ਦਫ਼ਤਰਾਂ ਤੇ ਵਿੰਗਾਂ ’ਚ ਬੈਠੇ ਪੁਲਿਸ ਮੁਲਾਜਮਾਂ ਨੂੰ ਸੜਕਾਂ ’ਤੇ ਉਤਾਰਿਆਂ, ਪੁਲਿਸ ਅਧਿਕਾਰੀਆਂ ਤੋਂ ਵਾਧੂ ਗੰਨਮੈਨ ਵਾਪਸ ਲਏ
ਸੁਖਜਿੰਦਰ ਮਾਨ
ਬਠਿੰਡਾ, 23 ਨਵੰਬਰ : ਜ਼ਿਲ੍ਹੇ ਦੇ ਵਿਚ ਨਵਾਂ ਐਸ.ਐਸ.ਪੀ ਆਉਂਦੇ ਹੀ ਕਾਫ਼ੀ ਕੁੱਝ ਬਦਲਦਾ ਨਜ਼ਰ ਆ ਰਿਹਾ। ਸਖ਼ਤ ਮਿਜਾਜ ਦੇ ਅਫ਼ਸਰ ਮੰਨੇ ਜਾਂਦੇ ਆਈ.ਪੀ.ਐਸ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਵਜੋਂ ਅਹੁੱਦਾ ਸੰਭਾਲਿਆ ਹੈ। ਪ੍ਰੰਤੂ ਇੰਨ੍ਹਾਂ ਦੋ ਦਿਨਾਂ ਵਿਚ ਵੀ ਕਾਫ਼ੀ ਵੱਡੀਆਂ ਤਬਦਲੀਆਂ ਦੇਖਣ ਨੂੰ ਮਿਲ ਰਹੀਆਂ ਹਨ। ਸਭ ਤੋਂ ਵੱਡੀ ਭਾਜੜ ਦਫ਼ਤਰਾਂ ਤੇ ਵਿੰਗਾਂ ’ਚ ਬੈਠੇ ਮੁਲਾਜਮਾਂ ਨੂੰ ਪੈਂਦੀ ਦਿਖ਼ਾਈ ਦੇ ਰਹੀ ਹੈ। ਨਵੇਂ ਸਾਹਿਬ ਦੇ ਹੁਕਮਾਂ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਸਪੈਸ਼ਲ ਸਟਾਫ਼, ਪੀਓ ਵਿੰਗ ਅਤੇ ਐਂਟੀ ਨਾਰਕੋਟੈਕ ਸੈੱਲ ਨੂੰ ਭੰਗ ਕਰ ਦਿੱਤਾ ਗਿਆ ਹੈ।
Big News: ਹਰਿਆਣਾ ‘ਚ ਕਰੋਨਾ ਮਹਾਂਮਾਰੀ ਦੌਰਾਨ ਦਰਜ਼ ਹੋਏ ਮੁਕੱਦਮੇ ਹੋਣਗੇ ਰੱਦ
ਇਸੇ ਤਰ੍ਹਾਂ ਗੁਰੂ ਕੁੱਲ ਰੋਡ ’ਤੇ ਬਣੀ ਪੁਲਿਸ ਚੌਕੀ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਦਫ਼ਤਰਾਂ ’ਚ ਬੈਠੇ ਮੁਲਾਜਮਾਂ ਨੂੰ ਵੀ ਬਾਹਰ ਕੱਢਿਆ ਗਿਆ ਹੈ ਅਤੇ ਪੁਲਿਸ ਅਧਿਕਾਰੀਆਂ ਤੋਂ ਵੀ ਵਾਧੂ ਗੰਨਮੈਨ ਵਾਪਸ ਲਏ ਗਏ ਹਨ। ਜਦੋ ਕਿ ਛੋਟੇ ਸ਼ਹਿਰਾਂ ਵਿਚ ਟਰੈਫ਼ਿਕ ਵਿੰਗਾਂ ਦੇ ਮੁਲਾਜਮਾਂ ਨੂੰ ਵੀ ਬਠਿੰਡਾ ਪੀਸੀਆਰ ਵਿਚ ਲਿਆਂਦਾ ਗਿਆ ਹੈ। ਸੂਤਰਾਂ ਮੁਤਾਬਕ ਪਹਿਲੇ ਦਿਨ ਹੀ ਭੰਗ ਕੀਤੇ ਵੱਖ ਵੱਖ ਵਿੰਗਾਂ, ਦਫ਼ਤਰਾਂ ਅਤੇ ਹੋਰਨਾਂ ਥਾਵਾਂ ਤੋਂ 92 ਮੁਲਾਜਮਾਂ ਨੂੰ ਹੁਣ ਪੀਸੀਆਰ ਅਤੇ ਵੱਖ ਵੱਖ ਥਾਣਿਆਂ ਵਿਚ ਭੇਜਿਆ ਗਿਆ ਹੈ। ਗੌਰਤਲਬ ਹੈ ਕਿ ਜ਼ਿਲ੍ਹਾ ਪੁਲਿਸ ਵਿਚ ਵੱਖ ਵੱਖ ਵਿੰਗਾਂ ਦੇ ਗਠਨ ਕਾਰਨ ਥਾਣਿਆਂ ਵਿਚ ਨਫ਼ਰੀ ਨਾਮਾਤਰ ਹੀ ਰਹਿ ਗਈ ਸੀ।
ਪੰਜਾਬ ਦੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ 17ਵੇਂ ਦਿਨ ਵਿਚ ਦਾਖਲ
ਜਿਆਦਾਤਰ ਮੁਲਾਜਮ ਵੀ ਥਾਣਿਆਂ ਵਿਚ ਡਿਊਟੀ ਦੇਣ ਦੀ ਥਾਂ ਦਫ਼ਤਰਾਂ ਵਿਚ ਬੈਠੇ ਹੋਏ ਦਿਖ਼ਾਈ ਦੇ ਰਹੇ ਸਨ। ਜਿਸਦੇ ਚੱਲਦੇ ਅਪਰਾਧ ਨੂੰ ਕੰਟਰੋਲ ਕਰਨ ਵਿਚ ਵੱਡੀਆਂ ਸਮੱਸਿਆਵਾਂ ਆ ਰਹੀਆਂ ਸਨ। ਅਧਿਕਾਰੀਆਂ ਮੁਤਾਬਕ ਹੁਣ ਨਵੀਂ ਯੋਜਨਾ ਤਹਿਤ ਅਪਰਾਧਿਕ ਘਟਨਾ ਵਾਪਰਨ ‘ਤੇ ਤੁਰੰਤ ਮੌਕੇ ਉਪਰ ਪੁੱਜਣ ਅਤੇ ਕਿਸੇ ਵੱਡੀ ਘਟਨਾ ਦੇ ਅੰਜਾਮ ਦੇਣ ਤੋਂ ਬਾਅਦ ਮੁਜਰਮਾਂ ਦੇ ਸ਼ਹਿਰ ਵਿਚ ਬਾਹਰ ਭੱਜਣ ਤੋਂ ਰੋਕਣ ਲਈ ਤੁਰੰਤ ਸ਼ਹਿਰ ਨੂੰ ਸੀਲ ਕਰਨ ਦੀ ਯੋਜਨਾ ਬਣਾਈ ਗਈ ਹੈ। ਜਿਸਦੇ ਚੱਲਦੇ ਪੀਸੀਆਰ ਟੀਮਾਂ ਨੂੰ ਗਤੀਸ਼ੀਲ ਕਰਦਿਆਂ ਇੰਨ੍ਹਾਂ ਦੇ ਪੁਆਇੰਟ ਨਾਕੇ ਵਧਾ ਦਿੱਤੇ ਗਏ ਹਨ ਤੇ ਹੁਣ ਸ਼ਹਿਰ ਦੇ ਹਰ ਪ੍ਰਮੁੱਖ ਥਾਵਾਂ ’ਤੇ ਪੀਸੀਆਰ ਟੀਮਾਂ ਦਿਖਾਈ ਦੇਣਗੀਆਂ।
ਬਠਿੰਡਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਕਾਬੂ, 11 ਮੋਟਰਸਾਈਕਲ ਬਰਾਮਦ, 2 ਕਾਬੂ
ਸ਼ਹਿਰ ਵਿਚ ਹਰ ਆਏ ਦਿਨ ਚੈਨੀ-ਪਰਸ ਖੋਹਣ ਦੀਆਂ ਘਟਨਾਵਾਂ ’ਤੇ ਵੀ ਰੋਕ ਲੱਗੇਗੀ, ਕਿਉਂਕਿ ਪੀਸੀਆਰ ਟੀਮਾਂ ਹਰ ਸਮੇਂ ਗਤੀਸ਼ੀਲ ਰਹਿਣਗੀਆਂ। ਨਾਲ ਹੀ ਗਜਟਿਡ ਅਧਿਕਾਰੀਆਂ ਤੇ ਥਾਣਾ ਮੁਖੀਆਂ ਨੂੰ ਅਪਣੇ ਇਲਾਕੇ ਵਿਚ ਵਿਚਰਨਾ ਹੋਵੇਗਾ। ਅਧਿਕਾਰੀਆਂ ਮੁਤਾਬਕ ਇਸਦਾ ਮੁੱਖ ਉਦੇਸ਼ ਅਪਰਾਧ ’ਤੇ ਨਕੇਲ ਪਾਉਣਾ ਹੈ। ਚਰਚਾ ਇਹ ਵੀ ਚੱਲ ਰਹੀ ਹੈ ਕਿ ਬਿਨ੍ਹਾਂ ਜਰੂਰਤ ਦੇ ਫ਼ੌਕੀ ਟੋਹਰ ਲਈ ਪੁਲਿਸ ਮੁਲਾਜਮਾਂ ਨੂੰ ਨਾਲ ਲਈ ਫ਼ਿਰਦੇ ਸਿਆਸੀ ਆਗੂਆਂ ਦੀ ਸੁਰੱਖਿਆ ਛਤਰੀ ਵੀ ਖ਼ਤਮ ਕੀਤੀ ਜਾ ਸਕਦੀ ਹੈ ਅਤੇ ਕਾਨੂੰਨ ਤੇ ਜਰੂਰਤ ਮੁਤਬਕ ਹੀ ਗੰਨਮੈਂਨ ਦੇਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਅੰਕੜਿਆਂ ਮੁਤਾਬਕ ਕਾਫ਼ੀ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਗੰਨਮੈਨ ਦੇ ਤੌਰ ’ਤੇ ਸੇਵਾਵਾਂ ਦੇ ਰਹੇ ਹਨ।
ਸੁਲਤਾਨਪੁਰ ਲੋਧੀ ਗੋਲੀਬਾਰੀ ਮਾਮਲਾ: ADGP ਅਤੇ DC ਅਫ਼ਸਰਾਂ ਦੀ ਨਿਹੰਗ ਸਿੰਘਾਂ ਨਾਲ ਗੱਲਬਾਤ ਖ਼ਤਮ, 145 ਧਾਰਾਂ ਲਾਗੂ
ਡੀਐਸਪੀ/ਐਸ.ਪੀ 9 ਅਤੇ ਥਾਣਾ ਤੇ ਚੌਕੀ ਮੁਖੀ 8 ਵਜੇਂ ਅਪਣੇ ਦਫ਼ਤਰਾਂ ਵਿਚ ਹੋਣਗੇ ਹਾਜ਼ਰ
ਬਠਿੰਡਾ: ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਵਲੋਂ ਬੀਤੇ ਕੱਲ ਹੀ ਇੱਕ ਹੋਰ ਪੱਤਰ ਜਾਰੀ ਕਰਕੇ ਜ਼ਿਲ੍ਹੇ ਦੇ ਸਮੂਹ ਗਜਟਿਡ ਅਫ਼ਸਰਾਂ ਨੂੰ ਅਪਣੇ ਦਫ਼ਤਰਾਂ ਵਿਚ 9 ਵਜੇਂ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਇਸੇ ਤਰ੍ਹਾਂ ਥਾਣਾ ਮੁਖੀਆਂ ਤੇ ਚੌਕੀ ਇੰਚਾਰਜ਼ਾਂ ਨੂੰ ਸਵੇਰੇ ਅੱਠ ਵਜਂੇ ਪੁੱਜਣ ਲਈ ਕਿਹਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇੰਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਹੁੰਦੇ ਦੇਖਣ ਲਈ ਐਸਐਸਪੀ ਵਲੋਂ ਚੌਕੀ ਤੇ ਥਾਣਿਆਂ ਦਾ ਦੌਰਾ ਕੀਤਾ ਜਾ ਰਿਹਾ। ਹੁਕਮਾਂ ਰਾਹੀਂ ਕਿਹਾ ਗਿਆ ਹੈ ਕਿ ਥਾਣਾ ਮੁਖੀ ਤੇ ਚੌਕੀ ਇੰਚਾਰਜ਼ ਅਪਣੇ ਮੁਲਾਜਮਾਂ ਨੂੰ ਪੂਰੇ ਦਿਨ ਭਰ ਦੇ ਕੰਮਕਾਜ਼ ਦੇ ਬਾਰੇ ਹਿਦਾਇਤਾਂ ਦੇਣਗੇ।
ਹਰਮਨਬੀਰ ਸਿੰਘ ਗਿੱਲ ਨੇ ਐਸਐਸਪੀ ਬਠਿੰਡਾ ਵਜੋਂ ਸੰਭਾਲਿਆ ਚਾਰਜ
ਮਹਿਲਾ ਪੁਲਿਸ ਮੁਲਾਜਮਾਂ ਨੂੰ ਮੁੜ ਕੀਤਾ ਸਰਗਰਮ
ਬਠਿੰਡਾ:ਨਵੇਂ ਨੀਤੀ ਤਹਿਤ ਹੁਣ ਦਫ਼ਤਰਾਂ ਤੇ ਹੋਰਨਾਂ ਵਿੰਗਾਂ ਵਿਚ ਬੈਠੀਆਂ ਮਹਿਲਾ ਪੁਲਿਸ ਕਰਮਚਾਰਨਾਂ ਨੂੰ ਵੀ ਸਰਗਰਮ ਕੀਤਾ ਹੈ। ਸ਼ਹਿਰ ਵਿਚ ਔਰਤਾਂ ਤੇ ਲੜਕੀਆਂ ਪ੍ਰਤੀ ਵਧਦੇ ਅਪਰਾਧ ਨੂੰ ਦੇਖਦਿਆਂ ਵਾਸਪਸ ਵਿੰਗ ਵਿਚ ਤੈਨਾਤ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਵੂਮੈਨ ਆਰਮਡ ਸਪੈਸਲ ਪ੍ਰੋਟੈਕਸ਼ਨ ਸੁਕੇਅਡ ’ਚ ਤੈਨਾਤ ਇਹ ਮਹਿਲਾ ਪੁਲਿਸ ਕਰਮਚਾਰਨਾਂ ਸੜਕਾਂ ’ਤੇ ਨਜ਼ਰ ਆਉਣਗੀਆਂ ਤੇ ਖਾਸਕਰ ਸ਼ਹਿਰ ਦੇ ਕਾਲਜ਼ਾਂ ਤੇ ਸਕੂਲਾਂ ਜਿੱਥੇ ਲੜਕੀਆਂ ਦੀ ਆਵਾਜ਼ਾਈ ਜਿਆਦਾ ਹੁੰਦੀ ਹੈ, ਵਿਸੇਸ ਨਜ਼ਰ ਰੱਖਣਗੀਆਂ।
Share the post "ਨਵੇਂ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੀਓ ਤੇ ਸਪੈਸ਼ਲ ਸਟਾਫ਼ ਤੋਂ ਇਲਾਵਾ ਐਂਟੀ ਨਾਰਕੋਟੈਕ ਸੈੱਲ ਭੰਗ, ਮੁਲਾਜਮਾਂ ਨੂੰ ਥਾਣਿਆਂ ’ਚ ਭੇਜਿਆ"