ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜੱਥਾ ਮਾਰਚ ਦਾ ਭਰਵੇਂ ਇੱਕਠਾਂ ਰਾਹੀਂ ਕੀਤਾ ਸ਼ਾਨਦਾਰ ਸਵਾਗਤ

Date:

spot_img

30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਵੇਗੀ ਮਾਲਵਾ ਜ਼ੋਨ ਦੀ ਲਾਮਿਸਾਲ ’ਮਜ਼ਦੂਰ ਅਧਿਕਾਰ ਰੈਲੀ’
ਸੁਖਜਿੰਦਰ ਮਾਨ
ਬਠਿੰਡਾ, 3 ਦਸੰਬਰ: ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਦੀ ਅਗਵਾਈ ਵਿੱਚ ਸੂਬੇ ਦੇ ਸਾਰੇ ਜਿਲ੍ਹਿਆਂ ਦਾ ਦੌਰਾ ਕਰ ਰਹੇ ਸੂਬਾਈ ਜੱਥਾ ਮਾਰਚ ਦੇ ਅੱਜ ਬਠਿੰਡਾ ਦੇ ਪਿੰਡ ਬੁਲਾਢੇ ਵਾਲਾ ਪੁੱਜਣ ’ਤੇ ਦੋਪਹੀਆ ਵਹੀਕਲਾਂ ਦੇ ਵੱਡੇ ਕਾਫਲੇ ਵਿੱਚ ਸ਼ਾਮਲ ਸੈਂਕੜੇ ਵਰਕਰਾਂ ਵੱਲੋਂ ਆਕਾਸ਼ ਗੂੰਜਾਊ ਨਾਹਰਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਜੱਥਾ ਮਾਰਚ ਦੌਰਾਨ ਸਿਵੀਆਂ, ਗੋਨਿਆਨਾ ਮੰਡੀ, ਨਥਾਣਾ, ਲਹਿਰਾ ਧੂੜਕੋਟ ਅਤੇ ਰਾਜਗੜ੍ਹ ਕੁੱਬੇ ਵਿਖੇ ਕੀਤੇ ਗਏ ਭਰਵੇਂ ਕਿਰਤੀ ਇਕੱਠਾਂ ਨੂੰ ਸਾਥੀ ਨਾਹਰ ਅਤੇ ਦਾਊਦ ਤੋਂ ਇਲਾਵਾ ਸੂਬਾਈ ਵਿੱਤ ਸਕੱਤਰ ਸਾਥੀ ਮਹੀਪਾਲ, ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਿਲ੍ਹਾ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਸੂਬਾ ਕਮੇਟੀ ਮੈਂਬਰ ਗੁਰਤੇਜ ਸਿੰਘ ਹਰੀ ਨੌ, ਔਰਤ ਮੁਕਤੀ ਮੋਰਚਾ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ ਮਹਿਮਾ ਸਰਜਾ ਨੇ ਸੰਬੋਧਨ ਕੀਤਾ।ਆਗੂਆਂ ਨੇ ਹਰ ਕਿਸਮ ਦੀ ਲੁੱਟ-ਚੋਂਘ ਅਤੇ ਜਬਰ-ਵਿਤਕਰੇ ਦੇ ਖਾਤਮੇ ਲਈ ਕੇਂਦਰੀ ਤੇ ਸੂਬਾ ਸਰਕਾਰਾਂ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ ਅਤੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਦੀਆਂ ਅਤਿ ਲੋੜੀਂਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਜੱਥੇਬੰਦ ਹੋ ਕੇ ਆਰ-ਪਾਰ ਦੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਉਨ੍ਹਾਂ ਉਕਤ ਮੰਗਾਂ ਮਸਲਿਆਂ ਦੇ ਸਨਮਾਨਯੋਗ ਨਿਪਟਾਰੇ ਲਈ ਆਉਣ ਵਾਲੀ 30 ਦਸੰਬਰ ਨੂੰ ਬਠਿੰਡਾ ਵਿਖੇ ਕੀਤੀ ਜਾਣ ਵਾਲੀ ਮਾਲਵਾ ਜ਼ੋਨ ਦੀ ’ਮਜ਼ਦੂਰ ਅਧਿਕਾਰ ਰੈਲੀ’ ਵਿੱਚ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ। ਵੱਖੋ-ਵੱਖ ਇਕੱਠਾਂ ਵਿੱਚ ਮੱਖਣ ਸਿੰਘ ਤਲਵੰਡੀ ਸਾਬੋ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਕੂਕਾ ਸਿੰਘ ਨਥਾਣਾ, ਸ਼ਿੰਦਰ ਕੌਰ ਨੇਹੀਆਂ ਵਾਲਾ, ਮੱਖਣ ਸਿੰਘ ਪੂਹਲੀ, ਸੁਖਦੇਵ ਸਿੰਘ ਰਾਜਗੜ੍ਹ ਕੁੱਬੇ, ਜੋਗਿੰਦਰ ਸਿੰਘ ਕਲਿਆਣ, ਅਮਰੀਕ ਸਿੰਘ ਤੁੰਗਵਾਲੀ, ਬਲਦੇਵ ਸਿੰਘ ਪੂਹਲੀ, ਲਖਵੀਰ ਸਿੰਘ ਅਮਰਗੜ੍ਹ, ਬੂਟਾ ਸਿੰਘ ਨੇਹੀਆਂ ਵਾਲਾ, ਗੁਰਚਰਨ ਸਿੰਘ ਬੁਲਾਢੇ ਵਾਲਾ, ਰਾਜਾ ਸਿੰਘ ਸਿਵੀਆਂ ਨੇ ਵੀ ਵਿਚਾਰ ਰੱਖੇ।

spot_img
spot_img

Share post:

Popular

More like this
Related

Moga Police ਵੱਲੋਂ ਗੁੰਮ ਹੋਏ 300 ਮੋਬਾਈਲ ਫੋਨ ਟ੍ਰੇਸ ਕਰਕੇ ਬਰਾਮਦ, ਅਸਲ ਮਾਲਕਾਂ ਨੂੰ ਕੀਤੇ ਵਾਪਸ

Moga News: IG ਫਰੀਦਕੋਟ ਰੇਂਜ ਸ੍ਰੀਮਤੀ ਨੀਲੰਬਰੀ ਜਗਦਲੇ ਵਿਜੇ,...

ਐਡਵੋਕੇਟ ਧਾਮੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ’ਚ ਗਿਆਨੀ ਦਿੱਤ ਸਿੰਘ ਦੇ ਨਾਂ ’ਤੇ ਆਡੀਟੋਰੀਅਮ ਦਾ ਉਦਘਾਟਨ

Amritsar News:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ...

70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ; ਹੈਂਡਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਸ਼ੁਰੂ

Sports News: 70ਵੀਆਂ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹੈਂਡਬਾਲ ਅੰਡਰ-14...