ਉਕਤ ਨੌਜਵਾਨ ਦੀ ਜਮਾਨਤ ਤਾਂ ਨਾ ਹੋ ਸਕੀ ਪ੍ਰੰਤੂ ਇਸ ਦੌਰਾਨ ਉਸਦੀ ਰਹੱਸਮਈ ਹਾਲਾਤਾਂ ’ਚ ਮੌਤ ਜਰੂਰ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਪਤਨੀ ਵਲੋਂ ਜਦ ਇਸ ਵਕੀਲ ਜੋੜੀ ਵਲੋਂ ਠੱਗੇ ਗਏ ਲੱਖਾਂ ਰੁਪਏ ਵਾਪਸ ਮੰਗੇ ਤਾਂ ਉਲਟਾ ਉਨ੍ਹਾਂ ਜਮਾਨਤ ਦਿਵਾਉਣ ਦੇ ਨਾਂ ‘ਤੇ ਖਰਚ ਹੋਏ 6 ਲੱਖ ਰੁਪਏ ਹੋਰ ਕੱਢ ਲਏ। ਜਿਸਤੋਂ ਬਾਅਦ ਮਨਦੀਪ ਕੌਰ ਵਾਸੀ ਮਾਡਲ ਟਾਊਨ ਨੇ ਸਾਰੇ ਸਬੂਤ ਇਕੱਠੇ ਕਰਕੇ ਪੁਲਿਸ ਨੂੰ ਸੌਂਪ ਦਿੱਤੇ। ਮਾਮਲੇ ਦੀ ਜਾਂਚ ਆਰਥਿਕ ਅਪਰਾਧ ਸਾਖਾ ਵਲੋਂ ਕੀਤੀ ਗਈ ਤੇ ਜਾਂਚ ਦੌਰਾਨ ਸਿਕਾਇਤ ਸਹੀ ਪਾਏ ਜਾਣ ’ਤੇ ਸਥਾਨਕ ਕਚਿਹਰੀਆਂ ਵਿਚ ਪ੍ਰੈਕਟਿਸ ਕਰਦੀ ਮਹਿਲਾ ਵਕੀਲ ਪੂਜਾ ਢੀਂਗਰਾ ਅਤੇ ਉਸਦੇ ਪਤੀ ਪੁਨੀਤ ਮਿਗਲਾਨੀ ਵਿਰੁਧ ਸਿਵਲ ਲਾਈਨ ਥਾਣੇ ’ਚ ਧਾਰਾ 420 ਅਤੇ 120 ਬੀ ਆਈ.ਪੀ.ਸੀ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸਿਕਾਇਤ ਵਿਚ ਮਨਦੀਪ ਕੌਰ ਨੇ ਦਸਿਆ ਸੀ ਕਿ ਉਸਦੇ ਪਤੀ ਅਮਨਦੀਪ ਸਿੰਘ ਥਾਣਾ ਗਿੱਦੜਵਹਾ ’ਚ 20 ਜਨਵਰੀ 2008 ਨੂੰ ਦਰਜ ਹੋਏ ਇਕ ਕਤਲ ਦੇ ਮਾਮਲੇ ਵਿਚ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ। ਇਸ ਦੌਰਾਨ ਜੇਲ੍ਹ ’ਚ ਬਲਾਤਕਾਰ ਕੇਸ ਵਿਚ ਅੰਦਰ ਗਏ ਪੁਨੀਤ ਮਿਗਲਾਨੀ ਨਾਲ ਉਸਦੀ ਜਾਣ ਪਹਿਚਾਣ ਹੋਈ, ਜਿਸਨੇ ਅਪਣੀਆਂ ਗੱਲਾਂ ’ਚ ਭਰਮਾ ਕੇ ਉਸਦੇ ਨਾਲ ਦੋਸਤੀ ਕਰ ਲਈ ਤੇ ਨਾਲ ਹੀ ਉਸਨੂੰ ਸੁਪਰੀਮ ਕੋਰਟ ਤੋਂ ਪੱਕੀ ਜਮਾਨਤ ਦਿਵਾਉਣ ਦਾ ਭਰੋਸਾ ਦਿਵਾਇਆ। ਉਸ ਸਮੇਂ ਅਮਨਦੀਪ ਸਿੰਘ ਦੀ ਹਾਈਕੋਰਟ ਵਿਚੋਂ ਜਮਾਨਤ ਅਰਜੀ ਰੱਦ ਹੋ ਗਈ ਸੀ। ਇਸ ਦੌਰਾਨ ਪੁਨੀਤ ਜੇਲ੍ਹ ਤੋਂ ਬਾਹਰ ਆ ਗਿਆ ਸੀ ਤੇ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਸਾਲ 2020 ਵਿਚ ਵੀ ਅਮਨਦੀਪ ਨੂੰ ਜੇਲ੍ਹ ਤੋਂ ਪੈਰੋਲ ਮਿਲ ਗਈ ਸੀ। ਜਿਸਤੋਂ ਬਾਅਦ ਪੁਨੀਤ ਨਾਲ ਉਸਦਾ ਸੰਪਰਕ ਲਗਾਤਾਰ ਰਿਹਾ। ਪੁਨੀਤ ਨੇ ਅਮਨਦੀਪ ਨੂੰ ਭਰੋਸਾ ਦਿਵਾਇਆ ਕਿ ਉਸਦੀ ਪਤਨੀ ਪੂਜਾ ਦੇ ਇੱਕ ਚਚੇਰਾ ਭਰਾ ਦੇ ਸੁਪਰੀਮ ਕੋਰਟ ਦੇ ਰਜਿਸਟਰਾਰ ਤੇ ਹੋਰਨਾਂ ਅਧਿਕਾਰੀਆਂ ਨਾਲ ਸਬੰਧ ਹਨ ਤੇ ਉਹ ਉਸਨੂੰ ਹੋਈ ਸਜ਼ਾ ਦੀ ਅਪੀਲ ਕਰਵਾ ਕੇ ਮੰਨਜੂਰ ਕਰਵਾ ਦੇਵੇਗਾ ਤੇ ਨਾਲ ਹੀ ਜਮਾਨਤ ਵੀ ਦਿਵਾ ਦੇਵੇਗਾ। ਇਸਤੋਂ ਇਲਾਵਾ ਇਸ ਮਾਮਲੇ ਵਿਚ ਉਨ੍ਹਾਂ ਇਕ ਵਿਧਾਇਕ ਦੇ ਪੁੱਤਰ ਦੇ ਸੰਪਰਕਾਂ ਬਾਰੇ ਵੀ ਦਸਿਆ। ਇਸਦੇ ਲਈ 45 ਲੱਖ ਰੁਪਏ ਦੀ ਗੱਲ ਹੋਈ, ਜਿਸ ਵਿਚੋਂ 30 ਲੱਖ ਰੁਪਏ ਪਹਿਲਾਂ ਲੈ ਲਏ ਗਏ। ਇਸੇ ਤਰ੍ਹਾਂ ਲੰਮਾ ਸਮਾਂ ਜੇਲ੍ਹ ਵਿਚ ਰਹਿਣ ਕਾਰਨ ਅਮਨਦੀਪ ਦੀ ਪਤਲੀ ਹੋਈ ਮਾਨਸਿਕ ਹਾਲਾਤ ਨੂੰ ਦੇਖਦਿਆਂ ਦੋਨਾਂ ਮੀਆਂ-ਬੀਵੀ ਨੇ ਉਸਨੂੰ ਇੱਕ ਜੋਤਸ਼ੀ ਨਾਲ ਵੀ ਮਿਲਾਇਆ, ਜਿਸਨੇ ਜੋਤਿਸ ਵਿਦਿਆ ਦੇ ਨਾਂ ’ਤੇ ਅਮਨਦੀਪ ਤੋਂ ਲੱਖਾਂ ਰੁਪਏ ਠੱਗ ਲਏ। ਫਰਵਰੀ 2022 ਵਿਚ ਕਥਿਤ ਦੋਸ਼ੀ ਪੁਨੀਤ ਨੇ ਸਿਕਾਇਤਕਰਤਾ ਦੇ ਪਤੀ ਨੂੰ ਇਹ ਭਰੋਸਾ ਦੇ ਕੇ ਉਸਦੀ ਸਜ਼ਾ ਵਿਰੁਧ ਅਪੀਲ ਸੁਪਰੀਮ ਕੋਰਟ ਵਿਚ ਮਨਜ਼ੂਰ ਹੋ ਗਈ ਹੈ ਤੇ ਜਿਸਦੇ ਚੱਲਦੇ ਬਕਾਇਆ 15 ਲੱਖ ਰੁਪਏ ਵੀ ਦੇਣੇ ਪੈਣਗੇ, ਉਸਤੋਂ ਲੈ ਲਏ। ਪ੍ਰੰਤੂ ਕੁੱਝ ਦਿਨਾਂ ਬਾਅਦ 18 ਫਰਵਰੀ 2022 ਨੂੰ ਉਸਦੇ ਪਤੀ ਅਮਨਦੀਪ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਸਿਕਾਇਤਕਰਤਾ ਨੇ ਇਹ ਵੀ ਦੋਸ ਲਗਾਏ ਸਨ ਕਿ ਪੁਨੀਤ ਨੇ ਜੇਲ੍ਹ ਵਿਚ ਨਾਲ ਰਹਿਣ ਦੌਰਾਨ ਉਸਦੇ ਪਤੀ ਨੂੰ ਨਸ਼ੇ ਉਪਰ ਲਗਾ ਦਿੱਤਾ ਸੀ ਤੇ ਬਾਅਦ ਵਿਚ ਵੀ ਉਸਨੂੰ ਨਸ਼ਾ ਮੁਹੱਈਆਂ ਕਰਵਾਉਂਦਾ ਰਿਹਾ। ਫ਼ਿਲਹਾਲ ਪੁਲਿਸ ਅਧਿਕਾਰੀਆਂ ਨੇ ਇਹ ਮੁਕੱਦਮਾ ਦਰਜ਼ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related posts

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਅੱਧੀ ਕਿਲੋ ਹੈਰੋਇਨ ਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਹਿਤ ਦੋ ਕਾਬੂ

punjabusernewssite

ਸਾਬਕਾ SSP ਦਾ ਗੋਲੀਆਂ ਮਾਰ ਕੇ ਕ+ਤਲ

punjabusernewssite

ਐਤਵਾਰ ਨੂੰ ਫ਼ੂਲ ਤੋਂ ਗੁੰਮ ਹੋਇਆ ‘ਬੱਚਾ’ ਸੋਮਵਾਰ ਨੂੰ ਮਲੇਰਕੋਟਲਾ ਤੋਂ ਮਿਲਿਆ

punjabusernewssite