ਪਿੰਡ ਢਪਾਲੀ ਵਿਖੇ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

Date:

spot_img

ਬਠਿੰਡਾ,25 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਜਕਾਰੀ ਇੰਜੀਨੀਅਰ ਨਹਿਰ ਮੰਡਲ ਬਠਿੰਡਾ ਸੁਖਜੀਤ ਸਿੰਘ ਰੰਧਾਵਾ ਵੱਲੋਂ ਪਿੰਡ ਢਪਾਲੀ ਦੇ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਪਰਾਲੀ ਨਾ ਸਾੜਨ ਸਬੰਧੀ ਮੀਟਿੰਗ ਕੀਤੀ।ਮੀਟਿੰਗ ਦੌਰਾਨ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਸੁਪਰਸੀਡਰ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਮੰਤਰੀ ਬਣ ਕੇ ਵੀ ਮਰੀਜ਼ਾਂ ਦੀ ਜਾਂਚ ਕਰਕੇ ਜਾਰੀ ਹੈ ਡਾ: ਬਲਜੀਤ ਕੌਰ ਵਲੋਂ ਮਨੁੱਖਤਾ ਦੀ ਸੇਵਾ

ਇਸ ਤੋਂ ਇਲਾਵਾ ਕਿਸਾਨਾਂ/ਕਿਸਾਨ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਜੇਕਰ ਕੋਈ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸਦੇ ਖਿਲਾਫ਼ ਸਖ਼ਤ ਤੋ ਸਖ਼ਤ ਕਾਰਵਾਈ ਹੋਵੇਗੀ ਅਤੇ ਜਮ੍ਹਾਂਬੰਦੀ ਵਿੱਚ ਲਾਲ ਐਂਟਰੀ, ਅਸਲੇ ਦੇ ਲਾਇਸੰਸ ਦਾ ਕੈਂਸਲ ਕੀਤਾ ਜਾਵੇਗਾ। ਇਸ ਮੌਕੇ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਆਪਣੀਆਂ ਮੁਸ਼ਕਿਲਾਂ ਦੱਸਣ ਦੇ ਨਾਲ-ਨਾਲ ਕਿਸਾਨਾਂ ਵੱਲੋਂ ਇਹ ਵੀ ਸੁਝਾਅ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਬਾਸਮਤੀ ਤੇ ਐਮ.ਐਸ.ਪੀ ਦੇਣ ਨਾਲ ਪਰਾਲੀ ਪ੍ਰਬੰਧਨ ਸੌਖਾ ਹੋ ਸਕਦਾ ਹੈ।

ਵੱਡੀ ਖ਼ਬਰ: ਭਾਰਤ ਨੇ ਮੂੜ ਸ਼ੁਰੂ ਕੀਤੀ ਕੈਨੇਡਾ ਲਈ ਵੀਜ਼ਾ ਸਰਵਿਸ

ਇਸ ਦੌਰਾਨ ਸੁਖਜੀਤ ਸਿੰਘ ਰੰਧਾਵਾ ਨੇ ਕਿਸਾਨਾਂ ਨੂੰ ਦੱਸਿਆ ਕਿ ਜਿੰਨ੍ਹਾਂ ਕਿਸਾਨਾਂ ਨੇ ਸਬਸਿਡੀ ਤੇ ਕੋਈ ਮਸ਼ੀਨਰੀ ਲਈ ਹੈ, ਜੇਕਰ ਉਹ ਪਰਾਲੀ ਨੂੰ ਅੱਗ ਲਾਉਣਗੇ ਤਾਂ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਹੋਵੇਗੀ ਇਸ  ਮੌਕੇ ਲਗਭਗ 50 ਕਿਸਾਨ, ਨੋਡਲ ਅਫ਼ਸਰ, ਸਪੈਸ਼ਲ  ਸੁਪਰਵਾਈਜਰ ਤੇ ਕਲੱਸਟਰ ਅਫ਼ਸਰ ਹਾਜ਼ਰ ਸਨ।

 

spot_img
spot_img

Share post:

Popular

More like this
Related

CM Nayab Singh Saini ਵੱਲੋਂ ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ

👉ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ...

ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਨਮਾਨ ਰਾਸ਼ੀ ਵਜੋਂ 3,824.87...