WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਲਾਜ਼ਮ ਮੰਚ

ਟੀਐਸਯੂ ਵੱਲੋਂ ਸੀ.ਆਰ.ਏ. 295/19 ਵਾਲੇ ਸਾਥੀਆਂ ਨੂੰ ਰੈਗੂਲਰ ਕਰਨ ਕੇ ਦੀ ਮੰਗ

 

ਬਠਿੰਡਾ, 27 ਅਕਤੂਬਰ: ਟੈਕਨੀਕਲ ਸਰਵਿਸਜ ਯੂਨੀਅਨ ਰਜਿ. ਪੰਜਾਬ ਰਾਜ ਬਿਜਲੀ ਬੋਰਡ ਵਲੋਂ ਅੱਜ ਸੂਬਾ ਕਮੇਟੀ ਦੇ ਸੱਦੇ ‘ਤੇ ਰੋਸ਼ ਧਰਨਾ ਦਿੱਤਾ ਗਿਆ। ਇਸ ਮੌਕੇ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ ਅਤੇ ਰੇਸ਼ਮ ਕੁਮਾਰ ਮੰਡਲ ਪ੍ਰਧਾਨ ਬਠਿੰਡਾ ਨੇ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਨੇ ਸੀ.ਆਰ.ਏ. 295 ਤਹਿਤ 2019 ਵਿੱਚ ਲਾਈਨਮੈਨ ਦੀ ਯੋਗਤਾ ਰੱਖਦੇ ਕਾਮਿਆਂ ਨੂੰ ਸਹਾਇਕ ਲਾਈਨਮੈਨ ਭਰਤੀ ਕੀਤਾ ਗਿਆ ਸੀ। ਭਰਤੀ ਕਰਨ ਸਮੇਂ ਉਹਨਾਂ ਤੇ ਤਿੰਨ ਸਾਲ ਦੇ ਪਰਖਕਾਲ ਸਮੇਂ ਦੀ ਸ਼ਰਤ ਲਗਾਈ ਗਈ ਸੀ। ਉਹਨਾਂ ਕਾਮਿਆਂ ਨੇ ਤਿੰਨ ਸਾਲ ਦਾ ਪਰਖਕਾਲ ਸਮਾਂ ਸਫਲਤਾ ਪੂਰਵਕ ਪੂਰਾ ਕਰ ਲਿਆ ਹੈ। ਪਰ ਪਾਵਰਕੌਮ ਮੈਨੇਜਮੈਂਟ ਵੱਲੋਂ ਜਾਣ ਬੁੱਝ ਕੇ ਉਹਨਾਂ ਨੂੰ ਰੈਗੂਲਰ ਕਰਕੇ ਪੂਰਾ ਤਨਖਾਹ ਸਕੇਲ ਨਹੀਂ ਦਿੱਤਾ ਜਾ ਰਿਹਾ।

Big News: ਪੰਜਾਬ ’ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਸਿਰਫ਼ ਹਰੇ ਪਟਾਕੇ ਹੀ ਚੱਲਣਗੇ, ਉਹ ਵੀ ਥੋੜੇ ਸਮੇਂ ਲਈ

ਇਸ ਦੇ ਰੋਸ਼ ਵਜੋਂ ਟੈਕਨੀਕਲ ਸਰਵਿਸਜ਼ ਯੂਨੀਅਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ ਸੀ.ਆਰ.ਏ. 295/19 ਤਹਿਤ ਭਰਤੀ ਕਾਮਿਆਂ ਨੂੰ ਰੈਗੂਲਰ ਕਰਕੇ ਪੂਰਾ ਤਨਖਾਹ ਸਕੇਲ ਦੇਣ ਦੀ ਬਜਾਏ ਕੋਰਟ ਕੇਸਾਂ ਉਲਝਾ ਕੇ ਉਨ੍ਹਾਂ ਕਾਮਿਆਂ ਦੀ ਲੁੱਟ ਕੀਤੀ ਜਾ ਰਹੀ ਹੈ। ਸੰਘਰਸ਼ ਦੀ ਬਦੌਲਤ ਹੀ ਪਾਵਰਕੌਮ ਮੈਨੇਜਮੈਂਟ ਨੇ ਇੱਕ ਪੱਤਰ ਜਾਰੀ ਕਰਕੇ ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਦੇ ਸਮੂਹ ਕਾਰਜਕਾਰੀ ਇੰਜੀਨੀਅਰਾਂ ਨੂੰ ਆਪਣੇ ਪੱਧਰ ਤੇ ਫੈਸਲਾ ਲੈਣ ਲਈ ਲਿਖਿਆ ਗਿਆ ਸੀ। ਪਰ ਕਾਰਜਕਾਰੀ ਇੰਜਨੀਅਰਾਂ ਵੱਲੋਂ ਉਹਨਾਂ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਗਿਆ।

