ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਬਾਹਰ ਦੋ ਗੁੱਟਾ ਵਿਚਾਲੇ ਚੱਲੀਆ ਗੋਲੀਆ

Date:

spot_img

ਜਲੰਧਰ: ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਆਏ ਦਿਨ ਵਿਵਾਦਾਂ ‘ਚ ਘਿਰੀ ਰਹਿੰਦੀ ਹੈ। ਹੁਣ ਇੱਕ ਵਾਰ ਫਿਰ ਤੋਂ ਯੂਨੀਵਰਸਿਟੀ ਦੇ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਯੂਨੀਵਰਸਿਟੀ ਦੇ ਲਾਅ ਗੇਟ ਦੇ ਬਾਹਰ ਨੌਜਵਾਨਾਂ ਦੇ 2 ਗੂਟਾ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਿੰਸਕ ਝੜਪ ਅਚਾਨਕ ਖੂਨੀ ਝੜਪ ਵਿੱਚ ਉਸ ਸਮੇਂ ਤਬਦੀਲ ਹੋ ਜਾਂਦੀ ਹੈ ਜਦੋਂ ਇੱਕ ਗੁੱਟ ਦੇ ਨੌਜਵਾਨ ਵੱਲੋਂ ਦੂਸਰੇ ਗੁੱਟ ਤੇ ਗੋਲੀ ਚਲਾਈ ਜਾਂਦੀ ਹੈ। ਖਬਰਾਂ ਮੁਤਾਬਕ ਇਹ ਵਾਰਦਾਤ ਸ਼ਨੀਵਾਰ ਰਾਤ ਕਰੀਬ 2:30 ਵਜੇ ਦੀ ਦੱਸੀ ਜਾ ਰਹੀ ਹੈ। ਗੋਲੀ ਲੱਗਣ ਨਾਲ ਜ਼ਖਮੀ ਹੋਏ ਸੱਤਿਅਮ ਕੁਮਾਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਜਾਂਦਾ ਹੈ।

ਹਰਸਿਮਰਤ ਕੌਰ ਬਾਦਲ ਜਵਾਬ ਦੇਣ, ਤਖਤ ਸਾਹਿਬ ਨੂੰ ਹਾਲੇ ਤੱਕ ਰੇਲ ਲਿੰਕ ਨਾਲ ਕਿਉਂ ਨਹੀਂ ਜੋੜਿਆ: ਖੁੱਡੀਆ

ਜ਼ਖਮੀ ਸੱਤਿਅਮ ਕੁਮਾਰ ਦਾ ਕਹਿਣਾ ਹੈ ਕਿ ਉਹ ਬੀਤੀ ਰਾਤ ਨੂੰ ਦੋਸਤ ਦੇ ਜਨਮਦਿਨ ਦੀ ਪਾਰਟੀ ਤੋਂ ਵਿਹਲਾ ਹੋ ਕੇ ਗਰੀਨ ਵੈਲੀ ਇਲਾਕੇ ਦੇ ਬਾਹਰ ਖੜਾ ਸੀ ਇਸ ਦੌਰਾਨ ਕੁਛ ਨੌਜਵਾਨ ਬਾਈਕ ਤੇ ਆਉਂਦੇ ਹਨ ਤੇ ਉਸ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੰਦੇ ਨੇ ਉਥੇ ਹੀ ਦੂਜੇ ਧਿਰ ਜਿਸ ਦੀ ਪਹਿਚਾਣ ਆਦਰਸ਼ ਤ੍ਰਿਪਾਠੀ ਵਜੋਂ ਹੋਈ ਹੈ ਉਸ ਦਾ ਕਹਿਣਾ ਕਿ ਉਸਦੀ ਕੋਈ ਸੱਤਿਅਮ ਨਾਲ ਪੁਰਾਣੀ ਦੁਸ਼ਮਣੀ ਨਹੀਂ ਹੈ ਉਹਦਾ ਕਹਿਣਾ ਜਦੋਂ ਉਹ ਦੋਸਤ ਨੂੰ ਲੈਣ ਉਥੇ ਪਹੁੰਚਿਆ ਤਾਂ ਉਸਦਾ ਸਾਥੀ ਮੇਰੇ ਦੋਸਤ ਨਾਲ ਕੁੱਟਮਾਰ ਕਰ ਰਿਹਾ ਸੀ ਜਦੋਂ ਆਦਰਸ਼ ਨੇ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸਤਿਅਮ ਨੇ ਹਮਲਾ ਕਰ ਦਿੱਤਾ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਦੇ ਹੋਏ ਸੱਤ ਤੋਂ ਅੱਠ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

spot_img
spot_img
spot_img

Share post:

Popular

More like this
Related

ਦਿੱਲੀ ਹਾਰਟ ਹਸਪਤਾਲ ਨੇ ਲੋੜਵੰਦ ਬੱਚਿਆਂ ਨਾਲ ਮਨਾਈ ਦੀਵਾਲੀ

Bathinda News: ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ, ਬਠਿੰਡਾ...