WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਹਰਿਆਣਾ

ਡਿਪਟੀ ਸੀਐਮ ਨੇ ਹਿਸਾਰ ਹਵਾਈ ਅੱਡੇ ਤੇ ਹਵਾਈ ਪੱਟੀਆਂ ਦੇ ਕਾਰਜ ਦੀ ਸਮੀਖਿਆ ਕੀਤੀ

ਏਵੀਏਸ਼ਨ ਵਿਭਾਗ ਲੰਬੀ ਉੜਾਨ ਦੀ ਤਿਆਰੀ ਵਿਚ

ਅਧਿਕਾਰੀਆਂ ਨੂੰ ਜਲਦੀ ਫਾਈਨਲ ਟਚ ਕਰਨ ਦੇ ਦਿੱਤੇ ਨਿਰਦੇਸ਼

ਸੁਖਜਿੰਦਰ ਮਾਨ

ਚੰਡੀਗੜ੍ਹ, 6 ਅਕਤੂਬਰ – ਹਰਿਆਣਾ ਸਰਕਾਰ ਸੂਬੇ ਦੇ ਮੇਗਾ ਪੋ੍ਰਜੈਕਟ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾਹਿਸਾਰ ਸਮੇਤ  ਸੂਬੇ ਦੀ ਸਾਰੀ ਛੇ ਹਵਾਈ ਪੱਟੀਆਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ ਜਨਤਾ ਨੂੰ ਜਲਦੀ ਤੋਂ ਜਲਦੀ ਸਮਰਪਿਤ ਕਰਨ ਦੀ ਦਿਸ਼ਾ ਵਿਚ ਤੇਜੀ ਨਾਲ ਕੰਮ ਕਰ ਰਹੀ ਹੈ।

            ਇਸੀ ਕੜੀ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਚੰਡੀਗੜ੍ਹ ਵਿਚ ਏਵੀਏਸ਼ਨ ਵਿਭਾਗਲੋਕ ਨਿਰਮਾਣ ਵਿਭਾਗਹਰਿਆਣਾ ਬਿਜਲੀ ਪ੍ਰਸਾਰਣ ਨਿਗਮਪਸ਼ੂਪਾਲਨ ਵਿਭਾਗਸਿੰਚਾਈ ਵਿਭਾਗਜਨਸਿਹਤ ਅਤੇ ਇੰਨਜੀਨਅਰਿੰਗ ਵਿਭਾਗਵਾਤਾਵਰਣ ਵਿਭਾਗ ਸਮੇਤ  ਹੋਰ ਵਿਭਾਗਾਂ ਨਾਲ ਜੁੜੇ ਅਧਿਕਾਰੀਆਂ ਦੇ ਨਾਲ ਮੀਟਿੰਗ ਦੀ ਜਿਸ ਵਿਚ ਉਨ੍ਹਾਂ ਨੇ ਹਿਸਾਰ ਕੌਮਾਂਤਰੀ ਹਵਾਈ ਅੱਡੇ ਸਮੇਤਪਿਜੌਰਕਰਨਾਲਮਹੇਂਦਰਗੜ੍ਹਭਿਵਾਨੀਗੁਰੂਗ੍ਰਾਮ ਦੇ ਹਵਾਈ ਪੱਟੀਆਂ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਰਿਪੋਰਟ ਤਲਬ ਦੇ ਵੱਲ ਪੋ੍ਰਜੈਕਟ ਨਾਲ ਜੁੜੇ ਹਰ ਕੰਮ ਦਾ ਸਮੇਂ ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ।

            ਹਿਸਾਰ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਦੇ ਕੰਮ ਵਿਚ ਹੋਈ ਦੇਰੀ ਨੂੰ ਲੈ ਕੇ ਡਿਪਟੀ ਸੀਐਮ  ਨੇ ਅਧਿਕਾਰੀਆਂ ਨਾਲ ਇਸ ਦਾ ਕਾਰਨ ਜਾਣਿਆ ਜਿਸ ਦੇ ਜਵਾਬ ਵਿਚ ਅਧਿਕਾਰੀਆਂ ਨੇ ਇਸ ਦੇ ਲਈ ਹਿਸਾਰ-ਬਰਵਾਲਾ ਰੋਡ ਤੇ ਹਿਸਾਰ ਧਾਂਸੂ ਰੋਡ ਤੇ ਚਲਣ ਵਾਲੇ ਆਵਾਜਾਈ ਨੂੰ ਰੁਕਾਵਟ ਦਸਿਆ। ਡਿਪਟੀ ਸੀਐਮ ਨੇ ਮੀਟਿੰਗ ਵਿਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਹਿਸਾਰ-ਬਰਵਾਲਾ ਰੋਡ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇਇਸ ਦੇ ਲਈ ਮਿਰਜਾਪੁਰ ਰੋਡ ਤੋਂ ਤਲਵੰਡੀ ਦੇ ਕੋਲ ਨੈਸ਼ਨਲ ਹਾਈਵੇ ਨੂੰ ਜੋੜਨ ਵਾਲਾ ਵੈਕਲਪਿਕ ਰੋਡ ਦਾ ਫਾਈਨਲ-ਪਲਾਨਜਲਦੀ ਤੋਂ ਜਲਦੀ ਤਿਆਰ ਕਰਨ ਤਾਂ ਜੋ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਹੋਵੇ। ਮੀਟਿੰਗ ਵਿਚ ਅਧਿਕਾਰੀਆਂ ਨੂੰ ਧਾਂਸੂ ਰੋਡ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ।

            ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ ਹਿਸਾਰ ਦੇ ਬਾਲ-ਨਿਗਰਾਨੀ ਘਰ ਨੂੰ ਖਾਲੀ ਕਰਵਾਉਣ ਸਬੰਧੀ ਸਾਰੇ ਓਪਚਾਰਿਕਤਾਵਾਂ ਪੂਰੀਆਂ ਹੋ ਚੁੱਕੀਆਂ ਹਨ। ਡਿਪਟੀ ਸੀਐਮ ਨੇ ਜਲਦੀ ਇਸ ਨੂੰ ਖਾਲੀ ਕਰਵਾ ਕਰ ਅਗਰਿਮ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿਚ ਗਾਂਸ਼ਾਲਾ ਮਾਈਨਰ ਦੇ ਤਿੰਨ ਚੈਨਲ ਬੰਦ ਕਰਨਨੰਦੀਸ਼ਾਲਾ ਨੂੰ ਹੋਰ ਥਾਂ ਸ਼ਿਫਟ ਕਰਨਬੀਪੀਸੀਐਲ ਪਲਾਂਟ ਨੂੰ ਇੱਥੋਂ ਦੀ ਦੂਜੀ ਥਾਂ ਸ਼ਿਫਟ ਕਰਨ ਦੀ ਰਿਪੋਰਟ ਲਈ ਗਈ।

            ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਸਪਸ਼ਟ ਕਿਹਾ ਕਿ ਉਹ ਮਹਾਰਾਜਾ ਅਗਰਸੇਨ ਕੌਮਾਂਤਰੀ ਹਵਾਈ ਅੱਡਾ ਹਿਸਾਰ ਦੇ ਰਨ-ਵੇ ਦਾ ਨਿਰਮਾਣ ਕਾਰਜ ਨਿਰਧਾਰਿਤ ਸਮੇਂ ਸੀਮਾ ਵਿਚ ਪੂਰਾ ਕਰਨ। ਹਵਾਈ ਅੱਡਾ ਵਿਚ 24 ਬਿਜਲੀ ਸਪਲਾਈ ਦੇ ਲਈ 33 ਕੇਵੀ ਸਟੇਸ਼ਨ ਦੇ ਨਿਰਮਾਣ ਦੀ ਮੰਜੂਰੀ ਦਿੱਤੀ ਗਈ। ਇਸ ਤੋਂ ਇਲਾਵਾਡਿਪਟੀ ਸੀਐਮ ਨੇ ਅਧਿਕਾਰੀਆਂ ਨੂੰ ਕਿਹਾ ਕਿ ਹਿਸਾਰ ਕੌਮਾਂਤਰੀ ਹਵਾਈ ਅੱਡਾ ਦਾ ਨਿਰਮਾਣ 7200 ਹੈਕਟੇਅਰ ਵਿਚ ਹੋਣ ਜਾ ਰਿਹਾ ਹੈਅਜਿਹੇ ਵਿਚ ਇੰਨੇ ਵੱਡੇ ਖੇਤਰ ਤਹਿਤ ਜਲ ਨਿਕਾਸੀ ਦੇ ਲਈ ਅਧਿਕਾਰੀਅ ਹੁਣ ਤੋਂ ਮੇਗਾ ਡ੍ਰੇਨੇਜ ਪਲਾਨ ਤਿਆਰ ਕਰਨ ਜਿਸ ਨਾਲ ਆਉਣ ਵਾਲੇ 50 ਸਾਲਾਂ ਵਿਚ ਵੀ ਜਲ ਨਿਕਸਾੀ ਦੀ ਕੋਈ ਸਮਸਿਆ ਨਾ ਹੋਵੇ।

