ਰਿਹਾਇਸ਼ ਅਤੇ ਮਕਾਨ ਮੁਰੰਮਤ ਯੋਜਨਾ ਦੀ ਸ਼ਿਕਾਇਤ ਲਈ ਬਣੇਗਾ ਸਪੈਸ਼ਲ ਸੈਲ – ਮਨੋਹਰ ਲਾਲ

Date:

spot_img

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਅਧਿਕਾਰੀਆਂ ਨਾਲ ਕੀਤਾ ਸਿੱਧਾ ਸੰਵਾਦ

ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਲਈ 10 ਕਰੋੜ ਦਾ ਬਜਟ

ਸੁਖਜਿੰਦਰ ਮਾਨ

ਚੰਡੀਗੜ੍ਹ, 6 ਅਕਤੂਬਰ  – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਅਨੁਸੂਚਿਤ ਜਾਤੀ ਵਰਗ ਦੇ ਲਈ ਪਲਾਟ, ਰਿਹਾਇਸ਼ ਯੋਜਲਾ ਅਤੇ ਮਕਾਨ ਮੁਰੰਮਤ ਯੋਜਲਾ ਸਬੰਧੀ ਸ਼ਿਕਾਇਤਾਂ ਦੇ ਹੱਲ ਲਈ ਵੱਖ ਤੋਂ ਸੈਲ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਇੰਨ੍ਹਾਂ ਸ਼ਿਕਾਇਤਾਂ ਦੇ ਲਈ ਵੱਖ ਤੋਂ ਪੋਰਟਲ ਬਣਾਇਆ ਜਾਵੇਗਾ ਅਤੇ ਅਧਿਕਾਰੀ ਵੀ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਅੱਜ ਆਪਣੇ ਨਿਵਾਸ ‘ਤੇ ਹਰਿਆਣਾ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਸੂਬਾ ਕਾਰਜ ਕਮੇਟੀ ਦੇ ਮੈਂਬਰਾਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।

            ਇਸ ਮੌਕੇ ‘ਤੇ ਸਹਿਕਾਰਿਤਾ ਮੰਤਰੀ ਡਾ. ਬਨਵਾਰੀ ਲਾਲ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਕ੍ਰਿਸ਼ਣਲਾਲ ਪਵਾਰ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਕ੍ਰਿਸ਼ਣ ਬੇਦੀ ਅਤੇ ਓਐਸਡੀ ਭੁਪੇਸ਼ਵਰ ਦਿਆਲ ਵੀ ਮੌਜੂਦ ਸਨ।

            ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨਾਲ ਸਿੱਧਾ ਸੰਵਾਦ ਦੌਰਾਨ ਧਰਾਤਲ ‘ਤੇ ਆਉਣ ਵਾਲੀ ਸਮਸਿਆਵਾਂ ਦੇ ਸਬੰਧ ਵਿਚ ਫੀਡਬੈਕ  ਲਿਆ। ਉਨ੍ਹਾਂ ਨੇ ਕਾਰਜਕਰਤਾਵਾਂ ਦੇ ਸੁਆਲਾਂ ਦੇ ਜਵਾਬ ਦੌਰਾਨ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਅਨੁਸੂਜਿਤ ਜਾਤੀ ਦੇ ਬੈਕਲਾਕ ਨੂੰ ਭਰਨ ਦੇ ਲਈ ਪਹਿਲਾਂ ਵੀ ਕੰਮ ਕੀਤਾ ਗਿਆ ਹੈ ਅਤੇ ਅੱਗੇ ਵੀ ਇਸ ਦਿਸ਼ਾ ਵਿਚ ਕੰਮ ਕੀਤਾ ਜਾਵੇਗਾ।

ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਹਰ ਬਲਾਕ ਵਿਚ ਕਰਨ ਵੱਡਾ ਪੋ੍ਰਗ੍ਰਾਮ

            ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਹਾਪੁਰਸ਼ਾਂ ਦੀ ਜੈਯੰਤੀ ‘ਤੇ ਬਲਾਕ ਪੱਧਰ ‘ਤੇ ਵੱਡੇ ਪੋ੍ਰਗ੍ਰਾਮਾਂ ਦਾ ਆਯੋਜਨ ਕਰਨ, ਤਾਂ ਜੋ ਮਹਾਪੁਰਸ਼ਾਂ ਦੇ ਵਿਚਾਰ ਜਨ-ਜਨ ਤਕ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਸ ਦੇ ਲਈ ਸੰਤ ਮਹਾਪੁਰਸ਼ ਵਿਚਾਰ ਸਨਮਾਨ ਯੋਜਨਾ ਦੇ ਤਹਿਤ 10 ਕਰੋੜ ਰੁਪਏ ਦੇ ਬਜਟ ਦਾ ਪ੍ਰਾਵਧਾਨ ਕੀਤਾ ਹੈ। ਬਲਾਕ ਪੱਧਰ ‘ਤੇ ਪੋ੍ਰਗ੍ਰਾਮ ਆਯੋਜਿਤ ਕਰਨ ਦੇ ਬਾਰੇ ਵਿਚ ਸਬੰਧਿਤ ਜਿਲ੍ਹਾ ਡਿਪਟੀ ਕਮਿਸ਼ਨਰ ਨੂੰ ਇਕ ਮਹੀਨਾ ਪਹਿਲਾਂ ਸੂਚਿਤ ਕਰਨ ਤਾਂ ਜੋ ਯੋਜਨਾ ਦੇ ਤਹਿਤ ਵਿਵਸਥਾਵਾਂ ਦੇ ਲਈ ਸਮੇਂ ਨਾਲ ਰਕਮ ਮਿਲ ਸਕਣ।

spot_img
spot_img

Share post:

Popular

More like this
Related

Parvinder Singh Jhota Murder Case; Punjab Govt ਦਾ ਵੱਡਾ Action, DSP ਤੇ Drug Insp ਮੁਅੱਤਲ

Mansa News: Parvinder Singh Jhota Murder Case; Punjab Govt...

ਪ੍ਰਮੁੱਖ ਸਕੱਤਰ ਵੱਲੋਂ ਦਾਣਾ ਮੰਡੀ ਬਠਿੰਡਾ ਵਿਖੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ

👉ਬਠਿੰਡਾ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਤੇਜ਼ੀ ਨਾਲ ਜਾਰੀ,...