6 Views
ਫਿਰੌਤੀ ਨਾ ਦੇਣ ‘ਤੇ ਗੈਂਗਸਟਰਾਂ ਨੇ ਕੀਤਾ ਸੀ ਕੱਪੜਾ ਵਪਾਰੀ ‘ਤੇ ਹਮਲਾ
ਮੁੱਖ ਮੰਤਰੀ ਵਲੋਂ ਸਹੀਦ ਪੁਲਿਸ ਕਰਮਚਾਰੀ ਦੇ ਪ੍ਰਵਾਰ ਨੂੰ ਦੋ ਕਰੋਡ਼ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ
ਪੰਜਾਬੀ ਖਬਰਸਾਰ ਬਿਉਰੋ
ਨਕੋਦਰ,8 ਦਸੰਬਰ: ਗੈੰਗਸਟਰਾਂ ਨੂੰ ਫਿਰੌਤੀ ਨਾ ਦੇਣ ਕਾਰਨ ਉਨ੍ਹਾਂ ਦੇ ਹਮਲੇ ‘ਚ ਮਾਰੇ ਗਏ ਕੱਪੜਾ ਵਪਾਰੀ ਭੁਪਿੰਦਰ ਸਿੰਘ ਚਾਵਲਾ ਨਾਲ ਜਖਮੀ ਹੋਏ ਪੰਜਾਬ ਪੁਲਿਸ ਦੇ ਕਾਂਸਟੇਬਲ ਮਨਦੀਪ ਸਿੰਘ ਨੇ ਵੀ ਅੱਜ ਦਮ ਤੋੜ ਦਿੱਤਾ ਹੈ। ਬੀਤੀ ਰਾਤ ਗੈਂਗਸਟਰਾਂ ਵਲੋਂ ਕੀਤੇ ਹਮਲੇ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਦੀ ਮੋਕੇ ‘ਤੇ ਹੀ ਮੋਤ ਹੋ ਗਈ ਅਤੇ ਉਸਦੇ ਨਾਲ ਤੈਨਾਤ ਕਾਂਸਟੇਬਲ ਮਨਦੀਪ ਸਿੰਘ ਬੁਰੀ ਤਰੁਾਂ ਜਖਮੀ ਹੋ ਗਿਆ ਸੀ, ਜਿਸਨੂੰ ਪਹਿਲਾਂ ਨਕੋਦਰ ਅਤੇ ਬਾਅਦ ਵਿੱਚ ਗੰਭੀਰ ਹਾਲਾਤ ਦੇਖਦੇ ਹੋਏ ਜਲੰਧਰ ਰੈਫ਼ਰ ਕੀਤਾ ਗਿਆ , ਪਰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਡਾਕਟਰਾਂ ਵਲੋਂ ਉਸਨੂੰ ਬਚਾਇਆ ਨਹੀਂ ਜਾ ਸਕਿਆ। ਜਿਸਦੇ ਚੱਲਦੇ ਡਿਊਟੀ ਕਰਦੇ ਹੋਏ ਪੰਜਾਬ ਪੁਲਿਸ ਦਾ ਕਾਂਸਟੇਬਲ ਮਨਦੀਪ ਸਿੰਘ ਸ਼ਹੀਦ ਹੋ ਗਿਆ। ਉਧਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਸਹੀਦ ਕਾਂਸਟੇਬਲ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਤੇ HDFC ਬੈਂਕ ਵੱਲੋਂ 1 ਕਰੋੜ ਰੁਪਏ ਦੀ ਬੀਮਾ ਰਾਸ਼ੀ ਦਿੱਤੀ ਜਾਵੇਗੀ l ਜਿਕਰਯੋਗ ਹੈ ਕਿ ਕੱਪੜਾ ਵਪਾਰੀ ਤੋਂ ਗੈਂਗਸਟਰਾਂ ਨੇ 2 ਮਹੀਨੇ ਪਹਿਲਾਂ 20 ਲੱਖ ਰੁਪਏ ਫਿਰੋਤੀ ਮੰਗੀ ਸੀ ਪਰੰਤੂ ਭੁਪਿੰਦਰ ਨੇ ਫਿਰੌਤੀ ਦੇਣ ਦੀ ਬਜਾਏ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਨੇ ਵੀ ਉਸਦੀ ਸੁਰੱਖਿਆ ਨੂੰ ਦੇਖਦੇ ਹੋਏ ਗੰਨਮੈਨ ਦੇ ਤੌਰ ‘ਤੇ ਮਨਦੀਪ ਸਿੰਘ ਦੀ ਲਗਾਈ ਸੀ। ਬੀਤੀ ਕੱਲ ਰਾਤ 8 ਵਜੇ ਦੇ ਕਰੀਬ ਜਦ ਭੁਪਿੰਦਰ ਸਿੰਘ ਦੁਕਾਨ ਬੰਦ ਕਰੇ ਜਾਣ ਲੱਗਾ ਸੀ ਤਾਂ 2 ਮੋਟਰਸਾਇਕਲਾਂ ‘ਤੇ ਆਏ ਅਣਪਛਾਤੇ ਬਦਮਾਸ਼ਾਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਸਨ। ਜਿਸ ਵਿੱਚ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਤੇ ਪੁਲਿਸ ਮੁਲਾਜਮ ਜਖਮੀ ਹੋ ਗਿਆ ਸੀ।
Share the post "ਨਕੋਦਰ ਦੇ ਕੱਪੜਾ ਵਪਾਰੀ ਨਾਲ ਜਖਮੀ ਹੋਏ ਪੁਲਿਸ ਮੁਲਾਜਮ ਮਨਦੀਪ ਨੇ ਵੀ ਤੋੜਿਆ ਦਮ"