            ਇਸ ਮੀਟਿੰਗ ਵਿਚ ਜਿੱਥੇ ਕਰਨਾਲਪਿੰਜੌਰਭਿਵਾਨੀਨਾਰਨੌਲਗੁਰੂਗ੍ਰਾਮ ਵਿਚ ਹੈਲੀਪੇਡ ਸਮੇਤ ਹਵਾਈ ਪੱਟੀਆਂ ਦੇ ਵਿਸਤਾਰਉਨ੍ਹਾਂ ਦੇ ਆਧੁਨੀਕਰਣਬਿਜਲੀ ਸਪਲਾਈਜਲ ਸਪਲਾਈਚਾਰਦੀਵਾਰੀਰਨਵੇ ਲਾਇਟਾਂਏਅਰ ਟ੍ਰੈਫਿਕ ਕੰਟਰੋਲ ਹੈਂਗਰ ਆਦਿ ਤੇ ਚਰਚਾ ਕੀਤੀ ਉੱਥੇ ਡਿਪਟੀ ਸੀਐਮ ਨੇ ਹਰਿਆਣਾ ਦੇ ਵੱਧ ਨੋਜੁਆਨਾਂ ਨੂੰ ਪਾਇਲਟ ਦੀ ਟ੍ਰੇਨਿੰਗ ਦੇਣ ਦੀ ਯੋਜਨਾ ਤੇ ਵੀ ਵਿਸਤਾਰ ਨਾਲ ਅਧਿਕਾਰੀਆਂ ਨੂੰ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

            ਭਿਵਾਨੀ ਤੇ ਨਾਰਨੌਲ ਵਿਚ ਹਵਾਈ ਪੱਟੀ ਵਿਚ ਰਾਤ ਨੂੰ ਲੈਂਡਿੰਗ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਡਿਪਟੀ ਸੀਐਮ ਨੇ ਰਨ-ਵੇ ਲਾਇਟਾਂ ਲਗਾਉਣ ਦਾ ਸਟੇਟਸ ਜਾਣਿਆ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਦੇ ਕੋਲ ਤੋਂ ਗੁਜਰਣ ਵਾਲੀ ਹਾਈ-ਟਂੈਸ਼ਲ ਲਾਇਨ ਨੂੰ ਸ਼ਿਫਟ ਕਰਨ ਤੋਂ ਇਲਾਵਾ ਇੰਨ੍ਹਾਂ ਹਵਾਈ ਅੱਡਿਆਂ ਤੇ 24 ਘੰਟੇ ਬਿਨਾ ਰੁਕਾਵਟ ਬਿਜਲੀ ਸਪਲਾਈ ਦੀ ਵਿਵਸਥਾ ਕੀਤੀ ਜਾਵੇ। ਇਸ ਤੋਂ ਇਲਾਵਾਇਹ ਪੇਯਜਲ ਸਪਲਾਈ ਕਰਨਹਵਾਈ ਅੱਡੇ ਦੀ ਬਾਊਂਡਰੀ ਵਾਲ ਦਾ ਨਿਰਮਾਦ ਕਾਰਜ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਸੀਐਮ ਨੇ ਹੈਂਗਰਟੈਕਸੀ-ਹਵਾਈ ਪੱਟੀ ਦੇ ਵਿਸਤਾਰ ਕੰਮਾਂ ਦਾ ਜਾਇਜਾ ਲੈਣ ਦੇ ਲਈ ਸਾਇਟ ਵਿਜਿਟ ਕਰ ਉਨ੍ਹਾਂ ਨੇ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ।

            ਕਰਨਾਲ ਹਵਾਈ ਅੱਡੇ ਨੂੰ ਲੈ ਕੇ ਸ੍ਰੀ ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਰਨ-ਵੇ ਦਾ ਵਿਸਤਾਰ ਪੰਜ ਹਜਾਰ ਫੁੱਟ ਤਕ ਵਧਾਉਣ ਦੇ ਮਾਮਲੇ ਬਾਰੇ ਅਧਿਕਾਰੀਆਂ ਨੂੰ ਜਮੀਨ ਰਾਖਵਾਂ ਦਾ ਸਟੇਟਸ ਜਾਣਿਆ। ਮੀਟਿੰਗ ਵਿਚ ਦਸਿਆ ਗਿਆ ਕਿ ਕਰਨਾਲ ਹਵਾਈ ਪੱਟੀ ਦੇ ਲਈ ਜਮੀਨ ਰਾਖਵਾਂ ਦਾ ਕਾਰਜ ਆਖੀਰੀ ਪੜਾਅ ਵਿਚ ਹੈ। ਉਨ੍ਹਾਂ ਨੇ ਇੱਥੇ ਟੈਕਸੀ-ਵੇ ਵੀਆਈਪੀ ਲਾਊਂਜ ਦੇ ਮੁਰੰਮਤ ਦੇ ਕੰਮ ਨੂੰ ਤੇਜੀ ਨਾਲ ਪੂਰਾ ਕਰਨ ਦੇ ਨਾਲ-ਨਾਲ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਹਵਾਈ ਅੱਡੇ ਨੂੰ ਨੈਸ਼ਨਲ ਹਾਈਵੇ ਨਾਲ ਜੋੜਨ ਵਾਲੀ ਸੜਕ ਦਾ ਨਿਰੀਖਣ ਕਰ ਰਿਪੋਰਟ ਤਿਆਰ ਕਰਨ ਨੂੰ ਕਿਹਾ।