ਖ਼ਪਤਕਾਰ ਫ਼ੋਰਮ ਦਾ ਫ਼ੁਰਮਾਨ: ਬਿਜਲੀ ਦੇ ਬਕਾਇਆ ਬਿੱਲਾਂ ਲਈ ਨਵਾਂ ਨਹੀਂ, ਪੁਰਾਣਾ ਮਕਾਨ ਮਾਲਕ ਹੋਵੇਗਾ ਜ਼ਿੰਮੇਵਾਰ

ਜਿਸਦੇ ਚੱਲਦੇ ਟੈਕਨੀਕਲ ਸਰਵਿਸਜ ਯੂਨੀਅਨ ਮੰਗ ਕਰਦੀ ਹੈ ਕਿ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਕੇਸ ਵਿੱਚ ਉਲਝਾਉਣ ਦੀ ਵਜਾਏ  ਸੀ.ਆਰ.ਏ. 295/19 ਤਹਿਤ ਭਰਤੀ ਪੀੜਤ ਮੁਲਾਜ਼ਮਾਂ ਦੇ ਦੁੱਖ ਨੂੰ ਸਮਝਦੇ ਹੋਏ ਉਹਨਾਂ ਨੂੰ ਫੌਰੀ ਰੈਗੂਲਰ ਕਰਕੇ ਪੂਰੇ ਤਨਖਾਹ ਸਕੇਲ ਮੁਤਾਬਕ ਤਨਖਾਹ ਦੀ ਅਦਾਇਗੀ ਕੀਤੀ ਜਾਵੇ। ਜੇਕਰ ਉਹਨਾਂ ਕਾਮਿਆਂ ਨੂੰ ਫੌਰੀ ਰੈਗੂਲਰ ਕਰਕੇ ਪੂਰੇ ਤਨਖਾਹ ਸਕੇਲ ਨਹੀਂ ਦਿੱਤੇ ਜਾਂਦੇ ਤਾਂ ਜਥੇਬੰਦੀ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵਿਰੁੱਧ ਸੰਘਰਸ਼ ਜਾਰੀ ਰਹੇਗਾ।

ਮਨਪ੍ਰੀਤ ਪਲਾਟ ਕੇਸ: ਬਿਕਰਮ ਸ਼ੇਰਗਿੱਲ ਤੇ ਪੰਕਜ ਕਾਲੀਆਂ ਦੇ ਅਦਾਲਤ ਵਲੋਂ ਗ੍ਰਿਫਤਾਰੀ ਵਰੰਟ ਜਾਰੀ

ਨੋਟਿਸ ਦੇਕੇ ਪਾਵਰਕੌਮ ਮੈਨੇਜਮੈਂਟ ਵਿਰੁੱਧ 7/12/2023 ਨੂੰ ਲਾ ਮਿਸਾਲ ਧਰਨਾ ਤੇ ਮੁਜ਼ਾਹਰਾ ਕਰਨ ਲਈ ਮਜਬੂਰ ਹੋਵੇਗੀ। ਇਸ ਧਰਨੇ ਨੂੰ ਮੰਡਲ ਮੀਤ ਪ੍ਰਧਾਨ ਹੇਮਰਾਜ, ਮੰਡਲ ਸਹਾਇਕ ਸਕੱਤਰ ਕੁੰਦਨ ਸਿੰਘ, ਮੰਡਲ ਕੈਸ਼ੀਅਰ ਸ਼ਮਸ਼ੇਰ ਸਿੰਘ, ਰਿਟਾਇਰ ਆਗੂ ਮਹਿੰਦਰ ਪਾਲ ਸਿੰਘ, ਪਰਮਜੀਤ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।

 

Related posts

ਪੰਜਾਬ ਖ਼ਜਾਨਾ ਵਿਭਾਗ ਵਿਚ ਵੱਡੀ ਰੱਦੋ-ਬਦਲ, ਸੱਤ ਦਰਜਨ ਤੋਂ ਵੱਧ ਸੀਨੀ ਸਹਾਇਕ ਬਦਲੇ

punjabusernewssite

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 15 ਅਗਸਤ ਨੂੰ ਪੰਜਾਬ ਭਰ ਵਿੱਚ ਕਾਲਾ ਦਿਵਸ ਮਨਾਉਣਗੀਆਂ

punjabusernewssite

ਫੀਲਡ ਕਾਮਿਆਂ ਨੇ ਕੀਤੀ ਐਕਸੀਅਨ ਸੀਵਰੇਜ ਬੋਰਡ ਬਠਿੰਡਾ ਵਿਰੁੱਧ ਰੋਸ ਰੈਲੀ

punjabusernewssite