ਵਿਰੋਧੀ ਧਿਰ ਦੇ ਉਮੀਦਵਾਰ ਯਸਵੰਤ ਸਿੰਨਾ ਨੂੰ ਹਰਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਨਵੀਂ ਦਿੱਲੀ, 19 ਜੁਲਾਈ: ਪਹਿਲਾਂ ਹੀ ਚੱਲ ਰਹੀਆਂ ਕਿਆਸਅਰਾਈਆਂ ਨੂੰ ਸੱਚ ਕਰਦਿਆਂ ਭਾਜਪਾ ਦੀ ਅਗਵਾਈ ਵਾਲੇ ਐਨ.ਡੀ.ਏ ਗਠਜੋੜ ਦੀ ਉਮੀਦਵਾਰ ਦਰੋਪਦੀ ਮੁਰਮੂ ਅੱਜ ਦੋ ਦਿਨ ਪਹਿਲਾਂ ਰਾਸ਼ਟਰਪਤੀ ਅਹੁੱਦੇ ਲਈ ਪਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਦੇਸ ਦੀ 15ਵੀਂ ਮੁਖੀ ਚੁਣੀ ਗਈ। ਉਹ 25 ਜੁਲਾਈ ਨੂੰ ਦੇਸ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਸ਼੍ਰੀ ਮੁਰਮੂ ਜੋਕਿ ਆਦਿ ਵਾਸੀ ਕਬੀਲੇ ਭਾਈਚਾਰੇ ਨਾਲ ਸਬੰਧਤ ਹੈ, ਨੇ ਅਪਣੇ ਵਿਰੋਧੀ ਯਸਵੰਤ ਸਿੰਨਾ ਨੂੰ ਵੱਡੇ ਅੰਤਰ ਨਾਲ ਹਰਾਇਆ। ਚੋਣ ਅਧਿਕਾਰੀਆਂ ਵਲੋਂ ਮੁਹੱਈਆਂ ਕਰਵਾਈਆਂ ਜਾਣਕਾਰੀ ਮੁਤਾਬਕ ਦਰੋਪਦੀ ਮੁਰਮੂ ਨੂੰ 3,78,000 ਦੇ ਮੁੱਲ ਦੀਆਂ 540 ਵੋਟਾਂ ਹਾਸਲ ਹੋਈਆਂ ਜਦੋਂਕਿ ਉਨ੍ਹਾਂ ਦੇ ਵਿਰੋਧੀ ਯਸਵੰਤ ਸਿੰਨਾ ਨੂੰ 1,45,600 ਦੇ ਮੁੱਲ ਦੀਆਂ 208 ਵੋਟਾਂ ਹੀ ਪ੍ਰਾਪਤ ਹੋਈਆਂ। ਸ਼੍ਰੀਮਤੀ ਮੁਰਮੂ ਨੇ ਅਪਣੀ ਜਿੱਤ ਲਈ ਚਾਹੀਦੀਆਂ ਕੁੱਲ ਵੋਟਾਂ ਦਾ ਅੰਕੜਾ ਗਿਣਤੀ ਦੇ ਤੀਜੇ ਗੇੜ ਵਿੱਚ ਹੀ ਪਾਰ ਕਰ ਲਿਆ ਸੀ। ਜਿਸਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮੌਜੂਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਹਿਤ ਦੇਸ ਦੇ ਵੱਡੇ ਆਗੂਆਂ ਤੇ ਵਿਰੋਧੀਆਂ ਨੇ ਵੀ ਦਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਹੈ।
ਦ੍ਰੋਪਤੀ ਮੁਰਮੂ ਚੁਣੀ ਗਈ ਦੇਸ ਦੀ 15ਵੀਂ ਰਾਸ਼ਟਰਪਤੀ
14 Views