WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ

ਚੰਡੀਗੜ੍ਹ, 10 ਅਕਤੂਬਰ : ਬਠਿੰਡਾ ਦੇ ਮਾਡਲ ਟਾਊਨ ਇਲਾਕੇ ’ਚ 1500 ਗਜ਼ ਦੀ ਪਲਾਟ ਖਰੀਦ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਭਾਜਪਾ ਆਗੂ ਤੇ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਮਾਨਤ ਦੇ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜਦਕਿ ਮਨਪ੍ਰੀਤ ਦੇ ਪਿੱਛੇ ਪਈ ਵਿਜੀਲੈਂਸ ਦੀ ਟੀਮ ਨੇ ਬੁੱਧਵਾਰ ਨੂੰ ਮੁੜ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਜੌਹਲ ਉਰਫ਼ ਜੋਜੋ ਦੀਆਂ ਚੰਡੀਗੜ੍ਹ ਸਥਿਤ ਕੋਠੀਆਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਡੀਐਸਪੀ ਕੁਲਵੰਤ ਸਿੰਘ ਲਹਿਰੀ ਦੀ ਅਗਵਾਈ ਹੇਠ ਪੁੱਜੀ ਟੀਮ ਵਲੋਂ ਜੋਜੋ ਦੀਆਂ ਦੋ ਕੋਠੀਆਂ ਦਾ ਸਰਚ ਵਰੰਟ ਵੀ ਮੌਜੂਦ ਸੀ, ਇੰਨ੍ਹਾਂ ਵਿਚ ਇੱਕ ਕੋਠੀ ਚੰਡੀਗੜ੍ਹ ਦੇ ਪਾਸ ਇਲਾਕੇ ਸੈਕਟਰ ਸੱਤ ਵਿਚ ਸਥਿਤ ਕੰਸਟਰੱਸਕਸ਼ਨ ਅਧੀਨ ਅਤੇ ਦੂਜੀ ਜਿੱਥੇ ਮੌਜੂਦਾ ਸਮੇਂ ਜੋਜੋ ਪ੍ਰਵਾਰ ਸਹਿਤ ਰਹਿ ਰਿਹਾ ਦੱਸਿਆ ਜਾ ਰਿਹਾ।

ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜੀਤਮਹਿੰਦਰ ਸਿੱਧੂ ਨੂੰ ਪਾਰਟੀ ’ਚੋਂ ਮੁਅੱਤਲ, ਕਾਰਣ ਦੱਸੋ ਨੋਟਿਸ ਜਾਰੀ

ਵਿਜੀਲੈਂਸ ਅਧਿਕਾਰੀਆਂ ਨੇ ਇਸ ਛਾਪੇਮਾਰੀ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸਦਾ ਮਕਸਦ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨਾ ਸੀ ਪ੍ਰੰਤੂ ਇਸ ਦੌਰਾਨ ਨਾ ਹੀ ਮਨਪ੍ਰੀਤ ਮਿਲੇ ਅਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰ ਜੋਜੋ। ਜਿਸਦੇ ਚੱਲਦੇ ਇਹ ਛਾਪੇਮਾਰੀ ਆਉਣ ਵਾਲੇ ਦਿਨਾਂ ਵਿਚ ਹੋਰਨਾਂ ਥਾਵਾਂ ‘ਤੇ ਜਾਰੀ ਰਹੇਗੀ। ਉਧਰ ਸੀਨੀਅਰ ਵਕੀਲ ਆਰ.ਐਸ.ਚੀਮਾ ਤੇ ਸੁਖਦੀਪ ਸਿੰਘ ਭਿੰਡਰ ਰਾਹੀਂ ਮਨਪ੍ਰੀਤ ਬਾਦਲ ਵਲੋਂ ਹਾਈਕੋਰਟ ਵਿਚ ਅਰਜੀ ਦਾਖ਼ਲ ਕਰਕੇ ਅਗਾਊਂ ਜਮਾਨਤ ਦੀ ਮੰਗ ਕੀਤੀ ਹੈ। ਹੇਠਲੀ ਅਦਾਲਤ ਵਿਚ ਉਨ੍ਹਾਂ ਦੀ ਜਮਾਨਤ ਅਰਜੀ ਪਹਿਲਾਂ ਹੀ ਲੰਘੀ 4 ਅਕਤੁੂੁਬਰ ਨੂੰ ਰੱਦ ਚੁੱਕੀ ਹੈ। ਸਾਬਕਾ ਵਿਤ ਮੰਤਰੀ ਸਹਿਤ ਅੱਧੀ ਦਰਜ਼ਨ ਜਣਿਆਂ ਵਿਰੁਧ ਵਿਜੀਲੈਂਸ ਬਿਉਰੋ ਬਠਿੰਡਾ ਵਲੋਂ ਲੰਘੀ 24 ਸਤੰਬਰ ਨੂੰ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੋਇਆ ਹੈ।

