Monday, February 2, 2026

ਪਿੰਡ ਦੇ ਮੁੰਡੇ ਨਾਲ ‘ਲਵ ਮੈਰਿਜ’ ਕਰਵਾਉਣ ਵਾਲੀ ਲੜਕੀ ਨੇ ਕੀਤੀ ਆਤਮਹੱਤਿਆ

Date:

spot_img

ਥਾਣਾ ਤਲਵੰਡੀ ਸਾਬੋ ਦੀ ਪੁਲਿਸ ਵਲੋਂ ਫ਼ੌਜੀ ਵਿਰੁਧ ਪਰਚਾ ਦਰਜ਼
ਬਠਿੰਡਾ, 29 ਅਗਸਤ : ਕੁੱਝ ਮਹੀਨੇ ਪਹਿਲਾਂ ਮਾਪਿਆਂ ਤੋਂ ‘ਬਾਹਰੀ’ ਹੋ ਕੇ ਅਪਣੇ ਹੀ ਪਿੰਡ ਦੇ ਮੁੰਡੇ ਨਾਲ ‘ਲਵ ਮੈਰਿਜ’ ਕਰਵਾਉਣ ਵਾਲੀ ਇੱਕ ਨੌਜਵਾਨ ਲੜਕੀ ਵਲੋਂ ਹੁਣ ਅਪਣੇ ਹੀ ਘਰਵਾਲੇ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਵਿਚ ਪੜਾਈ ਕਰ ਰਹੀ ਸੀ, ਜਦ ਕਿ ਉਸਦਾ ਘਰਵਾਲਾ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਦਸਿਆ ਜਾ ਰਿਹਾ ਹੈ।

ਬਠਿੰਡਾ ’ਚ ਸੀਆਈਏ-2 ਵਿੰਗ ਵਲੋਂ ਨਸ਼ੀਲੀਆਂ ਗੋਲੀਆਂ ਦਾ ਵੱਡਾ ‘ਜਖੀਰਾ’ ਬਰਾਮਦ

ਇਸ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨਾਂ ਉਪਰ ਮ੍ਰਿਤਕ ਦੇ ਫ਼ੌਜੀ ਘਰਵਾਲੇ ਵਿਰੁਧ ਧਾਰਾ 306 ਆਈ.ਪੀ.ਸੀ ਤਹਿਤ ਪਰਚਾ ਦਰਜ਼ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਧੋਲਾ ਕਿੰਗਰਾ ਨਾਲ ਸਬੰਧਤ ਇੱਕ ਲੜਕੀ ਦਾ ਆਪਣੇ ਹੀ ਪਿੰਡ ਦੇ ਇੱਕ ਨੌਜਵਾਨ ਗੁਰਜੀਤ ਸਿੰਘ ਨਾਲ ਦੋਸਤੀ ਸੀ, ਜੋਕਿ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਹੈ। ਲੜਕਾ ਅਤੇ ਲੜਕੀ ਦੋਨੋਂ ਆਪਸ ਵਿਚ ਵਿਆਹ ਕਰਵਾਉਣਾ ਚਾਹੁੰਦੇ ਸਨ ਪ੍ਰੰਤੂ ਦੋਨਾਂ ਦੇ ਪ੍ਰਵਾਰ ਵਾਲੇ ਇਸ ਗੱਲ ਦਾ ਵਿਰੋਧ ਕਰਦੇ ਸਨ ਕਿਉਂਕਿ ਲੜਕਾ ਤੇ ਲੜਕੀ ਇੱਕ ਹੀ ਪਿੰਡ ਦੇ ਸਨ।

ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਪਾਰਟੀ ’ਤੇ ਹਮਲਾ ਨਿੰਦਣਯੋਗ: ਖੁਸ਼ਬਾਜ ਜਟਾਣਾ

ਇਸ ਦੌਰਾਨ ਲੜਕੀ ਨੂੰ ਸਾਲ 2021 ਵਿਚ ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਵਿਖੇ ਪੜਣ ਲਗਾ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਲੜਕੇ ਤੇ ਲੜਕੀ ਨੇ ਅਪਣੇ ਪਿਆਰ ਨੂੰ ਪ੍ਰਵਾਨ ਚੜਾਉਂਦਿਆਂ ਕੋਰਟ ਮੈਰਿਜ ਕਰਵਾ ਲਈ। ਇਸ ਦੌਰਾਨ ਇੰਨ੍ਹਾਂ ਨੇ ਤਲਵੰਡੀ ਸਾਬੋ ਵਿਚ ਹੀ ਇੱਕ ਕਿਰਾੲੈ ’ਤੇ ਮਕਾਨ ਲੈ ਲਿਆ, ਜਿੱਥੇ ਫ਼ੌਜ ਵਿਚੋਂ ਛੁੱਟੀ ਆਉਣ ਸਮੇਂ ਗੁਰਜੀਤ ਸਿੰਘ ਨਾਲ ਰਹਿੰਦਾ ਰਿਹਾ। ਜਿਸਦਾ ਪਤਾ ਲੜਕੀ ਦੇ ਘਰ ਵਾਲਿਆਂ ਨੂੰ ਦੋ-ਤਿੰਨ ਮਹੀਨੇ ਪਹਿਲਾਂ ਹੀ ਲੱਗਿਆ।

ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਪਿੰਡ ਬੁਰਜ ਮਹਿਮਾ ਦੇ ਲੋਕ ਚੜ੍ਹੇ ਵਾਟਰਵਰਕਸ ਦੀ ਟੈਂਕੀ ’ਤੇ

ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਮੁਤਾਬਕ ਹੁਣ ਫ਼ੌਜੀ ਅਪਣੇ ਪਿੰਡ ਧੋਲਾ ਕਿੰਗਰਾ ਵਿਖੇ ਅਲੱਗ ਤੋਂ ਮਕਾਨ ਪਾਉਣ ਦੀ ਤਿਆਰੀ ਕਰ ਰਿਹਾ ਸੀ ਜਿਸਦਾ ਲੜਕੀ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਆਪਾਂ ਇੱਕ ਪਿੰਡ ਨਾਲ ਸਬੰਧਤ ਵਿਆਹੇ ਹੋਣ ਕਾਰਨ ਉਥੇ ਨਹੀਂ ਰਹਿਣਾ।

ਹਰਸਿਮਰਤ ਕੌਰ ਬਾਦਲ ਵਲੋਂ ਵਿਰਾਸਤੀ ਪਿੰਡ ਲਈ 5 ਲੱਖ ਦੀ ਗਰਾਂਟ ਜਾਰੀ

ਇਸ ਗੱਲ ਨੂੰ ਲੈ ਕੇ ਦੋਨਾਂ ਵਿਚਕਾਰ ਤਕਰਾਰਬਾਜ਼ੀ ਚੱਲ ਰਹੀ ਸੀ, ਜਿਸਤੋਂ ਅੱਕ ਕੇ ਬੀਤੇ ਕੱਲ ਲੜਕੀ ਨੇ ਅਪਣੈ ਕਿਰਾਏ ਦੇ ਮਕਾਨ ਵਿਚ ਹੀ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦਸਿਆ ਕਿ ਪਰਚਾ ਦਰਜ਼ ਕਰਨ ਤੋਂ ਬਾਅਦ ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।

 

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...

Big News; ਜੇਲ੍ਹ ‘ਚ ਬੰਦ ਬਿਕਰਮ ਮਜੀਠਿਆ ਦੇ ਹੱਕ ‘ਚ ਖੁੱਲ ਕੇ ਆਏ ਡੇਰਾ ਬਿਆਸ ਦੇ ਮੁਖੀ

Nabha News: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ...