ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਲੋਂ ਨਵਾਂ ਪੱਤਰ ਜਾਰੀ
ਫ਼ਰੀਦਕੋਟ, 10 ਅਕਤੂਬਰ : ਸੂਬੇ ’ਚ ਨਸ਼ਿਆਂ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਨੂੰ ਠੱਲ ਪਾਉਣ ਲਈ ਫ਼ਰੀਦਕੋਟ ਪੁਲਿਸ ਵਲੋਂ ਕੱਢੇ ਇੱਕ ਨਵੇਂ ਫ਼ੁਰਮਾਨ ਨੇ ਇੱਥੇ ਤੈਨਾਤ ਥਾਣੇਦਾਰਾਂ ਲਈ ਨਵੀਂ ਮੁਸੀਬਤ ਖ਼ੜੀ ਕਰ ਦਿੱਤੀ ਹੈ। ਥਾਣਿਆਂ ਤੋਂ ਬਾਹਰ ਵੱਖ ਵੱਖ ਵਿੰਗਾਂ ਤੇ ਦਫਤਰਾਂ ’ਚ ਕੰਮ ਕਰਨ ਵਾਲੇ 11 ਥਾਣੇਦਾਰਾਂ ਦੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਨੇ ਇਸ ਕਰਕੇ ਵਿਭਾਗੀ ਪੜਤਾਲ ਖੋਲ ਦਿੱਤੀ ਹੈ ਕਿ ਉਨ੍ਹਾਂ ਦਿੱਤੇ ਹੁਕਮਾਂ ਤਹਿਤ ਮਹੀਨੇ ’ਚ ਇੱਕ ਵੀ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਨਹੀਂ ਦਿੱਤਾ ਹੈ। ਜ਼ਿਲ੍ਹਾ ਪੁਲਿਸ ਵਲੋਂ ਜਾਰੀ ਕੀਤਾ ਵਿਭਾਗੀ ਪੜਤਾਲ ਵਾਲਾ ਪੱਤਰ ਸੋਸਲ ਮੀਡੀਆ ’ਤੇ ਵੀ ਕਾਫ਼ੀ ਵਾਈਰਲ ਹੋ ਰਿਹਾ ਹੈ।
ਵੱਡੀ ਖ਼ਬਰ: ਸੁਖਪਾਲ ਖਹਿਰਾ ਦੇ ਪੁਲਿਸ ਰਿਮਾਂਡ ਵਿਚ ਦੋ ਦਿਨਾਂ ਦਾ ਵਾਧਾ, ਹਾਈਕੋਰਟ ਤੋਂ ਮਿਲੀ ਵੱਡੀ ਰਾਹਤ
ਇਸ ਪੱਤਰ ਮੁਤਾਬਕ ਲੰਘੀ 8 ਸਤੰਬਰ 2023 ਨੂੰ ਜ਼ਿਲ੍ਹਾ ਜਾਰੀ ਪੱਤਰ ਰਾਹੀਂ ਜ਼ਿਲ੍ਹੇ ਦੇ ਵਿਚ ਤੈਨਾਤ ਸਮੂਹ ਪੱਕੇ ਥਾਣੇਦਾਰਾਂ ਨੂੰ ਹਰ ਮਹੀਨੇ ਉਨ੍ਹਾਂ ਨੂੰ ਅਲਾਟ ਕੀਤੇ ਥਾਣੇ ਵਿਚ ਇੱਕ ਪਰਚਾ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਸਨ। ਹੇਠਲੇ ਪੁਲਿਸ ਅਧਿਕਾਰੀਆਂ ਨੇ ਦੱਬੀ ਜੁਬਾਨ ਵਿਚ ਕਿਹਾ ਕਿ ‘‘ ਵੱਖ ਵੱਖ ਵਿੰਗਾਂ ਜਾਂ ਦਫ਼ਤਰਾਂ ਵਿਚ ਤੈਨਾਤ ਥਾਣੇਦਾਰਾਂ ਲਈ ਬਿਨ੍ਹਾਂ ਨਫ਼ਰੀ ਜਾਂ ਸੂਚਨਾ ਐਨ.ਡੀ.ਪੀ.ਐਸ ਐਕਟ ਤਹਿਤ ਪਰਚਾ ਦੇਣਾ ਕਾਫ਼ੀ ਮੁਸ਼ਕਿਲ ਕੰਮ ਹੈ, ਜਿਸਦੇ ਚੱਲਦੇ ਇਹ 11 ਥਾਣੇਦਾਰ ‘ਫ਼ਸ’ ਗਏ ਹਨ। ਗੌਰਤਲਬ ਹੈ ਕਿ ਜ਼ਿਲ੍ਹਾ ਪੁਲਿਸ ਦਫ਼ਤਰ ਦੇ ਸਟੈਨੋ ਵਲੋਂ 7 ਅਕਤੂਬਰ 2023 ਨੂੰ ਜਾਰੀ ਪੱਤਰ ਨੰਬਰ 3822-28 ਰਾਹੀਂ ਨਿਮਨਲਿਖਤ 11 ਥਾਣੇਦਾਰਾਂ ਤੇ ਇੰਸਪੈਕਟਰਾਂ ਵਿਰੁਧ ਵਿਭਾਗੀ ਪੜਤਾਲ ਖੋਲਣ ਦੇ ਹੁਕਮ ਦਿੱਤੇ ਸਨ।
ਪੰਜਾਬ ਪੁਲਿਸ ਦੇ 84 ਸਬ ਇੰਸਪੈਕਟਰ ਨੂੰ ਵੱਡੀ ਤਰੱਕੀ, ਬਣੇ ਇੰਸਪੈਕਟਰ
ਇੰਨ੍ਹਾਂ ਵਿਚ ਇੰਸਪੈਕਟਰ ਪ੍ਰੇਮ ਨਾਥ, ਇੰਸਪੈਕਟਰ ਜਗਸੀਰ ਸਿੰਘ, ਇੰਸਪੈਕਟਰ (ਲੋਕਲ ਰੈਂਕ) ਜਸਵੀਰ ਸਿੰਘ, ਐਸ.ਆਈ. ਜਸਵੰਤ ਸਿੰਘ, ਐਸ.ਆਈ ਬਲਜੀਤ ਸਿੰਘ, ਐਸ.ਆਈ ਹਰਭਜਨ ਸਿੰਘ, ਐਸ.ਆਈ. ਜੋਗਿੰਦਰ ਕੌਰ, ਐਸ.ਆਈ (ਲੋਕਲ ਰੈਂਕ) ਵਕੀਲ ਸਿੰਘ, ਐਸ.ਆਈ (ਲੋਕਲ ਰੈਂਕ) ਕਰਮ ਸਿੰਘ, ਐਸ.ਆਈ (ਲੋਕਲ ਰੈਂਕ) ਪਾਲ ਸਿੰਘ ਅਤੇ ਥਾਣੇਦਾਰ ਗੁਰਮੀਤ ਰਾਮ ਸ਼ਾਮਲ ਹਨ। ਉਧਰ ਮਾਮਲਾ ਭਖਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਵਲੋਂ ਮੰਗਲਵਾਰ ਦੀ ਸ਼ਾਮ ਨੂੰ ਹੀ ਇੱਕ ਨਵਾਂ ਪੱਤਰ ਜਾਰੀ ਕਰ ਦਿੱਤਾ ਗਿਆ, ਜਿਸ ਵਿਚ ਥਾਣੇਦਾਰਾਂ ਨੂੂੰ ਪਰਚਾ ਦੇਣ ਜਾਂ ਫ਼ਿਰ ਤਫ਼ਤੀਸ ਵਿਚ ਸਹਿਯੋਗ ਕਰਨ ਲਈ ਜਿੰਮੇਵਾਰ ਠਹਿਰਾਇਆ ਗਿਆ।
ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!
