WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਨਾਮਜਦਗੀਆਂ ਤੋਂ ਪਹਿਲਾਂ ਬਠਿੰਡਾ ਮੁੜ ਵਿਵਾਦਾਂ ’ਚ

ਅਕਾਲੀ ਦਲ ਨੇ ਕਾਂਗਰਸ ’ਤੇ ਕੈਂਪ ਦੇ ਨਾਂ ਉਪਰ ਵੋਟਰਾਂ ਨੂੰ ਭਰਮਾਉਣ ਦੇ ਲਗਾਏ ਦੋਸ਼
ਮਨਪ੍ਰੀਤ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਕੀਤਾ ਸੀ ਕੈਂਪ ਦਾ ਉਦਘਾਟਨ
ਸੁਖਜਿੰਦਰ ਮਾਨ
ਬਠਿੰਡਾ, 14 ਜਨਵਰੀ: ਹਾਲੇ ਚੋਣ ਨਾਮਜਦਗੀਆਂ ਸ਼ੁਰੂ ਹੋਣ ’ਚ ਇੱਕ ਹਫ਼ਤਾ ਬਾਕੀ ਪਿਆ ਹੈ ਪ੍ਰੰਤੂ ਸੂਬੇ ਦਾ ਵੀਵੀਆਈਪੀ ਹਲਕਾ ਮੰਨਿਆ ਜਾਣ ਵਾਲਾ ਬਠਿੰਡਾ ਸ਼ਹਿਰੀ ਹਲਕਾ ਮੁੜ ਵਿਵਾਦਾਂ ’ਚ ਆ ਗਿਆ ਹੈ। ਇੱਥੇ ਅੱਜ ਸ਼ਹਿਰ ਦੇ ਇੱਕ ਡਾਕਟਰ ਵਲੋਂ ਅਪਣੇ ਪ੍ਰਾਈਵੇਟ ਹਸਪਤਾਲ ’ਚ ਲਗਾਏ ਕੈਂਪ ਦੌਰਾਨ ਅਕਾਲੀ ਆਗੂਆਂ ਨੇ ਅਚਾਨਕ ਛਾਪੇਮਾਰੀ ਕਰਦਿਆਂ ਇੱਥੇ ਡਾਕਟਰ ਦੀ ਮੱਦਦ ਨਾਲ ਵਿਤ ਮੰਤਰੀ ਦੇ ਰਿਸ਼ਤੇਦਾਰ ਉਪਰ ਵੋਟਰਾਂ ਨੂੰ ਭਰਮਾਉਣ ਲਈ ਵਿਤੀ ਸਹਾਇਤਾ ਦੇ ਫ਼ਾਰਮ ਵੰਡਣ ਦੇ ਦੋਸ਼ ਲਗਾਏ। ਇਸ ਕੈਂਪ ਦਾ ਉਦਘਾਟਨ ਜੈਜੀਤ ਜੌਹਲ ਵਲੋਂ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸਦੀ ਸਿਕਾਇਤ ਚੋਣ ਕਮਿਸ਼ਨ ਕੋਲ ਕੀਤੀ ਹੈ ਪ੍ਰੰਤੂ ਬਠਿੰਡਾ ਦੇ ਅਧਿਕਾਰੀ ਇਸ ਮਾਮਲੇ ਵਿਚ ਹਾਲੇ ਚੁੱਪ ਦਿਖ਼ਾਈ ਦੇ ਰਹੇ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਸਪੁੱਤਰ ਦੀਨਵ ਸਿੰਗਲਾ ਜੋਕਿ ਯੂਥ ਅਕਾਲੀ ਦਲ ਸ਼ਹਿਰੀ ਦੇ ਕੋਆਰਡੀਨੇਟਰ ਵੀ ਹਨ, ਨੇ ਦਸਿਆ ਕਿ ਕਾਂਗਰਸ ਪਾਰਟੀ ਵਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਗਗਨ ਗੈਸਟ੍ਰੋ ਹਸਪਤਾਲ ਵਿਚ ਇੱਕ ਕੈਂਪ ਆਯੋਜਿਤ ਕੀਤਾ ਸੀ, ਜਿਸ ਵਿਚ ਸੈਂਕੜੇ ਗ਼ਰੀਬ ਪਰਿਵਾਰਾਂ ਨੂੰ ਬੁਲਾ ਕੇ 12-12 ਹਜਾਰ ਰੁਪਏ ਦੇ ਸਰਕਾਰੀ ਚੈੱਕ ਦੇਣ ਲਈ ਫਾਰਮ ਭਰਕੇ ਉਨ੍ਹਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣ ਲਈ ਉਕਸਾਇਆ ਜਾ ਰਿਹਾ ਸੀ। ਜਿਸ ਦਾ ਉਨ੍ਹਾਂ ਵੱਲੋਂ ਖੁਦ ਪਹੁੰਚ ਕੇ ਲਾਈਵ ਹੋ ਕੇ ਖੁਲਾਸਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੌਕੇ ਬਣਾਈ ਵੀਡੀਓ ਵਿਚ ਮੌਕੇ ’ਤੇ ਹਾਜ਼ਰ ਲੋਕ ਸਪੱਸ਼ਟ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵਿਤੀ ਸਹਾਇਤ ਦੇਣ ਲੈਣ ਲਈ ਅਪਣੇ ਆਧਾਰ ਕਾਰਡ ਲੈ ਕੇ ਆਉਣ ਲਈ ਕਿਹਾ ਗਿਆ ਸੀ।ਮੌਕੇ ਉਪਰ ਖ਼ਜ਼ਾਨਾ ਮੰਤਰੀ ਦਾ ਸਾਲਾ ਜੋਜੋ ਵੀ ਮੌਜੂਦ ਸੀ। ਉਨ੍ਹਾਂ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਤੇ ਹੋਰਨਾਂ ਅਧਿਕਾਰੀਆਂ ਉਪਰ ਦੋਸ਼ ਲਗਾਉਂਦਿਆ ਕਿਹਾ ਕਿ ਸਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਅਕਾਲੀ ਆਗੂਆਂ ਨੇ ਚੋਣ ਕਮਿਸ਼ਨ ਕੋਲੋ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਪੜਤਾਲ ਦੀ ਮੰਗ ਕੀਤੀ। ਉਧਰ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਸੰਪਰਕ ਕਰਨ ‘ਤੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਵਿਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਦਾਅਵਾ ਕੀਤਾ ਕਿ ਅਕਾਲੀ ਉਮੀਦਵਾਰ ਤੇ ਉਸਦਾ ਪੁੱਤਰ ਬੁਖਲਾਹਟ ਵਿਚ ਆ ਕੇ ਝੂਠੇ ਦੋਸ਼ ਲਗਾ ਰਿਹਾ ਹੈ, ਕਿੳਂੁਕਿ ਹਸਪਤਾਲ ਵਿਚ ਸਿਰਫ਼ ਕੈਂਪ ਆਯੋਜਿਤ ਸੀ ਤੇ ਉਹ ਮੌਕੇ ’ਤੇ ਪੁੱਜਿਆ ਹੋਇਆ ਸੀ। ਉਧਰ ਇਸ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਖ਼ੁਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਅਪਣਾ ਫ਼ੋਨ ਸਹਾਇਕ ਡਾ ਅਮਨ ਨੂੰ ਫ਼ੜਾਇਆ ਹੋਇਆ ਸੀ। ਜਿੰਨਾਂ ਵੀ ਜੈਜੀਤ ਜੌਹਲ ਦੀ ਹਾਂ ’ਚ ਹਾਂ ਮਿਲਾਉਂਦਿਆਂ ਦਾਅਵਾ ਕੀਤਾ ਕਿ ਉਹਨਾਂ ਸਿਰਫ਼ ਕੈਂਪ ਆਯੋਜਿਤ ਕੀਤਾ ਹੋਇਆ ਸੀ ਤੇ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Related posts

ਕੇਜਰੀਵਾਲ ਦੇ ਜਨਮ ਦਿਵਸ ਮੌਕੇ ਸ਼ਹਿਰ ਦੇ ਵਲੰਟੀਅਰ ਕੀਤੇ ਸਨਮਾਨਿਤ

punjabusernewssite

ਬਠਿੰਡਾ ‘ਚ ਬੱਸ ਸਟੈਂਡ ਦੇ ਸਾਹਮਣੇ ਅੋਰਤ ਦਾ ਕਾਤਲ ਭਾਣਜਾ ਹੀ ਨਿਕਲਿਆ

punjabusernewssite

ਸੈਨੇਟ ਵਿੱਚ ਪੁੱਜ ਕੇ ਪੰਜਾਬ ਯੂਨੀਵਰਸਿਟੀ ਦੀ ਹੋਂਦ ਨੂੰ ਬਚਾਉਣਾ ਮੁੱਖ ਮੰਤਵ-ਨਰੇਸ ਗੌੜ

punjabusernewssite