ਸੁਖਜਿੰਦਰ ਮਾਨ
ਬਠਿੰਡਾ, 15 ਮਾਰਚ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ‘ਚ ਪਿਛਲੇ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਡਾ ਊਸਾ ਸਰਮਾ ਨੂੰ ਕਾਲਜ ਕਮੇਟੀ ਨੇ ਨਵਾਂ ਵਾਇਸ ਪਿ੍ੰਸੀਪਲ ਨਿਯੁਕਤ ਕੀਤਾ ਹੈ। ਅੱਜ ਡਾ ਊਸਾ ਸਰਮਾ ਨੇ ਕਾਲਜ ਕਮੇਟੀ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਸੰਜੇ ਗੋਇਲ ਦੀ ਅਗਵਾਈ ਹੇਠ ਵਾਈਸ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ। ਕਾਲਜ ਵਿਚ ਉਹ ਪਿਛਲੇ 32 ਸਾਲਾਂ ਤੋਂ ਅਧਿਆਪਨ ਕਾਰਜ ਦੇ ਨਾਲ ਨਾਲ ਐਨ. ਐਸ. ਐਸ ਪ੍ਰੋਗਰਾਮ ਅਫ਼ਸਰ ਅਤੇ ਯੂਥ ਕੋਆਰਡੀਨੇਟਰ ਦੀਆਂ ਸੇਵਾਵਾਂ ਵੀ ਨਿਭਾ ਰਹੇ ਹਨ । ਉਨ੍ਹਾਂ ਦੀ ਯੋਗਤਾ ਐਮ.ਏ ਪੰਜਾਬੀ ਅਤੇ ਹਿਸਟਰੀ, ਬੀ.ਐੱਡ, ਐਮ.ਫਿਲ, ਪੀ.ਐੱਚ ਡੀ ਹੈ। ਉਹ ਮਦਰ ਟਰੇਸਾ ਸਟੇਟ ਅਵਾਰਡ ਜਿੱਤਣ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛੇ ਵਾਰ ਐਨ. ਐਸ. ਐਸ ਬੈਸਟ ਪ੍ਰੋਗਰਾਮ ਅਫ਼ਸਰ ਦਾ ਐਵਾਰਡ ਵੀ ਹਾਸਿਲ ਕਰ ਚੁੱਕੇ ਹਨ । ਅਹੁੱਦਾ ਸੰਭਾਲਣ ਮੌਕੇ ਕਾਲਜ ਦੇ ਉਪ ਪ੍ਰਧਾਨ ਪ੍ਰਮੋਦ ਮਹੇਸ਼ਵਰੀ, ਕਾਲਜ ਸਕੱਤਰ ਚੰਦਰ ਸ਼ੇਖਰ ਮਿੱਤਲ, ਵਿੱਟ ਦੇ ਸਕੱਤਰ ਵਿਕਾਸ ਗਰਗ, ਬੀ.ਐੱਡ ਕਾਲਜ ਦੇ ਸਕੱਤਰ ਸਤੀਸ਼ ਅਰੋੜਾ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਅਤੇ ਕਾਲਜ ਸੁਪਰਡੈਂਟ ਉਮੇਦ ਜੈਨ ਵੱਲੋਂ ਫੁੱਲਾਂ ਦੇ ਗੁਲਦੱਸਤੇ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਮੂਹ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਕਾਲਜ ਦੀ ਜਿੰਮੇਵਾਰੀ ਦੇਣ ਦੇ ਨਾਲ-ਨਾਲ ਵਧਾਈ ਦਿੱਤੀ ਗਈ । ਇਸ ਉਪਰੰਤ ਸਮੂਹ ਸਟਾਫ਼ ਹਾਜਿਰ ਰਿਹਾ ਅਤੇ ਸਮੂਹ ਸਟਾਫ਼ ਵੱਲੋਂ ਉਹਨਾਂ ਨੂੰ ਵਧਾਈ ਦਿੱਤੀ ਗਈ । ਇਸ ਸਮੇਂ ਵਾਈਸ ਪ੍ਰਿੰਸੀਪਲ ਡਾ. ਊਸ਼ਾ ਸ਼ਰਮਾ ਵੱਲੋਂ ਸਮੂਹ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਸਮੂਹ ਮੈਨੇਜਮੈਂਟ ਅਤੇ ਸਮੂਹ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।
Share the post "ਡਾ. ਊਸ਼ਾ ਸ਼ਰਮਾ ਨੇ ਐਸ.ਐਸ.ਡੀ ਗਰਲਜ਼ ਕਾਲਜ ਦੇ ਵਾਈਸ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ"