ਬਠਿੰਡਾ, 25 ਨਵੰਬਰ: ਠੰਢ ਤੋਂ ਬੱਚਣ ਲਈ ਸਮਾਜਸੇਵੀ ਦਾਨੀ ਸੱਜਣ ਦੁਆਰਾ ਇਵਨਿੰਗ ਸਕੂਲ ਵਿੱਚ ਪੜਾਈ ਕਰਨ ਵਾਲੇ ਜਰੂਰਤਮੰਦ ਬੱਚਿਆਂ ਨੂੰ 50 ਦੇ ਕਰੀਬ ਗਰਮ ਬੂਟ ਵੰਡੇ ਗਏ। ਇਸ ਮੌਕੇ ‘ਤੇ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਸ਼ਹੀਦ ਜਰਨੈਲ ਸਿੰਘ ਯਾਦਗੀਰੀ ਪਾਰਕ, ਦਾਣਾ ਮੰਡੀ ਰੋਡ ਵਿਖੇ ਇਵਨਿੰਗ ਸਕੂਲ ਵਿੱਚ ਗਰੀਬ ਅਤੇ ਜਰੂਰਤਮੰਦ ਬੱਚਿਆਂ ਨੂੰ ਮੁਫਤ ਪੜਾਇਆ ਜਾਂਦਾ ਹੈ।
ਸਿੱਖਿਆ ਵਿੱਚ ਰੰਗਮੰਚ ਦੀ ਭੂਮਿਕਾ ਵਿਸ਼ੇ ‘ਤੇ ਭਾਸ਼ਾ ਵਿਭਾਗ ਵੱਲੋਂ ਥੀਏਟਰ ਵਰਕਸ਼ਾਪ ਆਯੋਜਿਤ
ਸੁਸਾਇਟੀ ਦੁਆਰਾ ਇਹ ਇਵਨਿੰਗ ਸਕੂਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਨਾਂ ਬੱਚਿਆਂ ਦੀ ਪੜਾਈ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ, ਇਸਦੇ ਲਈ ਸਮੇਂ ਸਮੇਂ ਸਿਰ ਵੱਖ ਵੱਖ ਸਮਾਜਸੇਵੀ ਦਾਨੀ ਸੱਜਣਾਂ ਦੁਆਰਾ ਅਪਣਾ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਬੀਤੇ ਦਿਨੀ ਸਮਾਜਸੇਵੀ ਦਾਨੀ ਸੱਜਣ ਦੁਆਰਾ ਇਨਾਂ ਜਰੂਰਤਮੰਦ ਬੱਚਿਆਂ ਲਈ 50 ਦੇ ਕਰੀਬ ਬੂਟ ਵੰਡੇ ਗਏ ਹਨ। ਉਨਾਂ ਦੀ ਸੇਵਾ-ਭਾਵਨਾ ਵੇਖਦੇ ਹੋਏ ਸੁਸਾਇਟੀ ਦਾਨੀ ਸੱਜਣ ਦਾ ਤਹਿਦਿਲੋ ਧੰਨਵਾਦ ਕਰਦੀ ਹੈ। ਇਸ ਮੌਕੇ ਤੇ ਸੁਸਾਇਟੀ ਮੈਂਬਰ ਜਤਿੰਦਰ ਕੁਮਾਰ, ਗੁਰਦੀਪ ਸਿੰਘ ਗਿੱਲ, ਅਮਨ ਵੀ ਮੌਜੂਦ ਸਨ।