Punjab News: Punjab Election; ਪੰਜਾਬ ਦੇ ਵਿਚ ਮੁੜ SAD+BJP ਗਠਜੋੜ ਹੋਣ ਜਾ ਰਿਹਾ। ਦੋਨਾਂ ਪਾਰਟੀਆਂ ਦੇ ਮੁਖੀਆਂ ਵੱਲੋਂ ਅੱਜ ਗੁਰਪੂਰਬ ਮੌਕੇ ਦਿੱਲੀ ਦੇ ਵਿਚ ਇਹ ਐਲਾਨ ਕੀਤਾ ਜਾ ਸਕਦਾ। ਇਸ ਸਬੰਧ ਵਿਚ ਪ੍ਰੈਸ ਕਾਨਰਫਰੰਸ ਸੱਦ ਲਈ ਗਈ ਹੈ। ਸੂਚਨਾ ਮੁਤਾਬਕ ਭਾਜਪਾ ਦੇ ਮੁੱਖ ਦਫ਼ਤਰ ਦਿੱਲੀ ਵਿਚ ਹੋਣ ਜਾ ਰਹੀ ਇਸ ਪ੍ਰੈਸ ਕਾਨਫਰੰਸ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਿਬੀਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਣਗੇ। ਜਿਸਦੇ ਵਿਚ ਸੀਟਾਂ ਦਾ ਫ਼ਾਰਮੂਲਾ ਦਸਿਆ ਜਾਵੇਗਾ। ਚਰਚਾ ਮੁਤਾਬਕ ਅਕਾਲੀ ਦਲ ਮੁੜ ਵੱਡੇ ‘ਭਰਾ’ ਦੀ ਭੂਮਿਕਾ ਵਿਚ ਹੋਵੇਗਾ।
ਇਹ ਵੀ ਪੜ੍ਹੋ 👉Punjab Election; ਪੰਜਾਬ ‘ਚ ਹੋਵੇਗਾ ਨਵਾਂ ਸਿਆਸੀ ਗਠਜੋੜ, ਤਿੰਨ ਸਿਆਸੀ ਪਾਰਟੀਆਂ ਹੋਣਗਆਂ ਇਕੱਠੀਆਂ!
ਅਕਾਲੀਆਂ ਵੱਲੋਂ 71-73 ਸੀਟਾਂ ‘ਤੇ ਆਪਣੈ ਉਮੀਦਵਾਰ ਖੜ੍ਹੇ ਕੀਤੇ ਜਾਣਗੇ ਜਦਕਿ ਭਾਜਪਾ 44-46 ਸੀਟਾਂ ਉੱਪਰ ਚੋਣ ਲੜੇਗੀ। ਇਹ ਪਹਿਲਾਂ ਦੋਨਾਂ ਧਿਰਾਂ ਵਿਚਕਾਰ ਰਹੇ ਗਠਜੋੜ ਸਮੇਂ ਭਾਜਪਾ ਨੂੰ ਮਿਲਦੀਆਂ ਸੀਟਾਂ ਦੇ ਮੁਕਾਬਲੇ ਲਗਭਗ ਦੁਗਣੀਆਂ ਹੋਣਗੀਆਂ। ਜਿਕਰਯੋਗ ਹੈ ਕਿ ਸਾਲ 2020 ਵਿਚ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਚੱਲੇ ਕਿਸਾਨ ਸੰਘਰਸ਼ ਦੌਰਾਨ ਦੋਨੋਂ ਧਿਰਾਂ ਅਲੱਗ ਹੋ ਗਈਆਂ ਸਨ। ਇਸਤੋਂ ਬਾਅਦ ਸਾਲ 2022 ਦੀਆਂ ਵਿਧਾਨ ਸਭਾ ਤੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੋਨਾਂ ਧਿਰਾਂ ਵੱਲੋਂ ਅਲੱਗ-ਅਲੱਗ ਲੜੀਆਂ ਗਈਆਂ ਸਨ, ਜਿਸਦੇ ਵਿਚ ਕਿਸੇ ਵੀ ਧਿਰ ਨੂੰ ਸਫ਼ਲਤਾ ਨਹੀਂ ਮਿਲੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













