ਬਠਿੰਡਾ, 7 ਨਵੰਬਰ : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼ੌਕਤ ਅਮਿਹਦ ਪਰੇ ਵਲੋਂ ਅੱਜ ਸਥਾਨਕ ਰੈੱਡ ਕਰਾਸ ਸੁਸਾਇਟੀ ਵਿਖੇ ਆਮ ਲੋਕਾਂ ਦੀ ਸਹੂਲਤ ਲਈ ਸੂਬਾ ਸਰਕਾਰ ਦੇ ਸਹਿਯੋਗ ਨਾਲ ਮਾਹੂਆਣਾ ਦੀ ਤਰਜ਼ ਤੇ ਵਪਾਰਕ ਗੱਡੀਆਂ ਦੇ ਨਵੇਂ ਤੇ ਰੀਨਿਊ ਲਾਈਸੰਸਾਂ ਲਈ 2 ਦਿਨਾ ਦਾ ਰੋਡ ਸੇਫਟੀ ਰਿਫਰੈਸ਼ਰ ਕੋਰਸ ਕਰਵਾਉਣ ਲਈ ਬਠਿੰਡਾ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਸੈਂਟਰ ਖੋਲ੍ਹਿਆ ਗਿਆ।
ਲੱਖਾ ਸਿਧਾਨਾ ਨੂੰ ਪੁਲਿਸ ਨੇ ਰਾਮਪੂਰਾ ਫੂਲ ਤੋਂ ਕੀਤਾ ਗ੍ਰਿਫ਼ਤਾਰ
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਬਠਿੰਡਾ ਜ਼ਿਲ੍ਹੇ ਦੇ ਲੋਕਾਂ ਨੂੰ ਬੇਹੱਦ ਫਾਇਦਾ ਹੋਵੇਗਾ, ਕਿਉਂਕਿ ਪਹਿਲਾਂ ਰੋਡ ਸੇਫਟੀ ਦਾ ਇਹ ਰਿਫਰੈਸ਼ਰ ਕੋਰਸ ਕਰਨ ਲਈ ਲੋਕਾਂ ਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਾਹੂਆਣਾ ਚ ਸਥਿਤ ਇੰਸਟੀਚਿਊਟ ਚ ਜਾਣਾ ਪੈਦਾ ਸੀ, ਜੋ ਕਿ ਕਾਫੀ ਦੂਰ ਸੀ। ਇਹ ਸੈਂਟਰ ਖੁੱਲ੍ਹਣ ਨਾਲ ਜਿੱਥੇ ਉਨ੍ਹਾਂ ਦਾ ਪੈਸੇ ਤੇ ਸਮੇਂ ਦੀ ਬੱਚਤ ਹੋਵੇਗੀ।ਇਸ ਦੌਰਾਨ ਟਰੇਨਿੰਗ ਪ੍ਰਾਪਤ ਕਰਨ ਪਹੁੰਚੇ ਡਰਾਈਵਰਾਂ ਨੂੰ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਟਰੇਨਿੰਗ ਨੂੰ ਪੂਰੀ ਸੁਹਿਰਦਤਾ ਨਾਲ ਲੈਣ ਤਾਂ ਜੋ ਟਰੈਫਿਕ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰਕੇ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।
ਅਧਿਕਾਰੀਆਂ ਕੋਲੋਂ ਪਰਾਲੀ ਨੂੰ ਜਬਰੀ ਅੱਗ ਲਗਵਾਉਣ ਦੇ ਮਾਮਲੇ ਵਿੱਚ ਦੋ ਗ੍ਰਿਫਤਾਰ
ਇਸ ਦੌਰਾਨ ਸਕੱਤਰ ਰੈਡ ਕਰਾਸ ਸੁਸਾਇਟੀ ਦਰਸ਼ਨ ਕੁਮਾਰ ਨੇ ਦੱਸਿਆ ਕਿ 2 ਦਿਨਾਂ ਰੋਡ ਸੇਫਟੀ ਕੋਰਸ ਕਰਨ ਲਈ ਪ੍ਰਾਰਥੀ ਨੂੰ ਡਰਾਈਵਿੰਗ ਲਾਈਸੰਸ ਅਤੇ ਆਧਾਰ ਕਾਰਡ ਦੀਆਂ ਫੋਟੋ ਕਾਪੀਆਂ ਅਤੇ ਤਿੰਨ ਪਾਸਪੋਰਟ ਸਾਈਜ ਦੀਆਂ ਫੋਟੋ ਲੈ ਕੇ ਆਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਪੰਜਾਬ ਵਲੋਂ ਨਿਰਧਾਰਤ 430 ਰੁਪਏ ਫੀਸ ਰਜਿਸਟਰੇਸ਼ਨ ਮੌਕੇ ਜਮਾਂ ਕਰਵਾਉਣੀ ਹੋਵੇਗੀ। ਇਸ ਮੌਕੇ ਰੈਡ ਕਰਾਸ ਸਟਾਫ ਵਲੋਂ ਫਸਟ ਏਡ ਟਰੇਨਰ ਨਰੇਸ਼ ਪਠਾਣੀਆ, ਇੰਸਟੀਚਿਊਟ ਦੇ ਇੰਸਟਰਕਟਰ ਗਗਨਦੀਪ ਤੋਂ ਇਲਾਵਾ ਹੋਰ ਸਮੂਹ ਸਟਾਫ਼ ਆਦਿ ਹਾਜ਼ਰ ਰਿਹਾ।
Share the post "ਡਿਪਟੀ ਕਮਿਸ਼ਨਰ ਨੇ ਕੀਤਾ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਸੈਂਟਰ ਦਾ ਉਦਘਾਟਨ"