            ਡਿਪਟੀ ਸੀਐਮ ਨੇ ਪਿੰਜੌਰ ਹਵਾਈ ਪੱਟੀ ਨੂੰ ਵਿਸਤਾਰ ਦੇਣ ਦੇ ਲਈ ਇੱਥੇ ਏਟੀਸੀ ਟਾਵਰ ਲਗਾਉਣਬਾਊਂਡਰੀ ਵਾਲ ਦਾ ਨਿਰਮਾਣ ਕੰਮਾਂ ਦੇ ਸਟੇਟਸ ਦੀ ਵੀ ਜਾਣਕਾਰੀ ਲਈ।

ਹਰਿਆਣਾ ਵਿਚ ਪਾਇਲਟ ਟ੍ਰੇਨਿੰਗ ਸਕੂਲ ਦੀ ਸਮਰੱਥਾ ਵਧੇਗੀ- ਦੁਸ਼ਯੰਤ ਚੌਟਾਲਾ

            ਡਿਪਟੀ ਸੀਐਮ ਸ੍ਰੀ ਦੁਸ਼ਯੰਤ ਚੌਟਾਲਾ ਨੇ ਮੀਟਿੰਗ ਵਿਚ ਕਿਹਾ ਕਿ ਭਵਿੱਖ ਵਿਚ ਪੂਰੇ ਵਿਸ਼ਵ ਵਿਚ ਏਵੀਏਸ਼ਨ ਸੈਕਟਰ ਵਿਚ ਵਿਸਤਾਰ ਤੇ ਵਿਕਾਸ ਹੋਵੇਗਾ ਅਤੇ ਵੱਧ ਪਾਇਲਟ ਟ੍ਰੇਨਿੰਗ ਸਕੂਲਾਂ ਦੀ ਜਰੂਰਤ ਪਵੇਗੀ। ਇਸ ਦਾ ਲਾਭ ਹਰਿਆਂਣਾ ਦੇ ਨੌਜੁਆਨਾਂ ਨੂੰ ਮਿਲਨਾ ਚਾਹੀਦਾ ਹੈ। ਉਨ੍ਹਾਂ ਨੇ ਪਿੰਜੌਰਕਰਨਾਲ ਤੇ ਭਿਵਾਨੀ ਵਿਚ ਚੱਲ ਰਹੇ ਫਲਾਇੰਗ ਸਕੂਲਾਂ ਨੂੰ ਹੋਰ ਵੱਧ ਸਹੂਲਤ ਦੇਣ ਅਤੇ ਇੱਥੇ ਪਾਇਲਟ ਟ੍ਰੇਨਿੰਗ ਦੀ ਸੀਟਾਂ ਦੀ ਗਿਣਤੀ ਵਧਾਉਣ ਤੇ ਜੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨਾਲ ਮੌਜੂਦਾ ਵਿਚ ਦਿੱਤੀ ਜਾ ਰਹੀ ਫਲਾਇੰਗ ਸਕੂਲਾਂ ਵਿਚ ਉਪਲਬਧ ਏਅਰਕ੍ਰਾਫਟਉਨ੍ਹਾਂ ਦੀ ਕੰਡੀਸ਼ਨ ਅਤੇ ਟ੍ਰੇ੍ਰਨਿੰਗ ਦੇਣ ਦੀ ਸਮਰੱਥਾ ਦੀ ਜਾਣਕਾਰੀ ਲਈ ਅਤੇ ਉਨ੍ਹਾਂ ਨੁੰ ਵੱਧ ਗਿਣਤੀ ਵਿਚ ਪਾਇਲਟ ਤੇ ਹੈਲੀਕਾਪਟਰ ਦੀ ਟ੍ਰੇਨਿੰਗ ਦੇਣ ਦੇ ਲਈ ਇਕ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

Related posts

ਮੁੱਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨਾਲ ਕੀਤੀ ਮੀਟਿੰਗ

punjabusernewssite

ਪੀਜੀਆਈਐਮਐਸ ਰੋਹਤਕ ਵਿਚ ਹੋਈ ਗੁਰਦਾ ਟਰਾਂਸਪਲਾਂਟ ਦੀ ਪਹਿਲੀ ਸਫਲ ਮੰਜੂਰੀ

punjabusernewssite

ਹਰਿਆਣਾ ਪੁਲਿਸ ਨੇ 7 ਕੁਇੰਟਲ 40 ਕਿਲੋ ਡੋਡਾ ਸਹਿਤ ਤਿੰਨ ਨੂੰ ਕੀਤਾ ਗਿਰਫਤਾਰ

punjabusernewssite