ਸੁਖਜਿੰਦਰ ਮਾਨ
ਬਠਿੰਡਾ, 28 ਜੁਲਾਈ: ਅਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਵਾਲੇ ਰਮਸਾ ਅਤੇ ਹੋਰ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਰਾਮਪੁਰਾ ਫ਼ੂਲ ਦੀ ਅਦਾਲਤ ਨੇ ਕਰੀਬ ਦਸ ਸਾਲਾਂ ਬਾਅਦ ਥਾਣਾ ਦਿਆਲਪੁਰਾ ਵਿਖੇ ਦਰਜ਼ ਪੁਲਿਸ ਮੁਕੱਦਮੇ ਵਿਚੋਂ ਬਰੀ ਕਰ ਦਿੱਤਾ। ਇੰਨ੍ਹਾਂ ਸੰਘਰਸ਼ੀ ਅਧਿਆਪਕਾਂ ਦੇ ਕੇਸ ਦੀ ਪੈਰਵੀਂ ਕਰਨ ਵਾਲੇ ਸੀਨੀਅਰ ਵਕੀਲ ਅਜੀਤਪਾਲ ਸਿੰਘ ਮੰਡੇਰ, ਅਮਨਦੀਪ ਸਿੰਘ ਸਿੱਧੂ, ਅਮਨਦੀਪ ਸਿੰਘ ਢਿੱਲੋਂ ਤੇ ਹਰਮਨਿੰਦਰ ਸਿੰਘ ਢਿੱਲੋਂ ਆਦਿ ਨੇ ਦਸਿਆ ਕਿ ਕਰੀਬ ਪੰਜ ਦਰਜ਼ਨ ਅਧਿਆਪਕਾਂ ਵਿਰੁਧ ਮਿਤੀ 08.06.2012 ਨੂੰ ਥਾਣਾ ਦਿਆਲਪੁਰਾ ਵਿਖੇ ਅਧੀਨ ਧਾਰਾ 188,186,353,332,333,148,149 ਤਹਿਤ ਦਰਜ ਕਰਕੇ ਜੇਲਾਂ ਵਿੱਚ ਬੰਦ ਕਰ ਦਿੱਤਾ ਸੀ। ਕਾਫ਼ੀ ਲੰਮੀ ਜਦੋ ਜਹਿਦ ਬਾਅਦ ਇੰਨ੍ਹਾਂ ਅਧਿਆਪਕਾਂ ਨੂੰ ਜੇਲ੍ਹਾਂ ਤੋਂ ਜਮਾਨਤ ਮਿਲੀ ਸੀ ਅਤੇ ਇਹ ਮਾਮਲਾ ਉਸ ਸਮੇ ਤੋਂ ਹੀ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ । ਅੱਜ ਮਾਣਯੋਗ ਅਦਾਲਤ ਸ੍ਰੀ ਦਲੀਪ ਕਮਾਰ ਨੇ ਦਸਾਂ ਸਾਲਾਂ ਤੋਂ ਟਰਾਇਲ ਭੁਗਤ ਰਹੇ ਇੰਨ੍ਹਾਂ 58 ਅਧਿਆਪਕਾਂ ਨੂੰ ਬਾ-ਇੱਜਤ ਬਰੀ ਕਰ ਦਿੱਤਾ ਹੈ।
ਦਸ ਸਾਲਾਂ ਬਾਅਦ ਰਮਸਾ ਅਧਿਆਪਕ ਪੁਲਿਸ ਮੁਕੱਦਮੇ ਵਿਚੋਂ ਹੋਏ ਬਰੀ
16 Views