ਮੌੜ ਜੋਨ ਦੀਆਂ 67 ਵੀਆ ਸਰਦ ਰੁੱਤ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ

ਇਸ ਕੇਸ ਵਿਚ ਮਨਪ੍ਰੀਤ ਬਾਦਲ ਤੋਂ ਇਲਾਵਾ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸੇਰਗਿੱਲ, ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ, ਹੋਟਲ ਕਾਰੋਬਾਰੀ ਰਾਜੀਵ ਕੁਮਾਰ, ਵਪਾਰੀ ਵਿਕਾਸ ਅਰੋੜਾ ਤੇ ਇੱਕ ਸਰਾਬ ਠੇਕੇਦਾਰ ਦੇ ਮੁਲਾਜਮ ਅਮਨਦੀਪ ਸਿੰਘ ਦੇ ਨਾਮ ਸ਼ਾਮਲ ਹਨ। ਵਿਜੀਲੈਂਸ ਨੇ ਰਾਜੀਵ ਕੁਮਾਰ, ਵਿਕਾਸ ਅਰੋੜਾ ਤੇ ਅਮਨਦੀਪ ਸਿੰਘ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ, ਜੋਕਿ ਹੁਣ ਬਠਿੰਡਾ ਜੇਲ੍ਹ ਵਿਚ ਬੰਦ ਹਨ। ਜਦਕਿ ਸਾਬਕਾ ਮੰਤਰੀ, ਅਧਿਕਾਰੀ ਬਿਕਰਮ ਸ਼ੇਰਗਿੱਲ ਤੇ ਸੁਪਰਡੈਂਟ ਪੰਕਜ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਮਨਪ੍ਰੀਤ ਤੋਂ ਇਲਾਵਾ ਪੀਸੀਐਸ ਅਧਿਕਾਰੀ ਤੇ ਬੀਡੀਏ ਦੇ ਤਤਕਾਲੀ ਪ੍ਰਸਾਸਕ ਬਿਕਰਮਜੀਤ ਸਿੰਘ ਸ਼ੇਰਗਿੱਲ ਤੇ ਸੁਪਰਡੈਂਟ ਪੰਕਜ ਕਾਲੀਆ ਵਲੋਂ ਵੀ ਬਠਿੰਡਾ ਦੀ ਸੈਸਨ ਅਦਾਲਤ ਵਿਚ ਅਗਾਉਂ ਜਮਾਨਤ ਦੀ ਅਰਜੀ ਲਗਾਈ ਹੋਈ ਹੈ, ਜਿਸ ਉਪਰ ਫੈਸਲਾ 16 ਅਕਤੂਬਰ ਨੂੰ ਸੁਣਾਇਆ ਜਾਵੇਗਾ।

Related posts

ਪੰਜਾਬ ਸਰਕਾਰ ਦੇ ਦੋ ਮੰਤਰੀਆਂ ਨੇ ਸਾਂਝੀ ਪੱਲੇਦਾਰ ਮਜ਼ਦੂਰ ਯੂਨੀਅਨ ਨਾਲ ਕੀਤੀ ਮੀਟਿੰਗ

punjabusernewssite

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਦਾ ਐਲਾਨ

punjabusernewssite

ਅਕਾਲੀ ਦਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਲਾਹ ਅਨੁਸਾਰ ਆਪ ਗ੍ਰਿਫਤਾਰੀ ਦੇਣ ਦੇ ਫੈਸਲੇ ਦਾ ਕੀਤਾ ਸਵਾਗਤ

punjabusernewssite