Friday, April 17, 2026
spot_img
spot_img

ਹਰਸਿਮਰਤ ਕੌਰ ਬਾਦਲ ਵਲੋਂ ਵਿਰਾਸਤੀ ਪਿੰਡ ਲਈ 5 ਲੱਖ ਦੀ ਗਰਾਂਟ ਜਾਰੀ

Date:

spot_img

ਸੁਖਜਿੰਦਰ ਮਾਨ
ਬਠਿੰਡਾ,28 ਅਗਸਤ:-ਬਠਿੰਡਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਵਿਰਾਸਤੀ ਪਿੰਡ ਜੈਪਾਲ ਗੜ ਲਈ ਐਲਾਨੀ ਪੰਜ ਲੱਖ ਰੁਪਏ ਦੀ ਗ੍ਰਾਂਟ ਦਾ ਪੱਤਰ ਫਾਉਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖ਼ਾਲਸਾ ਅਤੇ ਮੇਲਾ ਕਮੇਟੀ ਦੇ ਚੇਅਰਮੈਨ ਚਮਕੌਰ ਸਿੰਘ ਮਾਨ ਨੂੰ ਸੌਂਪਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਇੱਕਬਾਲ ਸਿੰਘ ਬਬਲੀ ਢਿੱਲੋ, ਹਰਪਾਲ ਸਿੰਘ ਢਿੱਲੋਂ ਸਾਬਕਾ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ, ਯਾਦਵਿੰਦਰ ਸਿੰਘ ਯਾਦੀ ਹਾਜਰ ਸਨ।

ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ

ਇਸ ਮੌਕੇ ਬੀਬਾ ਬਾਦਲ ਨੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਰਜਿ ਵੱਲੋਂ ਪੰਜਾਬੀ ਬੋਲੀ, ਸਭਿਆਚਾਰ ਅਤੇ ਪੰਜਾਬੀ ਵਿਰਾਸਤ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਆਣਥਕ ਸੇਵਾ ਲਈ ਸੰਸਥਾ ਦੇ ਸਮੂਹ ਮੈਂਬਰ ਸਹਿਬਾਨ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ।

ਮੁੱਖ ਮੰਤਰੀ ਜਵਾਬ ਦੇਣ, ਪੁਲਿਸ ਪਾਰਟੀ ’ਤੇ ਨਸ਼ਾ ਤਸਕਰਾਂ ਵੱਲੋਂ ਹਮਲੇ ਲਈ ਕੌਣ ਜਿੰਮੇਵਾਰ : ਬਲਕਾਰ ਸਿੰਘ ਬਰਾੜ

ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਲੰਬੇ ਸਮੇਂ ਤੋਂ ਆਪਣੇ ਵਿਰਸੇ ਪ੍ਰਤੀ ਆਉਣ ਵਾਲੀ ਪੀੜੀ ਨੂੰ ਜਾਣੂ ਕਰਵਾਉਣ ਲਈ ਯਤਨਸ਼ੀਲ ਹੈ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਇੰਦਰਜੀਤ ਸਿੰਘ ,ਸੁਖਦੇਵ ਸਿੰਘ ਗਰੇਵਾਲ, ਬਲਦੇਵ ਸਿੰਘ ਚਹਿਲ, ਗੁਰ ਅਵਤਾਰ ਸਿੰਘ ਗੋਗੀ, ਮੈਨੇਜਰ ਗੁਰਤੇਜ ਸਿੰਘ ਸਿੱਧੂ, ਪ੍ਰੋ ਜਸਵੰਤ ਸਿੰਘ ਬਰਾੜ, ਸਲੀਮ ਖਾਨ, ਬੀਬੀ ਸੁਰਿੰਦਰ ਕੌਰ ਬਰਾੜ, ਬੀਬੀ ਪਰਮਜੀਤ ਕੌਰ ਬਰਾੜ ਖਾਲਸਾ ਸਕੂਲ, ਬੀਬੀ ਗੁਰਬਖਸ਼ ਕੌਰ, ਬੀਬੀ ਸ਼ਿੰਦਰ ਕੌਰ,ਸੁਖਦੇਵ ਸਿੰਘ ਗੁਰਥਰੀ, ਬੰਤ ਸਿੰਘ ਸਿੱਧੂ ,ਹਰਮੰਦਰ ਸਿੰਘ ਮਾਸਟਰ, ਰਜਿੰਦਰ ਸਿੰਘ ਰਾਜੂ ਪਰਿੰਦਾ, ਗੁਰਪ੍ਰੀਤ ਸਿੰਘ ਸੰਧੂ, ਡਾਇਮੰਡ ਖੰਨਾ, ਕਰਨਬੀਰ ਸਿੱਧੂ, ਜਗਜੀਤ ਭੁੱਲਰ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...