ਇਸ ਨਵੇਂ ਜਾਰੀ ਪੱਤਰ ਮੁਤਾਬਕ ਐਨ.ਡੀ.ਪੀ.ਐਸ ਐਕਟ ਅਧੀਨ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਥਾਣਿਆਂ ਵਿਚ ਰੈਗੂਲਰ ਐਨ.ਜੀ.ਓ ਦੀ ਘਾਟ ਹੋਣ ਕਾਰਨ ਜ਼ਿਲ੍ਹੇ ’ਚ ਤੈਨਾਤ ਰੈਗੂਲਰ ਥਾਣੇਦਾਰਾਂ ਨੂੰ ਮਹੀਨੇ ਵਿਚ ਇੱਕ ਮੁਕੱਦਮਾ ਦਰਜ਼ ਕਰਨ ਜਾਂ ਫ਼ਿਰ ਤਫ਼ਤੀਸ ਕਰਨ ਬਾਰੇ ਹੁਕਮ ਜਾਰੀ ਕੀਤੇ ਗਏ ਸਨ ਪ੍ਰੰਤੂ 7 ਅਕਤੂਬਰ 2023 ਦੇ ਜਾਰੀ ਪੱਤਰ ਵਿਚ ਸਿਰਫ਼ ਮੁਕੱਦਮਾ ਦਰਜ਼ ਕਰਨ ਬਾਰੇ ਹੀ ਜਿਕਰ ਕੀਤਾ ਗਿਆ ਹੈ ਜਦਕਿ ਤਫ਼ਤੀਸ ਕਰਨ ਬਾਰੇ ਜਾਂ ਫ਼ਿਰ ਤਫ਼ਤੀਸ ਵਿਚ ਸਹਿਯੋਗ ਦੇਣ ਬਾਰੇ ਜਿਕਰ ਕਰਨਾ ਰਹਿ ਗਿਆ ਸੀ, ਜਿਸਦੇ ਚੱਲਦੇ ਹੁਣ ਇਹ ਸੋਧਿਆ ਪੱਤਰ ਜਾਰੀ ਕੀਤਾ ਜਾ ਰਿਹਾ ਹੈ।
‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ
ਐਸ.ਐਸ.ਪੀ ਹਰਜੀਤ ਸਿੰਘ ਨੇ ਵੀ ਇਸਦੀ ਪੁਸ਼ਟੀ ਕਰਦਿਆਂ ਦਸਿਆ ਕਿ ‘‘ ਪਹਿਲੇ ਪੱਤਰ ਵਿਚ ਇਹ ਸਬਦ ਲਿਖਣੇ ਰਹਿ ਗਏ ਸਨ, ਜਿਸਦੇ ਚੱਲਦੇ ਦੂਜਾ ਪੱਤਰ ਜਾਰੀ ਕੀਤਾ ਗਿਆ ਹੈ। ’’ ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ ਪਾਊਣ ਦੇ ਲਈ ਹੀ ਰੈਗੂਲਰ ਥਾਣੇਦਾਰਾਂ ਨੂੰ ਪਰਚੇ ਦਰਜ਼ ਕਰਨ ਜਾਂ ਤਫ਼ਤੀਸਾਂ ਵਿਚ ਸਹਿਯੋਗ ਕਰਨ ਲਈ ਕਿਹਾ ਗਿਆ ਹੈ।
Share the post "ਨਵਾਂ ਫ਼ੁਰਮਾਨ: ਫ਼ਰੀਦਕੋਟ ’ਚ ਐਨ.ਡੀ.ਪੀ.ਐਸ ਐਕਟ ਤਹਿਤ ਪਰਚੇ ਨਾ ਦੇਣ ਵਾਲੇ ਥਾਣੇਦਾਰਾਂ ਦੀ ਖੋਲੀ ਵਿਭਾਗੀ ਪੜਤਾਲ"