ਨੈਸਨਲ ਵਿੱਚੋਂ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਦਾ ਸਕੂਲ ਪੁੱਜਣ ’ਤੇ ਕੀਤਾ ਸਨਮਾਨ

Date:

spot_img

ਸੁਖਜਿੰਦਰ ਮਾਨ
ਬਠਿੰਡਾ, 18 ਜੁਲਾਈ: ਨੈਸਨਲ ਸਬ ਜੂਨੀਅਰ ਅਤੇ ਮਾਸਟਰ ਮੁੰਡੇ ਅਤੇ ਕੁੜੀਆਂ ਚੈਂਪੀਅਨਸਿਪ ਜੋ ਕਿ 5 ਜੁਲਾਈ ਤੋਂ 10 ਜੁਲਾਈ ਤੱਕ ਯੂਸੁਫ ਵਿਖੇ ਹੋਇਆ , ਵਿਚ ਸਹੀਦ ਸਿਪਾਈ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪੁਸਪ ਸਰਮਾ ਨੇ ਪਾਵਰ ਲਿਫਟਿੰਗ ਵਿਚ ਕਾਂਸੀ ਦਾ ਤਮਗਾ ਜਿੱਤ ਕੇ ਪੰਜਾਬ ਅਤੇ
ਇਸ ਸਕੂਲ ਦਾ ਨਾਮ ਰੌਸਨ ਕੀਤਾ ਹੈ।ਇਸ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਪਾਵਰ ਲਿਫਟਿੰਗ ਵਿਚ 522 ਕਿਲੋਗ੍ਰਾਮ ਭਾਰ ਚੁੱਕ ਕੇ ਇਹ ਜਿੱਤ ਦਰਜ ਕੀਤੀ ਹੈ।ਇਸ ਵਿਦਿਆਰਥੀ ਦੇ ਸਕੂਲ ਪੁੱਜਣ ਤੇ ਪਿ੍ਰੰਸੀਪਲ ਗੁਰਮੇਲ ਸਿੰਘ ਸਿੱਧੂ ਅਤੇ ਗੁਰਿੰਦਰ ਸਿੰਘ ਬਰਾੜ ਡੀ ਪੀ ਅਤੇ ਸਮੂਹ ਸਕੂਲ ਸਟਾਫ ਵੱਲੋਂ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸ ਰਾਮ ਨਗਰ ਵਿਖੇ ਸਵੇਰੇ ਦੇ ਸਮੇਂ ਪਾਵਰ ਲਿਫਟਿੰਗ ਦਾ ਕੈਂਪ ਚਲਾਇਆ ਜਾ ਰਿਹਾ ਹੈ। ਖੇਡ ਵਿਭਾਗ ਦੇ ਸਹਿਯੋਗ ਨਾਲ ਇਸ ਸਕੂਲ ਵਿੱਚ ਵੇਟਲਿਫਟਿੰਗ ਅਤੇ ਪਾਵਰ ਲਿਫਟਿੰਗ ਕੋਚ ਪਰਵਿੰਦਰ ਸਿੰਘ ਜੀ ਨੇ ਵਿਸੇਸ ਤੌਰ ਤੇ ਖਿਡਾਰੀਆਂ ਦੀ ਤਿਆਰੀ ਕਰਵਾਈ ਹੈ ਜਿਸ ਦੇ ਫਲਸਰੂਪ ਇਹ ਪ੍ਰਾਪਤੀ ਹੋਈ ਹੈ। ਇਹ ਸੈਂਟਰ ਵਿੱਚ 40 ਖਿਡਾਰੀ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦੀ ਤਿਆਰੀ ਕਰ ਰਹੇ ਹਨ ਇਸ ਮੌਕੇ ਵਿਸੇਸ ਤੌਰ ਤੇ ਹਾਜਰ ਰਹੇ।

spot_img
spot_img
spot_img

Share post:

Popular

More like this
Related

ਮੋਗਾ ਰੈਲੀ ਲਈ ਬਠਿੰਡਾ ਤੋਂ ਰਵਾਨਾ ਹੋਵੇਗਾ 101 ਬੱਸਾਂ ਅਤੇ ਗੱਡੀਆਂ ਦਾ ਕਾਫਲਾ: ਬਬਲੀ ਢਿੱਲੋਂ

👉ਸ਼੍ਰੋਮਣੀ ਅਕਾਲੀ ਦਲ ਬਠਿੰਡਾ ਸ਼ਹਿਰੀ ਵੱਲੋਂ ਰੈਲੀ ਵਿੱਚ ਵੱਡੀ...