ਸੁਖਜਿੰਦਰ ਮਾਨ
ਬਠਿੰਡਾ, 26 ਮਈ: ਠੇਕਾ ਮੁਲਾਜ਼ਮ ਸੰਘਰਸ਼ ਕਮੇਟੀ ਪਾਵਰਕਾਮ ਐਂਡ ਟ੍ਰਾਂਸਕੋ ਜ਼ੋਨ ਬਠਿੰਡਾ ਵਲੋਂ ਪੱਛਮ ਜ਼ੋਨ ਬਠਿੰਡਾ ਦੇ ਮੁੱਖ ਇੰਜੀਨੀਅਰ ਦਫਤਰ ਅੱਗੇ ਆਪਣੀਆਂ ਪਿਛਲੇ ਲੰਮੇ ਸਮੇ ਤੋ ਲਮਕ ਰਹੀਆਂ ਮੰਗਾਂ ਸਬੰਧੀ ਵੀਰਵਾਰ ਨੂੰ ਰੋਸ਼ ਧਰਨਾ ਦਿੱਤਾ ਗਿਆ।ਇਸ ਸਮੇਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ ਤੇ ਜਰਨਲ ਸਕੱਤਰ ਖੁਸਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਤਾਂ ਬਦਲਦੀਆਂ ਰਹਿਆ ਪਰ ਪੰਜਾਬ ਦੇ ਠੇਕਾ ਆਓੁਟਸੋਰਸ ਮੁਲਾਜਮਾ ਲਈ ਕੁਝ ਨਹੀ ਬਦਲਿਆ ਲੰਮੇ ਸਮੇ ਤੋ ਨਿਗੁਣਿਆ ਤਨਖਾਹਾ ਤੇ ਕੰਮ ਕਰਦੇ ਕਾਮੇ ਇੰਨੀ ਲੱਕ ਤੋੜ ਮਹਿੰਗਾਈ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ । ਵਰਕਰਾਂ ਦੀਆਂ ਤਨਖਾਹਾਂ ਘੱਟ ਹੋਣ ਕਰਕੇ ਅਤੇ ਡਿਊਟੀਆ ਦੂਰ ਲੱਗਣ ਕਰਕੇ ਵਰਕਰਾਂ ਦੀ ਅੱਧੀ ਤਨਖਾਹ ਤਾਂ ਡਿਓੁਟੀ ਆਉਣ ਜਾਣ ਵਿੱਚ ਹੀ ਲੱਗ ਜਾਂਦੀਆਂ ਹਨ।ਇਸ ਮੌਕੇ ਜਗਜੀਤ ਸਿੰਘ ਤੇ ਗੋਰਾ ਭੁੱਚੋ ਨੇ ਬੋਲਦਿਆਂ ਕਿਹਾ ਕਿ ਬਦਲਾਵ ਦੇ ਨਾਮ ਹੇਠਾਂ ਬਣ ਕੇ ਆਈ ਨਵੀ ਪੰਜਾਬ ਸਰਕਾਰ ਵੀ ਬਾਕੀ ਪਾਰਟੀਆਂ ਵਲੋਂ ਸਿਰਫ਼ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ।ਇਸ ਨਵੀਂ ਸਰਕਾਰ ਨਾਲ ਆਉਣ ਤੇ ਠੇਕਾ ਕਾਮਿਆਂ ਦੀ ਜਿੰਦਗੀ ਚ ਕੋਈ ਵੀ ਬਦਲਾਵ ਨਹੀਂ ਆਇਆ।ਪੰਜਾਬ ਦੇ ਸਮੂਹ ਠੇਕਾ ਕਾਮਿਆਂ ਨੂੰ ਪੱਕਾ ਕਰਨ ਦੀ ਥਾਂ ਪੰਜਾਬ ਸਰਕਾਰ ਆਉਟਸੋਰਸਿੰਗ ਕਾਮਿਆਂ ਨੂੰ ਨੌਕਰੀ ਤੋਂ ਵਾਂਝੇ ਕਰਨ ਲਈ ਬਾਹਰ ਦੀਆਂ ਕੰਪਨੀਆਂ ਨੂੰ ਠੇਕੇ ਦਿੱਤੇ ਜਾ ਰਹੇ ਹਨ। ਪੁਨਰਗਠਨ ਦੇ ਨਾਂ ਹੇਠ ਅਸਾਮੀਆ ਖਤਮ ਕੀਤੀਆਂ ਜਾ ਰਹੀਆਂ ਤੇ ਸਿਹਤ ਵਿਭਾਗ ਤੇ ਕੰਪਨੀਆਂ ਦੇ ਕਾਮਿਆਂ ਦੀ ਛਾਂਟੀ ਲੈ ਕੇ ਆਈ ਮਾਨ ਸਰਕਾਰ ਇਹ ਨਾ ਭੁੱਲੇ ਕਿ ਪੰਜਾਬ ਦੇ ਸੰਘਰਸ਼ ਕਰਨ ਵਾਲੇ ਲੋਕ ਇਦਾ ਦੇ ਫਤਵਿਆਂ ਨੂੰ ਬਹੁਤ ਛੇਤੀ ਖਾਰਜ ਕਰਦੇ ਹਨ।
