ਪਤੰਗ ਚੜਾਉਂਦੇ ਭੈਣ-ਭਰਾ ਛੱਤ ਵਿਚੋਂ ਨਿਕਲੇ, ਗੰਭੀਰ ਜਖ਼ਮੀ

Date:

spot_img

ਸੁਖਜਿੰਦਰ ਮਾਨ
ਬਠਿੰਡਾ,14 ਫ਼ਰਵਰੀ: ਸਥਾਨਕ ਜੋਗੀ ਨਗਰ ਵਿਚ ਅੱਜ ਪਤੰਗ ਚੜਾਉਂਦੇ ਸਮੇਂ ਭੈਣ-ਭਰਾ ਦੇ ਛੱਤ ਡਿੱਗਣ ਕਾਰਨ ਜਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਮੁਹੱਲੇ ਦੇ ਲੋਕਾਂ ਨੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮੱਦਦ ਨਾਲ ਜਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦੇ ਲੱਗੀਆਂ ਗੰਭੀਰ ਸੱਟਾਂ ਦਾ ਡਾਕਟਰਾਂ ਵਲੋਂ ਇਲਾਜ਼ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮੁਹੱਲੇ ਦੀ ਗਲੀ ਨੰਬਰ 5/1 ਵਿਚ ਰਹਿਣ ਵਾਲੇ ਬਲਵੀਰ ਸਿੰਘ ਦਾ ਬੇਟਾ ਹਰਸ਼ (7) ਅਤੇ ਕਿਰਨ (4) ਮਕਾਨ ਦੀ ਛੱਤ ’ਤੇ ਪਤੰਗ ਚੜਾ ਰਹੇ ਸਨ। ਇਸ ਦੌਰਾਨ ਉਹ ਲੰਮੇ ਸਮੇਂ ਤੋਂ ਖ਼ਾਲੀ ਪਈ ਦੁਕਾਨ ਦੀ ਛੱਤ ’ਤੇ ਚੜ ਗਏ ਪ੍ਰੰਤੂ ਉਕਤ ਛੱਤ ਜੋਕਿ ਜਰਜਰ ਹੋ ਚੁੱਕੀ ਸੀ, ਬੱਚਿਆਂ ਦੇ ਚੜਣ ਨਾਲ ਹੇਠਾਂ ਡਿੱਗ ਪਈ। ਜਿਸਦੇ ਚੱਲਦੇ ਬੱਚੇ ਵੀ ਮਲਬੇ ਹੇਠਾਂ ਦੱਬ ਗਏ। ਛੱਤ ਡਿੱਗਣ ਤੇ ਬੱਚਿਆਂ ਦਾ ਚੀਕ-ਚਹਾੜਾ ਸੁਣ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਬੱਚਿਆਂ ਨੂੰ ਮਲਬੇ ਵਿਚੋਂ ਕੱਢ ਕੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੀ ਮੱਦਦ ਨਾਲ ਐਂਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਦੋਵਾਂ ਬੱਚਿਆਂ ਦੇ ਕਾਫ਼ੀ ਸੱਟਾਂ ਲੱਗੀਆਂ ਹਨ ਪ੍ਰੰਤੂੁ ਹਾਲਾਤ ਖ਼ਤਰੇ ਤੋਂ ਬਾਹਰ ਹੈ।

spot_img
spot_img

Share post:

Popular

More like this
Related

ਪ੍ਰਾਈਵੇਟ ਏਜੰਟ ਰਾਹੀਂ 5,000 ਰੁਪਏ ਰਿਸ਼ਵਤ ਲੈਂਦਾ ਇੱਕ ਹੋਰ ਪਟਵਾਰੀ ਵਿਜੀਲੈਂਸ ਦੇ ਅੜਿੱਕੇ ਚੜਿਆ

Jalandhar News : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ...