WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਨਵਜੋਤ ਸਿੱਧੂ ਦੀ ਕਾਂਗਰਸ ਅੰਦਰ ਮੁੜ ‘ਘੇਰਾਬੰਦੀ’ ਹੋਣ ਲੱਗੀ!

ਚੋਣਾਂ ਨੇੜੇ ਆਉਣ ਦੇ ਬਾਵਜੂਦ ਕਾਂਗਰਸ ਅੰਦਰ ਗੁੱਟਬੰਦੀ ਤਿੱਖੀ ਹੋਣ ਲੱਗੀ
ਸੁਖਜਿੰਦਰ ਮਾਨ
ਬਠਿੰਡਾ, 04 ਜਨਵਰੀ: ਕਰੀਬ ਸਾਢੇ ਤਿੰਨ ਮਹੀਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਰਗੇ ਸ਼ਕਤੀਸਾਲੀ ਆਗੂ ਨੂੰ ਗੱਦਿਓ ਉਤਾਰ ਕੇ ਕਾਂਗਰਸ ਪਾਰਟੀ ’ਚ ‘ਹੀਰੋ’ ਬਣੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁਧ ਹੁਣ ਮੁੜ ਪਾਰਟੀ ਅੰਦਰ ਘੇਰਾਬੰਦੀ ਹੋਣ ਲੱਗੀ ਹੈ। ਇੱਕ ਤੋਂ ਇੱਕ ਬਾਅਦ ਇੱਕ ਮੰਤਰੀ ਤੇ ਐਮ.ਪੀ ਤੇ ਵਿਧਾਇਕਾਂ ਵਲੋਂ ਅਪਣੀ ਹੀ ਪਾਰਟੀ ਅੰਦਰ ਦਾਗੇ ਜਾ ਰਹੇ ਬਿਆਨ ਤੇ ਕਾਂਗਰਸ ਹਾਈਕਮਾਂਡ ਦੀ ਰਹੱਸਮਈ ‘ਚੁੱਪੀ’ ਸੂਬੇ ਦੀ ਸੱਤਾਧਾਰੀ ਧਿਰ ਅੰਦਰ ਪੱਕ ਰਹੀ ਨਵੀਂ ਸਿਆਸੀ ‘ਖਿਚੜੀ’ ਵੱਲ ਇਸ਼ਾਰਾ ਕਰਦੀ ਹੈ। ਪਹਿਲਾਂ 2022 ’ਚ ਸਿੱਧੂ ਨੂੰ ਤਰੁੱਪ ਦੇ ਪੱਤੇ ਵਾਂਗ ਵਰਤਣ ਦਾ ਭਰੋਸਾ ਦੇਣ ਵਾਲੀ ਕਾਂਗਰਸ ਹਾਈਕਮਾਂਡ ਹੁਣ ਇੰਨਾਂ੍ਹ ਚੋਣਾਂ ਲਈ ਮੁੱਖ ਮੰਤਰੀ ਐਲਾਨਣ ਤੋਂ ਵੀ ਪਿੱਛੇ ਹਟ ਗਈ ਹੈ। ਜਿਸਦੇ ਚੱਲਦੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਟਿਕਟਾਂ ਦੀ ਵੰਡ ਮੌਕੇ ਵੀ ਸਿੱਧੂ ਦੀ ਪਸੰਦ ਨੂੰ ਅਣਗੋਲਿਆ ਕੀਤਾ ਜਾ ਸਕਦਾ ਹੈ। ਪਾਰਟੀ ਦੇ ਉਚ ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਵਿਰੁਧ ਹਾਈਕਮਾਂਡ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ‘ਅੱਥਰੇ ਘੋੜੇ’ ਵਾਂਗ ਸਿੱਧੂ ਦਾ ਵਰਤਾਓ ਪਾਰਟੀ ਨੂੰ ਮਹਿੰਗਾ ਪੈ ਸਕਦਾ ਹੈ, ਜਿਸਦੇ ਚੱਲਦੇ ਲਗਾਮ ਕਸਣੀ ਜਰੂਰੀ ਹੈ। ਗੌਰਤਲਬ ਹੈ ਕਿ ਕੈਪਟਨ ਨੂੰ ਗੱਦੀਓ ਉਤਾਰਨ ਤੱਕ ਸਿੱਧੂ ਮਗਰ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੀ ਲੰਮੀ ਕਤਾਰ ਸੀ ਪੰ੍ਰਤੂ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਸਮੇਂ ਉਹ ਇਕੱਲੇ ਜਾਪ ਰਹੇ ਸਨ। ਇੱਥੇ ਦਸਣਾ ਬਣਦਾ ਹੈ ਕਿ ਕਾਂਗਰਸ ਪਾਰਟੀ ਅੰਦਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਧੜਾ ਹੀਂ ਨਹੀਂ, ਬਲਕਿ ਮਾਂਝਾ ਬਿ੍ਰਗੇਡ ਮੁੜ ਇਕਜੁਟ ਹੋ ਗਈ ਹੈ। ਇਸੇ ਤਰ੍ਹਾਂ ਪੰਜਾਬ ਕੈਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖ਼ੜ(ਜੋਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਹੱਥ ਲਾ ਕੇ ਵਾਪਸ ਮੁੜ ਗਏ ਸਨ)ਅਲੱਗ ਤੋਂ ਅਪਣੀ ਕਿਲੇਬੰਦੀ ਨੂੰ ਮਜਬੂਤ ਕਰ ਰਹੇ ਹਨ ਜਦੋਂਕਿ ਚੋਣ ਮਨੋਰਥ ਪੱਤਰ ਕਮੇਟੀ ਦੇ ਪ੍ਰਧਾਨ ਬਣੇ ਐਮ.ਪੀ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਅੰਦਰ ਮੁੜ ਅਪਣੀ ਸਰਦਾਰੀ ਕਾਇਮ ਕਰਨ ਵਿਚ ਲੱਗ ਗਏ ਹਨ। ਇਸਤੋਂ ਇਲਾਵਾ ਮੁੱਖ ਮੰਤਰੀ ਦੇ ਅਹੁੱਦੇ ਲਈ ‘ਯੋਗ’ ਉਮੀਦਵਾਰਾਂ ਵਿਚ ਗਿਣੇ ਜਾਂਦੇ ਲੁਧਿਆਣਾ ਤੋਂ ਐਮ.ਪੀ ਰਵਨੀਤ ਸਿੰਘ ਬਿੱਟੂ ਵੀ ਹਾਈਕਮਾਂਡ ਦੇ ਨਾਲ ਰਸੂਖ ਬਣਾਈ ਰੱਖਣ ਦੇ ਬਾਵਜੂਦ ਪੰਜਾਬ ਅੰਦਰ ਅਪਣੀ ਹੋਂਦ ਦਰਸਾ ਰਹੇ ਹਨ। ਇੰਨ੍ਹਾਂ ਤੋਂ ਅਲੱਗ ਅਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਤੋਂ ਸਿਆਸਤ ਦੇ ਗੁਰ ਸਿੱਖਣ ਵਾਲੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟਕਸਾਲੀ ਕਾਂਗਰਸੀਆਂ ਦੀ ਲੜਾਈ ’ਚ ‘ਚੁੱਪ-ਚਪੀਤੇ’ ਮੁੱਖ ਮੰਤਰੀ ਦੀ ਕੁਰਸੀ ਵੱਲ ਕਛੂਆ ਚਾਲ-ਚੱਲ ਕੇ ਅਪਣੀ ਵਾਟ ਨੇੜੇ ਕਰਨ ਲੱਗੇ ਹੋਏ ਹਨ। ਸੂਬੇ ਦੇ ਸਿਆਸੀ ਮਾਹਰਾਂ ਮੁਤਾਬਕ ਬੇਸ਼ੱਕ ਇੱਕ ਦਫ਼ਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਹੀ ਪੰਜਾਬ ਵਿਚ ਮੁੜ ਪਾਰਟੀ ਦੀ ਸਰਕਾਰ ਬਣਨ ਦੀ ਹਵਾ ਰੁਮਕਣ ਲੱਗੀ ਸੀ ਪ੍ਰੰਤੂ ਗੁੱਟਬੰਦੀ ਕਾਰਨ ਹਾਸ਼ੀਏ ’ਤੇ ਪੁੱਜੀ ਕਾਂਗਰਸ ਨੂੰ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਭਾਰੀ ਉਮੀਦਾਂ ਸਨ ਪਰ ਬਕੌਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਮੁਤਾਬਕ ਸੂਬੇ ’ਚ ਕਾਂਗਰਸ ਦਾ ਮੁਕਾਬਲਾ ਕਾਂਗਰਸ ਨਾਲ ਹੁੰਦਾ ਜਾਪ ਰਿਹਾ ਹੈ।

Related posts

ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਵਿਰੁਧ ਗੋਨਿਆਣਾ ਮੰਡੀ ’ਚ ਲੋਕਾਂ ਨੇ ਕੀਤੀ ਨਾਅਰੇਬਾਜ਼ੀ

punjabusernewssite

ਐਚ.ਪੀ.ਸੀ.ਐਲ ਵਲੋਂ ਸਿਵਲ ਤੇ ਵੂਮੈਨ ਐਂਡ ਚਿਲਡਰਨ ਹਸਪਤਾਲ ਨੂੰ ਮੈਡੀਕਲ ਸਾਜ਼ੋ-ਸਾਮਾਨ ਸੌਂਪਿਆ

punjabusernewssite

ਫ਼ੂਲ ਕਚਿਹਰੀ ’ਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ

punjabusernewssite