WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਥਰਮਲ ਪੈਨਸ਼ਨਰਜ਼ ਵੱਲੋਂ ਸਰਕਾਰ ਵਿਰੁੱਧ ਲਾਮਬੰਦੀ 

ਬਠਿੰਡਾ 12 ਅਕਤੂਬਰ:  ਪੈਨਸ਼ਨਰ ਐਸੋਸੀਏਸ਼ਨ ਥਰਮਲ ਬਠਿੰਡਾ ਵਲੋਂ ਅੱਜ ਮਹੀਨੇ ਵਾਰ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ  ਬੁਲਾਰਿਆਂ ਵੱਲੋਂ ਸੁਰੇਸ਼ ਕੁਮਾਰ ਸੇਤੀਆ, ਇੰਜ ਰਣਜੀਤ ਸਿੰਘ, ਇੰਜ ਕਰਤਾਰ ਸਿੰਘ ਬਰਾੜ,  ਇੰਜ਼ ਮਲਕੀਤ ਸਿੰਘ  ਨੇ ਪੈਨਸ਼ਨਰਾਂ ਦੀਆਂ ਮੰਗਾਂ ਮਸਲਿਆ ਸਬੰਧੀ , ਬੱਚਿਆਂ ਦਾ ਵਿਦੇਸ਼ ਵੱਲ ਪਰਵਾਸ ਕਰਨ ਸਬੰਧੀ ,ਪੰਜਾਬੀਆਂ ਖਿਡਾਰੀਆਂ ਵੱਲੋਂ  ਖੇਡਾਂ ਵਿਚ ਮੱਲਾਂ ਮਾਰਨ ਅਤੇ ਹੋਰ ਚਲੰਤ ਮਾਮਲਿਆਂ ਸਬੰਧੀ ਵਿਚਾਰ ਪੇਸ਼ ਕੀਤੇ।ਮੀਟਿੰਗ ਵਿੱਚ ਕੇਨਰਾ ਬੈਂਕ ਦੀ ਟੀਮ ਵੱਲੋਂ ਪੈਨਸ਼ਨਰਾਂ ਲਈ ਲਾਭਦਾਇਕ ਸਕੀਮ ਤਹਿਤ ਪੈਨਸ਼ਨਰ ਖ਼ਾਤੇ ਵਿੱਚ ਬੈਕ ਵੱਲੋ ਦੇਣ ਵਾਲੀਆ ਸਹੂਲਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਪ੍ਰਧਾਨ ਮਨਜੀਤ ਸਿੰਘ ਧੰਜਲ ਨੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਵੱਲੋਂ ਕੀਤੇ ਜਾ ਰਹੇ ਧਰਨੇ ਅਤੇ ਰੈਲੀਆਂ ਸਬੰਧੀ, ਪੰਜਾਬ ਸਰਕਾਰ ਦੇ ਵਿੱਤੀ ਹਾਲਤ, ਕਾਨੂੰਨ ਅਵਸਥਾ ਦੀ ਮਾੜੀ ਹਾਲਤ, ਸਤਲੁਜ ਯਮੁਨਾ ਲਿੰਕ ਨਹਿਰ ਦੇ ਪਾਣੀ ਸਬੰਧੀ ਰਾਜਨੀਤਿਕ ਪਾਰਟੀਆਂ ਵੱਲੋਂ ਲੋਕਾਂ ਨੂੰ ਗੁੰਮਰਾਹ ਕਰਨ, ਹਾਈਕੋਰਟ ਕੇਸਾਂ ਸਬੰਧੀ ਜਾਣਕਾਰੀ ਸਬੰਧੀ ਵਿਚਾਰ ਪੇਸ਼ ਕੀਤੇ ਅਤੇ ਆਉਣ ਵਾਲੇ 14 ਅਕਤੂਬਰ ਨੂੰ ਚੰਡੀਗੜ੍ਹ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਤਿਆਰ ਰਹਿਣ ਲਈ ਅਪੀਲ ਕੀਤੀ।
ਮੀਟਿੰਗ ਦੀ ਕਾਰਵਾਈ ਇੰਜ ਗੁਰਮੇਲ ਸਿੰਘ ਸਕੱਤਰ ਨੇ ਬਾਖੂਬੀ ਨਿਭਾਉਂਦੀਆਂ ਸਾਰੇ ਮੁਦਿਆਂ ਨੂੰ ਕਵਿਤਾ ਦੇ ਰੂਪ ਵਿੱਚ ਸ਼ਾਂਝੇ ਕੀਤਾ ਅਤੇ ਨਵੇਂ ਆਏ ਮੈਂਬਰਾਂ ਅਤੇ ਬਾਕੀ ਸਾਰਿਆਂ ਮੈਂਬਰਾਂ ਦਾ ਧੰਨਵਾਦ ਕੀਤਾ। ਮੀਟਿੰਗ ਦੀ ਕਾਰਵਾਈ ਵਿਚ ਇੰਜ ਜਵਾਹਰ ਲਾਲ ਸ਼ਰਮਾ, ਪਰਮਿੰਦਰ ਸਿੰਘ, ਇੰਜ ਸਾਧੂ ਸਿੰਘ , ਵੇਦ ਪ੍ਰਕਾਸ਼ ਨੇ ਵਿਸ਼ੇਸ਼ ਯੋਗਦਾਨ ਪਾਇਆ।

Related posts

ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਦੀ ਵਿਭਾਗ ਦੀ ਮੰਤਰੀ ਨਾਲ ਹੋਈ ਮੀਟਿੰਗ

punjabusernewssite

ਬਠਿੰਡਾ ’ਚ ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸਨ ਦਾ ਦੋ ਰੋਜ਼ਾ ਸੂਬਾਈ ਡੈਲੀਗੇਟ ਸੁਰੂ

punjabusernewssite

ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵੱਲੋਂ  ਦਿੱਲੀ ਵਿੱਚ ਵਿਸ਼ਾਲ ਰੈਲੀ 3 ਨਵੰਬਰ ਨੂੰ

punjabusernewssite