ਡੀਏਵੀ ਕਾਲਜ਼ ਦੀ ਕਬੱਡੀ ਟੀਮ ਨੇ ਸਰਕਲ ਸਟਾਈਲ ਟੂਰਨਾਮੈਂਟ ’ਚ ਜਿੱਤ ਸੋਨ ਤਮਗਾ

Date:

spot_img

ਸੁਖਜਿੰਦਰ ਮਾਨ

ਬਠਿੰਡਾ, 15 ਮਾਰਚ: ਸਥਾਨਕ ਡੀ.ਏ.ਵੀ.ਕਾਲਜ ਦੇ ਕਬੱਡੀ ਖਿਡਾਰੀਆਂ ਨੇ ਏ.ਸੀ.ਪੀ.ਈ ਕਾਲਜ ਮਸਤੂਆਣਾ ਸਾਹਿਬ ਵਿਖੇ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ-ਕਾਲਜ ਸਰਕਲ-ਸਟਾਈਲ ਕਬੱਡੀ ਟੂਰਨਾਮੈਂਟ ਵਿਚੋਂ ਗੋਲਡ ਮੈਡਲ ਜਿੱਤਿਆ ਹੈ। ਫ਼ਾਈਨਲ ਵਿਚ ਉਕਤ ਕਾਲਜ਼ ਦੀ ਟੀਮ ਨੂੰ 40-28 ਅੰਕਾਂ ਨਾਲ ਹਰਾਉਣ ਤੋਂ ਪਹਿਲਾਂ ਕਾਲਜ਼ ਦੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਗੁਰੂ ਕਾਸੀ ਕਾਲਜ ਤਲਵੰਡੀ ਸਾਬੋ ਨੂੰ ਹਰਾਇਆ ਸੀ।  ਜਦੋਂਕਿ ਸੈਮੀ ਫਾਈਨਲ ਮੈਚ ਵਿੱਚ ਐਸ.ਡੀ.ਕਾਲਜ ਬਰਨਾਲਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਕਾਲਜ ਦੇ ਵਿਦਿਆਰਥੀ ਪਰਮਵੀਰ ਨੂੰ ਟੂਰਨਾਮੈਂਟ ਦਾ ਸਰਵੋਤਮ ਰੇਡਰ ਅਤੇ ਹਰਮੰਦਰ ਨੂੰ ਸਰਵੋਤਮ ਜਾਫੀ ਐਲਾਨਿਆ ਗਿਆ। ਕਾਲਜ ਪਿ੍ਰੰਸੀਪਲ ਡਾ: ਰਾਜੀਵ ਕੁਮਾਰ ਸਰਮਾ ਨੇ ਕਬੱਡੀ ਟੀਮ ਨੂੰ ਵਧਾਈ  ਦਿੰਦਿਆਂ ਉਨ੍ਹਾਂ ਦੇ ਕੋਚ ਪ੍ਰੋ: ਮਦਨ ਲਾਲ, ਪ੍ਰੋ: ਕੁਲਦੀਪ ਸਿੰਘ ਅਤੇ ਪ੍ਰੋ: ਨਿਰਮਲ ਸਿੰਘ ਦੇ ਯਤਨਾਂ ਦੀ ਵੀ ਸਲਾਘਾ ਕੀਤੀ।

spot_img
spot_img

Share post:

Popular

More like this
Related

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ

Amritsar News : ਕੌਮੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ...

ਸ਼੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਬੂਤ ਲੈ ਕੇ ਪੁੱਜੀ ਬੀਬੀ ਰੂਪ ਕੌਰ ਸੰਧੂ…

Amritsar News: Roop Kaur Sandhu; ਸ਼੍ਰੋਮਣੀ ਅਕਾਲੀ ਦਲ ਦੀ...

पीढ़ियां बदलीं, लेकिन नहीं बदली रामलीला की परंपरा; मोहाली में 36वें वर्ष फिर सजेगा राम दरबार

👉पीढ़ियां बदलीं, मोहाली की रामलीला नहीं; 36वें वर्ष फिर...