ਇੱਕ ਦੀ ਬਦਲੀ ਲਦਾਖ਼ ਤੇ ਦੂਜੇ ਦੀ ਅਰਨਾਚਲ ਪ੍ਰਦੇਸ਼ ਕੀਤੀ
ਪੰਜਾਬੀ ਖ਼ਬਰਸਾਰ ਬਿਊਰੋ
ਨਵੀਂ ਦਿੱਲੀ, 27 ਮਈ: ਬੀਤੇ ਦਿਨ ਅਖ਼ਬਾਰ ਤੇ ਸੋਸਲ ਮੀਡੀਆ ਦੀ ਸੁਰਖੀਆਂ ਬਟੋਰਨ ਵਾਲੇ ਦਿੱਲੀ ਦੇ ਇੱਕ ਪ੍ਰਭਾਵਸ਼ਾਲੀ ਆਈ.ਏ.ਐਸ ਜੋੜੀ ਨੂੰ ਸਟੇਡੀਅਮ ਨੂੰ ਬੰਦ ਕਰਕੇ ਕੁੱਤਾ ਘੁਮਾਉਣਾ ਮਹਿੰਗਾ ਪੈ ਗਿਆ ਹੈ। ਕੇਂਦਰੀ ਯੂਨੀਅਨ ਟੈਰੀਟਰੀ ਕੇਡਰ(1994) ਦੀ ਇਸ ਜੋੜੀ ਵਿਰੁਧ ਸਖ਼ਤ ਕਾਰਵਾਈ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੇ ਪਤੀ ਨੂੰ ਲਦਾਖ਼ ਤੇ ਪਤਨੀ ਨੂੰ ਅਰਨਾਚਲ ਪ੍ਰਦੇਸ਼ ਬਦਲ ਦਿੱਤਾ ਹੈ। ਦਿੱਲੀ ਸਰਕਾਰ ’ਚ ਮਹੱਤਵਪੂਰਨ ਅਹੁੱਦਿਆਂ ’ਤੇ ਤੈਨਾਤ ਇਹ ਜੋੜੀ ਜਦ ਸ਼ਾਮ ਸਮੇਂ ਅਪਣੇ ਕੁੱਤੇ ਨੂੰ ਲੈ ਕੇ ਸਟੇਡੀਅਮ ਵਿਚ ਘੁੰਮਣ ਜਾਂਦੀ ਸੀ ਤਾਂ ਉਸ ਸਮੇਂ ਇੰਨ੍ਹਾਂ ਦੇ ਆਦੇਸ਼ਾਂ ਉਪਰ ਆਮ ਲੋਕਾਂ ਦਾ ਸਟੇਡੀਅਮ ਵਿਚ ਦਾਖ਼ਲਾ ਬੰਦ ਕਰ ਦਿੱਤਾ ਜਾਂਦਾ ਸੀ। ਅੰਗਰੇਜ਼ੀ ਦੇ ਇੱਕ ਅਖ਼ਬਾਰ ਨੇ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਸੀ। ਜਿਸਤੋਂ ਬਾਅਦ ਸੀਨੀਅਰ ਆਈਏਐਸ ਅਧਿਕਾਰੀ ਸੰਜੀਵ ਖੀਰਵਰ ਤੇ ਉਸਦੀ ਪਤਨੀ ਰਿਕੂ ਦੁੱਗਾ ਵਿਰੁਧ ਕੇਂਦਰ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸੰਜੀਵ ਖੀਰਵਾਰ ਨੂੰ ਹੁਣ ਲਦਾਖ਼ ਤੇ ਰਿੰਕੂ ਦੁੱਗਾ ਨੂੰ ਅਰਨਾਚਲ ਪ੍ਰਦੇਸ਼ ਬਦਲਿਆਂ ਗਿਆ ਹੈ। ਪਤਾ ਲੱਗਿਆ ਹੈ ਕਿ ਡਿਵੀਜਨਲ ਕਮਿਸਨਰ ਦੇ ਅਹੁੱਦੇ ’ਤੇ ਤੈਨਾਤ ਸੰਜੀਵ ਖ਼ੀਰਵਾਰ ਨੂੰ ਦਿੱਲੀ ਸਰਕਾਰ ਨੇ ਮਾਲ ਵਿਭਾਗ ਅਤੇ ਸਹਿਰੀ ਵਿਕਾਸ ਵਿਭਾਗ ਵੀ ਦਿੱਤਾ ਹੋਇਆ ਸੀ। ਰਿੰਕੂ ਦੁੱਗਾ ਕੋਲ ਵੀ ਮਹੱਤਵਪੂਰਨ ਵਿਭਾਗ ਸਨ।
ਦਿੱਲੀ ਦੀ ਅਫ਼ਸਰ ਜੋੜੀ ਨੂੰ ਸਟੇਡੀਅਮ ਬੰਦ ਕਰਕੇ ਕੁੱਤਾ ਘੁਮਾਉਣਾ ਪਿਆ ਮਹਿੰਗਾ
5 Views