ਇਸ ਸਮੇਂ ਕਮੇਟੀ ਆਗੂ ਕਰਮਜੀਤ ਸਿੰਘ ਤੇ ਇਕਬਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਪੱਛਮ ਜ਼ੋਨ ਚ ਕੰਮ ਕਰਦੇ ਠੇਕਾ ਕਾਮਿਆਂ ਵਲੋਂ ਬਿਨਾਂ ਕਿਸੇ ਟ੍ਰੇਨਿੰਗ ਤੋਂ ਮਹਿਕਮਾ ਜੋਖਮ ਭਰਿਆ ਕੰਮ ਲੈ ਰਿਹਾ ਹੈ ਕੰਮ ਦੀ ਜਾਣਕਾਰੀ ਨਾ ਹੋਣ ਕਰਕੇ ਵਰਕਰ ਮੌਤ ਦੇ ਮੂੰਹ ਚ ਪੈ ਰਹੇ ਨੇ।ਜੱਥੇਬੰਦੀ ਵਲੋਂ ਲਗਾਤਾਰ ਸੰਘਰਸ਼ ਕਰਕੇ ਪਾਵਰਕਾਮ ਤੋ ਜੋਖਮ ਭਰੇ ਕੰਮ ਦੀ ਟ੍ਰੇਨਿੰਗ ਦੀ ਮੰਗ ਪ੍ਰਵਾਨ ਕਰਾ ਲਈ ਸੀ ਪਰ ਅਜੇ ਤੱਕ ਟ੍ਰੇਨਿੰਗ ਨਹੀਂ ਲਗਾਈ ਗਈ ਅਤੇ ਵਰਕਰਾਂ ਦੀ ਕਿਰਤ ਕਾਨੂੰਨ ਮੁਤਾਬਿਕ ਤਿੰਨ ਸਾਲ ਬਾਅਦ ਪਦ ਉਨਤ ਕਰਨੇ ਜਰੂਰੀ ਬਣਦੇ ਨੇ ਪਰ ਇਸ ਗੱਲ ਬਾਰੇ ਮਹਿਕਮੇ ਦਾ ਕੋਈ ਧਿਆਨ ਨਹੀਂ ਹੈ।ਵਰਕਰਾਂ ਦੀਆਂ ਜਬਰਦਸਤੀ ਬਦਲੀਆਂ ਹੋਰ ਜਗ੍ਹਾ ਕਰਕੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਵਰਕਰਾਂ ਤੋਂ ਓਹਨਾ ਦੀ ਸਮਰੱਥਾ ਤੋਂ ਵੱਧ ਕੰਮ ਲਿਆ ਜਾਂਦਾ ਹੈ ਜਿਸ ਕਰਕੇ ਵਰਕਰਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਸਾਨ ਯੁਨਿਅਨ ਓੁਗਰਾਹਾ ਤੋ ਜਗਸੀਰ ਝੁੰਬਾ ਜਲ ਸਪਲਾਈ ਤੋ ਸੰਦੀਪ ਸਿੰਘ ਜਗਰੂਪ ਸਿੰਘ ਲਹਿਰਾਂ ਥਰਮਲ ਤੋ ਸਾਰੇ ਆਗੂਆਂ ਨੇ ਕਿਹਾ ਕਿ ਇਹਨਾ ਸਾਰੀਆਂ ਪਰੇਸਾਨੀਆ ਦਾ ਕਾਰਨ ਬਿਜਲੀ ਅੇਕਟ 2003 ਤੇ 2020 ਹਨ ਇਹ ਕਾਨੂੰਨ ਰੱਦ ਕੀਤੇ ਜਾਣ ਪ੍ਰਾਈਵੇਟ ਥਰਮਲਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ।ਇਸ ਮੌਕੇ ਗੋਰਾ ਭੁੱਚੋ ਰਾਮ ਬਰਨ ਸੰਦੀਪ ਕੁਮਾਰ ਦਿਨੇਸ ਕੁਮਾਰ ਦਰਵੇਸ ਸਿੰਘ ਗੁਰਜੀਤ ਸਿੰਘ ਗਗਨ ਆਦਿ ਹਾਜਿਰ ਸਨ।
Share the post "ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੋਮ ਵਲੋਂ ਥਰਮਲ ਪਲਾਂਟ ਦੇ ਮੁੱਖ ਗੇਟ ਅੱਗੇ ਰੋਸ਼ ਮੁਜ਼ਾਹਰਾ"