WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਨੰਗਲ ਖੁਰਦ ਅਤੇ ਧਲੇਵਾਂ ਦੇ ਮਿੰਨੀ ਜੰਗਲ ਵਿੱਚ 17000 ਪੋਦੇ ਲਾਏ

ਸੁਖਜਿੰਦਰ ਮਾਨ
ਮਾਨਸਾ, 5 ਜੂਨ :ਅੱਜ ਵਿਸ਼ਵ ਵਾਤਾਵਰਣ ਦਿਵਸ ਮੋਕੇ ਰਾਊਂਡ ਗਲਾਸ ਫਾਊਡੇਸ਼ਨ ਮੋਹਾਲੀ ਵੱਲੋਂ ਗ੍ਰਾਮ ਪੰਚਾਇੰਤ ਨੰਗਲ ਖੁਰਦ ਅਤੇ ਧਲੇਵਾਂ ਦੇ ਸਹਿਯੋਗ ਨਾਲ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਨੰਗਲ ਖੁਰਦ ਅਤੇ ਧਲੇਵਾਂ ਵਿੱਚ ਮਿੰਨੀ ਜੰਗਲ ਸਥਾਪਿਤ ਕੀਤਾ ਗਿਆ।ਜਿਸ ਤਹਿਤ ਪਿੰਡ ਨੰਗਲ ਖੁਰਦ ਦੀ ਪੰਚਾਇੰਤ ਵੱਲੌ ਦਿੱਤੀ ਗਈ ਸਾਢੇ ਚਾਰ ਏਕੜ ਜਮੀਨ ਵਿੱਚ 11000 (ਗਿਆਰਾਂ ਹਜਾਰ) ਅਤੇ ਪਿੰਡ ਧਲੇਵਾਂ ਦੀ ਪੰਚਾਇੰਤ ਵੱਲੋੰ ਦਿੱਤੀ ਤਿੰਨ ਕਿਲੇ ਜਮੀਨ ਵਿੱਚ 6200 ਦੇ ਕਰੀਬ ਵਿਰਾਸਤੀ, ਫੁੱਲ,ਫੱਲਦਾਰ ਅਤੇ ਛਾਂਦਾਰ ਪੋਦੇ ਲਗਾਏ ਗਏ।
ਰਾਊਂਡ ਗਲਾਸ ਫਾਊਡੇਸ਼ਨ ਮੋਹਾਲੀ ਦੇ ਪ੍ਰੋਜਕੇਟ ਮੁੱਖੀ ਡਾ.ਰਜਨੀਸ਼ ਵਰਮਾ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ 2018 ਤੋਂ ਵੱਖ ਵੱਖ ਸਮਾਜ ਸੁਧਾਰ ਪ੍ਰਜੋਕੇਟ ਤੇ ਕੰਮ ਕਰ ਰਹੀ ਹੈ।ਇਸ ਤੋਂ ਇਲਾਵਾ ਵਾਤਾਵਰਣ ਦੀ ਸ਼ੁਧਤਾ ਲਈ ਪੋਦੇ ਲਾ ਰਹੇ ਹਨ ਜਿਸ ਵਿੱਚ ਵਿਰਾਸਤੀ ਰੁੱਖਾਂ ਤੋ ਇਲਾਵਾ ਵੱਖ ਵੱਖ ਤਰਾਂ ਦੇ ਮੈਡੀਕਲ ਅਤੇ ਫਲ,ਫੁੱਲਾਂ ਅਤੇ ਛਾਂਦਾਰ ਪੋਦੇ ਲਾਏ ਜਾ ਰਹੇ ਹਨ।ਡਾ.ਵਰਮਾ ਨੇ ਕਿਹਾ ਕਿ ਵਾਤਾਵਰਣ ਵਿੱਚ ਸੁਧਾਰ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ ਕਿਉਕਿ ਪੰਜਾਬ ਵਿੱਚ 21 ਪ੍ਰਤੀਸਤ ਜੰਗਲਾਂ ਦੀ ਲੋੜ ਹੈ ਜਦ ਕਿ ਅਜੇ ਤੱਕ ਸਿਰਫ ਤਿੰਂਨ ਸਾਢੇ ਤਿੰਨ ਪ੍ਰਤੀਸ਼ਤ ਦੇ ਕਰੀਬ ਹੀ ਜੰਗਲ ਲਾਏ ਗਏ ਹਨ ਇਸ ਲਈ ਗਲਾਸ ਫਾਊਡੇਸ਼ਨ ਵੱਲੌ ਇਸ ਮੁਹਿੰਮ ਵਿੱਚ ਪ੍ਰਸਾਸ਼ਨ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਤੇਜੀ ਲਿਆਂਦੀ ਜਾ ਰਹੀ ਹੈ।
ਸੰਸਥਾਂ ਦੇ ਪਬਲਿਕ ਰਿਲੈਸ਼ਨ ਅਧਿਕਾਰੀ ਕਿਸ਼ਨ ਭਾਰਦਵਾਜ ਅਤੇ ਰੋਹਿਤ ਕ੍ਰਿਪਾਲੀਨੀ ਨੇ ਦੱਸਿਆ ਕਿ ਸੰਸਥਾਂ ਵੱਲੋਂ ਹੁਣ ਤੱਕ 15 ਜਿਿਲਆਂ ਦੇ 270 ਦੇ ਕਰੀਬ ਪਿੰਡਾਂ ਵਿੱਚ ਜੰਗਲ ਲਾਏ ਗਏ ਹਨ ਜਿਸ ਨਾਲ ਵਾਤਾਵਰਣ ਵਿੱਚ ਸ਼ੁੱਧਤਾ ਦੀ ਆਸ ਜਗੀ ਹੇ।
ਬਲਾਕ ਵਿਕਾਸ ਅਤੇ ਪੰਚਾਇੰਤ ਅਫਸ਼ਰ ਬਲਦੇਵ ਸਿੰਘ ਅਤੇ ਮਗਨਰੇਗਾ ਦੇ ਜਿਲ੍ਹਾ ਕੋਆਰਡੀਨੇਟਰ ਮਨਦੀਪ ਸਿੰਘ ਨੇ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਮਗਨਰੇਗਾ ਵੱਲੋਂ ਵੀ ਹਰ ਕਿਸਮ ਦੀ ਮਦਦ ਦਿੱਤੀ ਜਾ ਰਹੀ ਹੈ ਉਹਨਾਂ ਇਸ ਲਈ ਗਲਾਸ ਫਾਊਡੇਸ਼ਨ ਮੋਹਾਲੀ ਦਾ ਧੰਨਵਾਦ ਕੀਤਾ।
ਸੰਸਥਾਂ ਦੇ ਜਿਲਾਂ ਇੰਚਾਰਜ ਸੁਖਜੀਤ ਸਿੰਘ ਬੀਰੋਕੇ ਕਲਾਂ ਨੇ ਦੱਸਿਆ ਕਿ ਗਲਾਸ ਫਾਊਡੇਸ਼ਨ ਮੋਹਾਲੀ ਵੱਲੌ ਲਾਏ ਜਾਂਦੇ ਪੋਦਿਆਂ ਵਿੱਚ ਪਿੱਪਲ, ਬੋਹੜ, ਨਿੰਮ, ਬਹੇੜਾ, ਦੇਸਅੰਬ, ਕਟਹਲ, ਸਿੰਬਲ, ਕਰੋਦਾ,ਇਮਲੀ,ਚਾਦਨੀ ਦੇਸੀ ਗੁਲਾਬ ਆਦਿ 85 ਤਰਾਂ ਦੇ ਕੀਮਤੀ ਪੋਦੇ ਲਾਏ ਜਾਂਦੇ ਹਨ ਜੋ ਕਿ ਆਮ ਨਰਸਰੀਆਂ ਤੌ ਨਹੀ ਮਿਲਦੇ।ਪਿੰਡ ਨੰਗਲ ਖੁਰਦ ਦੇ ਸਰਪੰਚ ਗੁਰਤੇਜ ਸਿੰਘ ਅਤੇ ਮੈਂਬਰ ਕਰਮਜੀਤ ਸਿੰਘ ਨੇ ਕਿਹਾ ਕਿ ਇਸ ਮਿੰਨੀ ਜੰਗਲ ਲਈ ਪੰਚਾਇੰਤ ਵੱਲਂ ਆਲੇ ਦੁਆਲੇ ਤਾਰ ਲਾਈ ਗਈ ਹੈ ਅਤੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ।
ਇਸ ਸਾਮਗਮ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਸ਼ਮੂਲੀਅਤ ਕਰਦਿਆਂ ਰਾਊਡ ਗਲਾਸ ਫਾਊਡੇਸ਼ਨ ਮੋਹਾਲੀ ਦੇ ਉਪਰਾਲਿਆਂ ਦੀ ਸ਼ਲ਼ਾਘਾ ਕੀਤੀ।ਉਹਨਾਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਸਮੂਹ ਯੂਥ ਕਲੱਬ ਵਾਤਾਵਰਣ ਨੂੰ ਬਚਾਉਣ ਲਈ ਅਜਿਹੇ ਉਪਰਾਲਿਆਂ ਲਈ ਹਰ ਕਿਸਮ ਦਾ  ਸਹਿਯੋਗ ਕਰ ਰਹ ਹਨ ਅਤੇ ਭਵਿੱਖ ਵਿੱਚ ਵੀ ਹਰ ਕਿਸਮ ਦੀ ਮਦਦ ਦਾ ਭੋਰਸਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਗਲਾਸ ਫਾਊਡੇਸ਼ਨ ਮੋਹਾਲੀ ਦੇ ਗੁਰਸਿਮਰਨ ਹਥੋਆ ਜਿਲਾ ਕੋਆਰਡੀਨੇਟਰ ਲੁਧਿਆਣਾ,ਰੋਹਿਤ ਕ੍ਰਿਪਲਾਨੀ,ਕਿਸ਼ਨ ਭਾਰਦਵਾਜ,ਰਘਵੀਰ ਮਾਨ ਯੁਵਕ ਸੇਵਾਵਾਂ,ਵਨੀਤ ਕੁਮਾਰ ਏ.ਪੀ.ੳ ਗੁਰਤੇਜ ਸਿੰਘ ਸਰਪੰਚ ਨੰਗਲ ਖੁਰਦ ਨਿਤੀਸ਼ ਗੁਪਤਾ ਜੇ.ਈ ਮਨਦੀਪ ਸ਼ਿੰਘ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਤੋਂ ਪੋਦੇ ਲਾਉਣ ਦੀ ਸ਼ਰੂਆਤ ਕਰਨ ਅਤੇ ਖੁਸ਼ੀ ਗਮੀ ਦੇ ਮੋਕੇ ਤੇ ਵੀ ਪੋਦੇ ਲਾਉਣ ਲਈ ਲੋਕਾਂ ਨੂੰ ਪ੍ਰਰੇਤਿ ਕਰਨ।

Related posts

ਰੋਸ ਮਾਰਚ ਨੂੰ ਸਫ਼ਲ ਬਣਾਉਣ ਲਈ ਕੀਤੀ ਕਿਸਾਨ ਆਗੂਆਂ ਨਾਲ ਮੀਟਿੰਗ

punjabusernewssite

ਹਾਰ ਤੋਂ ਬੁਖਲਾਏ ਕਾਂਗਰਸੀ ਆਗੂ ਲੋਕ ਭਲਾਈ ਲਈ ਕੰਮ ਕਰਨ ਵਾਲਿਆਂ ਵਿਰੁੱਧ ਮਾਣਹਾਨੀ ਦੀ ਕਰ ਰਹੇ ਨੇ ਵਰਤੋਂ: ਮੁੱਖ ਮੰਤਰੀ

punjabusernewssite

ਕਾਲਾ ਧਨ ਭੇਜਣ ਦੇ ਮਾਮਲੇ ਵਿੱਚ ਮੋਦੀ ਆਪਣੇ ਮੰਤਰੀ ਤੋਮਰ ਨੂੰ ਬਰਖ਼ਾਸਤ ਕਰਨ: ਲਿਬਰੇਸ਼ਨ

punjabusernewssite