ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ : ਇੰਪਲਾਈਜ਼ ਫੈਡਰੇਸ਼ਨ (ਚਾਹਲ ) ਥਰਮਲ ਪਲਾਂਟ ਲਹਿਰਾਂ ਮੁਹੱਬਤ ਵਲੋਂ ਥਰਮਲ ਪਲਾਂਟ ਦੇ ਮੇਨ ਗੇਟ ਤੇ ਰੋਸ ਰੈਲੀ ਕੀਤੀ ਗਈ ਇਸ ਵਿੱਚ ਜਥੇਬੰਦੀ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਸ ਬਲਜੀਤ ਸਿੰਘ ਬਰਾੜ, ਜਨਰਲ ਸਕੱਤਰ ਰਜਿੰਦਰ ਸਿੰਘ ( ਨਿੰਮਾ) ,ਸੀ ਮੀਤ ਪ੍ਰਧਾਨ ਲਖਵੰਤ ਸਿੰਘ ਬਾਂਡੀ,ਜੁਆਇੰਟ ਸਕੱਤਰ ਰਘਬੀਰ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਥਰਮਲ ਪਲਾਂਟ ਮੈਨੇਜਮੈਂਟ ਵਲੋ ਪਲਾਟ ਦਾ ਯੂਨਿਟ ਨੰਬਰ -2 ਦੀ ਈ ਐਸ ਪੀ ਦਾ ਢਾਂਚਾ 12-ਮਈ 2022 ਨੂੰ ਢਹਿ ਢੇਰੀ ਹੋਣ ਕਰਕੇ ਉਤਪਾਦਨ ਬੰਦ ਹੋ ਗਿਆ ਸੀ। ਤਕਰੀਬਨ 8 ਮਹੀਨੇ ਬੀਤ ਜਾਣ ਤੇ ਵੀ ਇਸ ਦਾ ਈ ਐਸ ਪੀ ਨਵਾ ਲਗਾਉਣ ਦਾ ਟੈਂਡਰ ਜਾਰੀ ਨਹੀਂ ਹੋ ਸਕਿਆ ਅਤੇ ਹੋਰ ਇੱਕ ਸਾਲ ਲਈ ਉਤਪਾਦਨ ਬੰਦ ਰਹੇਗਾ ਇਸ ਯੂਨਿਟ ਨੂੰ ਸੈਡ ਡਾਉਣ ਤੇ ਘੋਸ਼ਿਤ ਕਰਨ ਦੇ ਕੰਮ ਤੋਂ ਟਾਲਾ ਵੱਟਿਆ ਜਾ ਰਿਹਾ ਹੈ । ਜਿਸ ਕਰਕੇ ਮੁਲਾਜ਼ਮਾਂ ਦੇ ਮਨਾ ਵਿੱਚ ਭਾਰੀ ਗੁੱਸਾ ਹੈ ਅੱਜ ਮੁਲਾਜ਼ਮਾਂ ਨੇ ਆਪਣਾ ਗੁੱਸਾ ਜਾਹਰ ਕਰਦੇ ਹੋਏ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਥਰਮਲ ਪਲਾਂਟ ਵਿੱਚ ਟੈਕਨੀਕਲ ਸਟਾਫ ਦੀ ਭਾਰੀ ਕਮੀ ਹੋਣ ਦੇ ਬਾਵਜੂਦ ਜੋ ਮੌਜੂਦਾ ਤੈਨਾਤ ਕਰਮਚਾਰੀ 2-2 ਲੁਕੇਸਨਾ ਤੇ ਕੰਮ ਕਰਕੇ ਪਲਾਂਟ ਦੇ ਦੂਸਰੇ 3 ਨੰ:ਯੂਨਿਟ ਤੋਂ ਭਰਪੂਰ ਬਿਜਲੀ ਉਤਪਾਦਨ ਕਰ ਰਹੇ ਹਨ ਇਹਨਾਂ ਤੈਨਾਤ ਕਰਮਚਾਰੀਆਂ ਨੂੰ ਆਪਣੇ ਘਰੇਲੂ ਕੰਮਾਂ ਕਾਰਾਂ ਲਈ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਅਧਿਕਾਰੀਆਂ ਤੇ ਮੁਲਾਜ਼ਮਾਂ ਵਿੱਚ ਤਕਰਾਰ ਬਾਜੀ ਵੱਧ ਰਹੀ ਹੈ ਮੁਲਾਜਮ ਆਗੂਆ ਨੇ? ਸਰਕਾਰ /ਮਨੈਜਮੈਟ ਤੋ ਯੂਨਿਟ ਨੰ – 2 ਨੂੰ ਸੈਡ ਡਾਉਣ ਤੇ ਘੋਸ਼ਿਤ ਕਰਨ ਦੀ ਮੰਗ ਤੇ ਇਲਾਵਾ ਹੋਰ ਭੱਖਦੀਆ ਮੰਗਾ ਜਿਵੇ 9-16-23 ਸਾਲਾ ਸਮਾਂਬੱਧ ਸਕੇਲ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, ਮੋਬਾਈਲ /ਡਿਊਟੀ ਲੋਡਾ ਭੱਤਾ ਡਬਲ ਕਰਨ, ਪੇਂਡੂ ਭੱਤਾ ਲਾਗੂ ਕਰਨ, ਪਿਛਲੇ 8 ਸਾਲ ਤੋਂ ਥਰਮਲ ਪਲਾਂਟਾਂ ਦੀ ਸਿੱਧੀ ਭਰਤੀ ਕੋਟੇ ਦੀਆਂ ਪੋਸਟਾਂ ਤੇ ਭਰਤੀ ਕਰਨ, ਥਰਮਲ ਪਲਾਂਟ ਬਠਿੰਡਾ ਦੀਆ ਪੈਡਿਗ ਪਈਆ ਪੋਸਟਾ ਥਰਮਲ ਪਲਾਂਟ ਲਹਿਰਾਂ ਮੁਹੱਬਤ ਵਿਖੇ ਤਬਦੀਲ ਕਰਨ ਪੇਅ ਸਕੇਲਾ ਅਤੇ ਡੀ ਏ ਦੀ ਪੈਡਿਂਗ ਕਿਸਤਾ ਦੇਣ ,ਐਸ ਐਸ ਏ ਤੋਂ ਬਣਦੀ ਡਿਊਟੀ ਲੈਣ ਦੀ ਮੰਗ ਕੀਤੀ ।ਇਸ ਰੈਲੀ ਵਿਚ ਥਰਮਲ ਪਲਾਂਟ ਲਹਿਰਾਂ ਮੁਹੱਬਤ ਦੇ ਮੁਲਾਜਮਾਂ ਤੋਂ ਇਲਾਵਾ ਜਥੇਬੰਦੀ ਦੇ ਅਹੁਦੇਦਾਰ ਸ ਦਮਨਜੀਤ ਸਿੰਘ ਆਡੀਟਰ,ਸ੍ਰੀ ਰਜਿੰਦਰ ਬਹਾਦਰ ਪ੍ਰੈਸ ਸਕੱਤਰ, ਸ ਮਲਕੀਤ ਸਿੰਘ ਚੈਣਾ ਪ੍ਰਚਾਰ ਸਕੱਤਰ, ਸ ਗੁਰਲਾਲ ਸਿੰਘ ਗਿੱਲ, ਸ ਜਸਨਦੀਪ ਸਿੰਘ,ਸ੍ਰੀ ਰਾਜ ਕੁਮਾਰ, ਸ੍ਰੀ ਪ੍ਰੇਮ ਕੁਮਾਰ ਉਪਲ ਮੈਬਰਾਨ ਨੇ ਭਾਗ ਲਿਆ ।
Share the post "ਥਰਮਲ ਮੈਨਜਮੈਂਟ ਵਲੋਂ ਯੂਨਿਟ ਨੰਬਰ -2 ਨੂੰ ਸੈਡ ਡਾਊਨ ’ਤੇ ਘੋਸ਼ਿਤ ਨਾ ਕਰਨ ਵਿਰੁੱਧ ਮੁਲਾਜਮਾਂ ਵਲੋਂ ਰੋਸ ਰੈਲੀ"