ਸੁਖਜਿੰਦਰ ਮਾਨ
ਬਠਿੰਡਾ, 3 ਅਪਰੈਲ: ਬਠਿੰਡਾ ਪੱਟੀ ‘ ਚ ਨਸ਼ਿਆਂ ਕਾਰਨ ਆਏ ਦਿਨ ਹੋ ਰਹੀਆਂ ਮੌਤਾਂ ਦਾ ਪ੍ਰਚਲਣ ਰੋਕਣ ਅਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਬਠਿੰਡਾ ਪੁਲੀਸ ਨੇ ਹੁਣ ਨਸ਼ਾ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਸੂਚਨਾ ਦੇਣ ਵਾਲਿਆਂ ਦੀ ਪਹਿਚਣ ਗੁਪਤ ਰੱਖੀ ਜਾਵੇਗੀ। ਜ਼ਿਲ੍ਹਾ ਪੁਲੀਸ ਦੇ ਅਧਿਕਾਰੀਆਂ ਵਲੋਂ ਇਸ ਨੰਬਰ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਪੁਲਸ ਵਿਭਾਗ ਤੱਕ ਪੁੱਜ ਸਕੇ। 91152-02252 ਨੰਬਰ ਵਾਲੀ ਇਸ ਹੈਲਪਲਾਈਨ ਲਾਈਨ ਉੱਪਰ ਸਿਰਫ਼ ਤੇ ਸਿਰਫ਼ ਨਸ਼ਾ ਤਸਕਰੀ ਬਾਰੇ ਹੀ ਸੂਚਨਾ ਦਿੱਤੀ ਜਾ ਸਕਦੀ ਹੈ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਸਮਝਦਾ ਹੈ ਤਾਂ ਉਹ ਵੀਡੀਓ ਜਾਂ ਆਡੀਓ ਜੋ ਨਸ਼ਾ ਤਸਕਰਾਂ ਬਾਰੇ ਕੋਈ ਸਬੂਤ ਦੇ ਤੌਰ ‘ਤੇ ਹੋਵੇ ਭੇਜ ਸਕਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕਰੀਬ ਪੰਦਰਾਂ ਦਿਨਾਂ ਦੇ ਵਿੱਚ ਹੀ ਬਠਿੰਡਾ ਜ਼ਿਲ੍ਹੇ ਵਿੱਚ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਇਕ ਦਰਜਨ ਦੇ ਕਰੀਬ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਪਏ ਹਨ।
Share the post "ਨਸ਼ਾ ਤਸਕਰਾਂ ‘ਤੇ ਸ਼ਿਕੰਜਾ: ਬਠਿੰਡਾ ਪੁਲਿਸ ਨੇ ਜਾਰੀ ਕੀਤਾ ਨਸ਼ਾ ਵਿਰੋਧੀ ਹੈੱਲਪਲਾਈਨ ਨੰਬਰ"