ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਸਵਾਵਲੰਬੀ ਭਾਰਤ ਅਭਿਆਨ ਦੇ ਮਿਸ਼ਨ ਨੂੰ ਪੂਰਾ ਕਰਦੇ ਹੋਏ ਡਾਇਮੰਡ ਵੇਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਮੁੱਫਤ ਸਵੈ ਰੋਜ਼ਗਾਰ ਸਿਖਲਾਈ ਕੈਂਪ ਦੇ ਰਜਿਸਟਰੇਸ਼ਨ ਦੀ ਅੰਤਮ ਤਾਰੀਖ 5 ਜੂਨ ਸੀ, ਜਿਸਨੂੰ ਔਰਤਾਂ ਦੀ ਜੋਰਦਾਰ ਮੰਗ ਤੇ 3 ਦਿਨ ਵਧਾਉਂਦੇ ਹੋਏ 8 ਜੂਨ ਤੱਕ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਿਕਾ ਵੀਨੂੰ ਗੋਇਲ ਨੇ ਦੱਸਿਆ ਕਿ ਇਸ ਵਾਰ ਇਹ ਕੈਂਪ ਸਰਕਾਰੀ ਆਦਰਸ਼ ਸੀਨੀਅਰ ਸੇਕੇਂਡਰੀ ਸਕੂਲ, ਕੈਨਾਲ ਕਲੋਨੀ, ਬਠਿੰਡਾ ਵਿੱਚ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਿਲਾਈ, ਕਢਾਈ, ਪੇਂਟਿੰਗ, ਇੰਗਲਿਸ਼ ਸਪੀਕਿੰਗ, ਬਿਊਟੀ ਪਾਰਲਰ, ਮਹਿੰਦੀ ਆਦਿ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ 21 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਰੰਗਾਰੰਗ ਪ੍ਰੋਗ੍ਰਾਮ ਦੌਰਾਨ ਸਰਟਿਫਿਕੇਟ ਵੰਡੇ ਜਾਣਗੇ। ਮੈਡਮ ਵੀਨੂੰ ਗੋਇਲ ਨੇ ਦੱਸਿਆ ਕਿ 8 ਜੂਨ ਨੂੰ ਕੋਰਸਾਂ ਦੀਆਂ ਕਲਾਸਾਂ ਦਾ ਸ਼ੁਭਾਰੰਭ ਕੀਤਾ ਜਾਵੇਗਾ, ਜਿਸ ਵਿੱਚ ਸ਼ਹਿਰ ਦੇ ਪਤਵੰਤੇ ਸੱਜਣ ਹਿੱਸਾ ਲੈਣਗੇ।
Share the post "ਸਵੈ ਰੋਜ਼ਗਾਰ ਟ੍ਰੇਨਿੰਗ ਕੈਂਪ ਦੀ ਰਜਿਸਟਰੇਸ਼ਨ ਲਈ 3 ਦਿਨ ਵਧਾਏ : ਵੀਨੂੰ ਗੋਇਲ"