WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਜੌਗਰਫ਼ੀ ਟੀਚਰਜ਼ ਯੂਨੀਅਨ ਦੀ ਸਿੱਖਿਆ ਮੰਤਰੀ ਦੇ ਓ.ਐੱਸ.ਡੀ ਨਾਲ ਹੋਈ ਮੀਟਿੰਗ

ਮੰਨਜ਼ੂਰਸ਼ੁਦਾ 357 ਆਸਾਮੀਆਂ ਬਰਕਰਾਰ ਰਹਿਣਗੀਆਂ: ਓ.ਐੱਸ.ਡੀ
ਸੁਖਜਿੰਦਰ ਮਾਨ
ਬਠਿੰਡਾ, 11 ਅਪੈਰਲ: ਪੰਜਾਬ ਰਾਜ ਦੇ ਕੁੱਲ 2 ਹਜ਼ਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰ ਜੌਗਰਫ਼ੀ ਦੀਆਂ 357 ਆਸਾਮੀਆਂ ਦਾ ਹੀ ਹੋਣਾ, ਮਾਣਯੋਗ ਹਾਈਕੋਰਟ ਦੇ ਫੈਸਲੇ ਦੀ ਰੌਸ਼ਨੀ ਵਿੱਚ ਭੂਗੋਲ (ਜੌਗਰਫ਼ੀ) ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਅਗਸਤ 2018 ਵਿੱਚ ਜਾਰੀ ਨੋਟੀਫਿਕੇਸ਼ਨ ਅਨੁਸਾਰ ਲੈਕਚਰਾਰ ਜੌਗਰਫ਼ੀ ਦੀਆਂ ਮੰਨਜ਼ੂਰਸ਼ੁਦਾ 357 ਵਿੱਚੋਂ ਖਾਲੀ ਪਈਆਂ 170 ਆਸਾਮੀਆਂ ਨੂੰ ਤਰੱਕੀ ਰਾਹੀਂ ਭਰਨ ਆਦਿ ਮੰਗਾਂ ਲਈ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਦੇ ਵਫ਼ਦ ਨੇ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ. ਹਸਨਪ੍ਰੀਤ ਭਾਰਦਵਾਜ ਨਾਲ ਮੀਟਿੰਗ ਕੀਤੀ ਅਤੇ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫ਼ਰੀਦਕੋਟ ਵੱਲੋਂ ਸਿਫਾਰਿਸ਼ ਕੀਤਾ ਜੱਥੇਬੰਦੀ ਦਾ ਮੰਗ ਪੱਤਰ ਸੌਂਪਿਆ, ਉਦਾਹਰਨ ਲਈ ਜਿਲ੍ਹਾ ਫਰੀਦਕੋਟ ਦੇ ਅੰਕੜੇ ਵੀ ਪੇਸ਼ ਕੀਤੇ। ਮੀਟਿੰਗ ਵਿੱਚ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਸਕੂਲ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਰਚਨਾ ਸਮੇਂ ਯੋਗ ਮਾਪਦੰਡ ਨਹੀਂ ਅਪਣਾਏ ਜਾਂਦੇ ਜਿਸ ਕਰਕੇ ਸ਼ੋਸ਼ਲ ਸਾਇੰਸ ਦੇ ਚਾਰੇ ਵਿਸ਼ਿਆਂ ਇਤਿਹਾਸ ਦੀਆਂ 1448, ਰਾਜਨੀਤੀ ਸ਼ਾਸ਼ਤਰ ਦੀਆਂ 1425, ਅਰਥ-ਸ਼ਾਸ਼ਤਰ ਦੀਆਂ 1193 ਅਤੇ ਲੈਕਚਰਾਰ ਜੌਗਰਫੀ ਦੀਆ ਕੁੱਲ 357 ਆਸਾਮੀਆਂ ਦਾ ਹੋਣਾ ਅਸਮਾਨਤਾ ਹੈ ਅਤੇ ਇਸ ਵਿਸ਼ੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ ਕਿਉਂਕਿ ਹੋਰਨਾਂ ਵਿਸ਼ਿਆਂ ਦੇ ਮੁਕਾਬਲੇ ਨਾ ਤਾਂ ਖਾਲੀ ਤੇ ਮੰਨਜ਼ੂਰਸ਼ੁਦਾ ਬਣਦੀਆਂ 170 ਆਸਾਮੀਆਂ ਵਿਰੁੱਧ ਤਰੱਕੀਆ ਕੀਤੀਆਂ ਗਈਆਂ ਅਤੇ ਨਾ ਹੀ ਜੋ 30 ਕੁ ਲੈਕਚਰਾਰ ਪਦਉੱਨਤ ਕੀਤੇ ਸਨ, ਉਹਨਾਂ ਨੂੰ 8 ਅਪ੍ਰੈਲ 2021 ਤੋਂ ਲੈ ਕੇ ਅਜੇ ਤੱਕ ਸਟੇਸ਼ਨ ਵੀ ਅਲਾਟ ਨਹੀਂ ਕੀਤੇ ਗਏ। ਮੀਟਿੰਗ ਵਿੱਚ ਇਹ ਵੀ ਦੱਸਿਆ ਕਿ ਸਿੱਖਿਆ ਵਿਭਾਗ (ਸੈ: ਸਿੱ) ਪੰਜਾਬ ਵੱਲੋਂ ਮਾਣਯੋਗ ਹਾਈਕੋਰਟ ਦੇ ਮਿਤੀ 23-08-2011 ਸੀ.ਡਬਲਯੂ.ਪੀ ਨੰ: 1269 ਰਿੱਟ ਦੇ ਫੈਸਲੇ ਨੂੰ ਆਸਾਮੀਆਂ ਦੀ ਵੰਡ ਵੇਲੇ ਸਨਮੁੱਖ ਨਹੀਂ ਰੱਖਿਆ ਗਿਆ।ਜੱਥੇਬੰਦੀ ਨੇ ਮੰਗ ਕੀਤੀ ਕਿ ਹਾਈਕੋਰਟ ਦੇ ਫੈਸਲੇ ਨੂੰ ਲਾਗੂ ਕੀਤਾ ਜਾਵੇ, ਤਰੱਕੀਆਂ ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਗਸਤ 2018 ਵਿੱਚ ਦਰਸਾਈਆਂ ਮੰਨਜ਼ੂਰਸ਼ੁਦਾ ਤੇ ਖਾਲੀ ਆਸਾਮੀਆਂ ਦੀ ਗਿਣਤੀ ਅਨੁਸਾਰ ਕੀਤੀਆਂ ਜਾਣ ਅਤੇ ਪਦਉੱਨਤ ਹੋ ਚੁੱਕੇ 30 ਅਧਿਆਪਕਾਂ ਨੂੰ ਜਲਦੀ ਸਟੇਸ਼ਨ ਅਲਾਟ ਕੀਤੇ ਜਾਣ। ਬਹੁਤ ਹੀ ਸੁਖਾਵੇਂ ਮਾਹੌਲ ਅਤੇ ਖੁੱਲ੍ਹੇ ਸਮੇਂ ਵਿੱਚ ਹੋਈ ਮੀਟਿੰਗ ਦੌਰਾਨ ਓ.ਐੱਸ.ਡੀ ਸ਼੍ਰੀ ਹਸਨਪ੍ਰੀਤ ਭਾਰਦਵਾਜ ਨੇ ਯਕੀਨ ਦਿਵਾਇਆ ਕਿ ਗਜ਼ਟ ਅਨੁਸਾਰ ਮੰਨਜ਼ੂਰ ਹੋਈਆਂ 357 ਆਸਾਮੀਆਂ ਨੂੰ ਬਰਕਰਾਰ ਰੱਖਦੇ ਹੋਏ ਜਲਦ ਹੀ ਪਦਉੱਨਤੀਆਂ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦਿਨਾਂ ਵਿੱਚ ਜੱਥੇਬੰਦੀ ਦੀ ਵਿਭਾਗੀ ਪੈਨਲ ਮੀਟਿੰਗ ਵੀ ਕਰਵਾਈ ਜਾਵੇਗੀ। ਵਫ਼ਦ ਵਿੱਚ ਸ਼੍ਰੀ ਸੁੱਖੀ ਤੋਂ ਇਲਾਵਾ ਰਾਕੇਸ਼ ਕੁਮਾਰ ਬਰਨਾਲਾ, ਤੇਜਵੀਰ ਸਿੰਘ ਜਲਾਲਾਬਾਦ, ਜਸਵਿੰਦਰ ਸਿੰਘ ਜਲੰਧਰ, ਹਰਦੀਪ ਸਿੰਘ ਸੰਗਰੂਰ, ਹਰਭੁਪਿੰਦਰ ਸਿੰਘ ਗੁਰਦਾਸਪੁਰ, ਗਗਨਦੀਪ ਸਿੰਘ ਸੰਧੂ ਫ਼ਰੀਦਕੋਟ ਅਤੇ ਜਸਵਿੰਦਰ ਸਿੰਘ ਫਾਜ਼ਿਲਕਾ ਵੀ ਸ਼ਾਮਿਲ ਸਨ।

Related posts

ਵਿਤ ਮੰਤਰੀ ਦੇ ਹਾਰਨ ਦੀ ਖ਼ੁਸੀ ’ਚ ਬਠਿੰਡਾ ਦੇ ਮੁਲਾਜਮ 14 ਮਾਰਚ ਨੂੰ ਕੱਢਣਗੇ ਜੇਤੂੁ ਮਾਰਚ

punjabusernewssite

ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਹੁਣ ‘ਕਾਰਪੋਰੇਸ਼ਨ’ ’ਚ ਵੀ ਉਥਲ-ਪੁਥਲ ਦੀ ਚਰਚਾ

punjabusernewssite

ਸੁਖਬੀਰ ਬਾਦਲ ਵਲੋਂ ਸੂਬੇ ’ਚ ਅਕਾਲੀ-ਬਸਪਾ ਸਰਕਾਰ ਬਣਨ ’ਤੇ ਮੁੜ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਦਾ ਐਲਾਨ

punjabusernewssite